
ਚੋਟੀ ਦੇ 9 ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਘੱਟ ਕੇ 1.06 ਲੱਖ ਇਕਾਈ ਰਹਿ ਗਈ : ਪ੍ਰੋਪਇਕੁਇਟੀ
ਉੱਚ ਕੀਮਤਾਂ ਅਤੇ ਆਰਥਕ ਵਿਕਾਸ ਬਾਰੇ ਚਿੰਤਾਵਾਂ ਕਾਰਨ ਮੰਗ ਘਟੀ
ਨਵੀਂ ਦਿੱਲੀ : ਪ੍ਰੋਪਇਕੁਇਟੀ ਅਨੁਸਾਰ, ਜਨਵਰੀ-ਮਾਰਚ ਦੌਰਾਨ ਨੌਂ ਪ੍ਰਮੁੱਖ ਭਾਰਤੀ ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਸਾਲਾਨਾ 23٪ ਘਟ ਕੇ ਲਗਭਗ 1.06 ਲੱਖ ਯੂਨਿਟ ਰਹਿਣ ਦੀ ਉਮੀਦ ਹੈ। ਰੀਅਲ ਅਸਟੇਟ ਡਾਟਾ ਵਿਸ਼ਲੇਸ਼ਣ ਫਰਮ ਨੇ ਇਸ ਗਿਰਾਵਟ ਦਾ ਕਾਰਨ ਉੱਚ ਕੀਮਤਾਂ ਅਤੇ ਆਰਥਕ ਵਿਕਾਸ ਬਾਰੇ ਚਿੰਤਾਵਾਂ ਕਾਰਨ ਘੱਟ ਮੰਗ ਨੂੰ ਦਸਿਆ। ਪ੍ਰੋਪਇਕੁਇਟੀ ਦੇ ਸੰਸਥਾਪਕ ਅਤੇ ਸੀ.ਈ.ਓ. ਸਮੀਰ ਜਸੂਜਾ ਨੇ ਕਿਹਾ, ‘‘ਤਿੰਨ ਸਾਲਾਂ ਦੀ ਰੀਕਾਰਡ ਸਪਲਾਈ ਤੋਂ ਬਾਅਦ ਹਾਊਸਿੰਗ ਮਾਰਕੀਟ ’ਚ ਕੁੱਝ ਨਰਮੀ ਵੇਖੀ ਜਾ ਰਹੀ ਹੈ। ਰਿਹਾਇਸ਼ੀ ਜਾਇਦਾਦਾਂ ਦੀ ਨਵੀਂ ਸਪਲਾਈ ’ਚ 34٪ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ।’’
ਇਸ ਤਿਮਾਹੀ ’ਚ ਸਿਰਫ ਦਿੱਲੀ-ਐਨ.ਸੀ.ਆਰ. ਅਤੇ ਬੈਂਗਲੁਰੂ ਦੀ ਵਿਕਰੀ ’ਚ ਵਾਧਾ ਹੋਣ ਦੀ ਉਮੀਦ ਹੈ, ਬੈਂਗਲੁਰੂ ’ਚ 10٪ ਦਾ ਵਾਧਾ ਹੋਇਆ ਹੈ ਅਤੇ ਦਿੱਲੀ-ਐਨ.ਸੀ.ਆਰ. ’ਚ 10٪ ਦਾ ਵਾਧਾ ਹੋਇਆ ਹੈ ਅਤੇ 11,221 ਇਕਾਈਆਂ ਹੋ ਗਈਆਂ ਹਨ। ਇਸ ਦੇ ਉਲਟ, ਹੈਦਰਾਬਾਦ, ਕੋਲਕਾਤਾ, ਮੁੰਬਈ, ਨਵੀਂ ਮੁੰਬਈ, ਪੁਣੇ ਅਤੇ ਠਾਣੇ ਵਰਗੇ ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ’ਚ ਮਹੱਤਵਪੂਰਣ ਗਿਰਾਵਟ ਆਉਣ ਦੀ ਉਮੀਦ ਹੈ।