ਐਮਾਜ਼ੋਨ ਡਾਟਕਾਮ ਭਾਰਤ ਵਿਚ ਹੋਰ ਪੈਰ ਪਸਾਰਨ ਲਈ ਤਿਆਰ
Published : Apr 23, 2018, 12:25 pm IST
Updated : Apr 23, 2018, 12:27 pm IST
SHARE ARTICLE
Amazon
Amazon

ਐਮਾਜ਼ੋਨ ਡਾਟਕਾਮ ਭਾਰਤ ਵਿਚ ਹਰ ਘਰ ਵਿਚ ਪ੍ਰਯੋਗ ਵਿਚ ਲਿਆਏ ਜਾਣ ਵਾਲੇ ਰੋਜ਼ਾਨਾ ਦੇ ਸਾਮਾਨ ਵਲ ਅਪਣਾ ਧਿਆਨ ਕੇਂਦਰਿਤ ਕਰ ਰਹੀ ਹੈ।

ਨਵੀਂ ਦਿੱਲੀ, 23 ਅਪ੍ਰੈਲ, ਐਮਾਜ਼ੋਨ ਡਾਟਕਾਮ ਭਾਰਤ ਵਿਚ ਹਰ ਘਰ ਵਿਚ ਪ੍ਰਯੋਗ ਵਿਚ ਲਿਆਏ ਜਾਣ ਵਾਲੇ ਰੋਜ਼ਾਨਾ ਦੇ ਸਾਮਾਨ ਵਲ ਅਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਉਸ ਦਾ ਮੰਨਣਾ ਹੈ ਕਿ ਉਹ ਭਾਰਤ ਵਿਚ ਅਪਣੇ ਕਾਰੋਬਾਰ ਦਾ 50 ਫ਼ੀ ਸਦੀ ਹਿੱਸਾ ਇਸ ਖੇਤਰ ਦਾ ਰਖਣਾ ਚਾਹੁੰਦੀ ਹੈ। ਉਸ ਦੀ ਇਹ ਯੋਜਨਾ ਅਗਲੇ ਪੰਜ ਸਾਲ ਵਿਚ ਪੂਰਾ ਕਰਨ ਦੀ ਹੈ।  ਤਾਜ਼ਾ ਉਤਪਾਦ ਜਿਵੇਂ ਫਲ, ਸਬਜ਼ੀ ਦੇ ਨਾਲ ਕੰਪਨੀ ਭਾਰਤੀ ਬਾਜ਼ਾਰ ਵਿਚ ਅਪਣੀ ਪਹੁੰਚ ਮਜ਼ਬੂਤ ਕਰਨਾ ਚਾਹੁੰਦੀ ਹੈ। 

AmazonAmazonਭਾਰਤ ਵਿਚ ਐਮਾਜ਼ੋਨ ਦੇ ਪ੍ਰਮੁੱਖ ਅਮਿਤ ਅਗਰਵਾਲ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਵਿਕਣ ਵਾਲੇ ਸਾਮਾਨ ਵਿਚ ਗਰੋਸਰੀ ਅਤੇ ਦੂਜੇ ਸਾਮਾਨ ਜਿਵੇਂ ਕਰੀਮ, ਸਾਬਣ ਅਤੇ ਸਫ਼ਾਈ ਦੇ ਉਤਪਾਦ ਪਹਿਲੇ ਸਥਾਨ 'ਤੇ ਆਉਂਦੇ ਹਨ।    
ਉਨ੍ਹਾਂ ਕਿਹਾ ਕਿ ਇਹ ਤੈਅ ਕਰ ਲਿਆ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਅਸੀਂ ਸਬਜ਼ੀਆਂ ਦੇ ਨਾਲ-ਨਾਲ ਮੀਟ ਅਤੇ ਆਈਸ ਕਰੀਮ ਦੇ ਆਰਡਰ ਦੋ ਘੰਟਿਆਂ ਵਿਚ ਗਾਹਕ ਕੋਲ ਪਹੁੰਚਾਵਾਂਗੇ।  

Amazon FreshAmazon Freshਐਮਾਜ਼ੋਨ ਫਰੈਸ਼ ਜਿਸ ਨੂੰ ਅਮਰੀਕੀ ਬਾਜ਼ਾਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਉਤਾਰਿਆ ਗਿਆ ਸੀ, ਉਨ੍ਹਾਂ ਕਿਹਾ ਕਿ ਭਾਰਤ ਵਿਚ ਵਰਤਮਾਨ ਵਿਚ ਕੁੱਝ ਸਥਾਨਾਂ ਉੱਤੇ ਗਰੋਸਰੀ ਦੀ ਸਰਵਿਸ ਪੈਂਟਰੀ ਨਾਮ 'ਤੇ ਏਜੰਟਾਂ ਦੇ ਜ਼ਰੀਏ ਉਪਲਬਧ ਕਰਵਾਈ ਜਾ ਰਹੀ ਹੈ। ਅਮਿਤ ਅਗਰਵਾਲ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਅਸੀਂ ਗਰੋਸਰੀ ਅਤੇ ਘਰੇਲੂ ਸਾਮਾਨ ਵਲ ਜ਼ਿਆਦਾ ਧਿਆਨ ਕੇਂਦਰਿਤ ਕਰ ਕੇ ਇਸ ਨੂੰ ਅਪਣੇ ਕਾਰੋਬਾਰ ਦਾ ਅੱਧਾ ਹਿੱਸਾ ਬਣਾਵਾਂਗੇ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement