ਜਨਧਨ ਖਾਤਿਆਂ 'ਚ ਜਮ੍ਹਾਂ ਰਕਮ 80 ਹਜ਼ਾਰ ਕਰੋਡ਼ ਤੋਂ ਪਾਰ, 31 ਕਰੋਡ਼ ਤੋਂ ਜ਼ਿਆਦਾ ਹੋਏ ਖਾਤਾਧਾਰਕ
Published : Apr 23, 2018, 11:09 am IST
Updated : Apr 23, 2018, 11:09 am IST
SHARE ARTICLE
Jan Dhan Account
Jan Dhan Account

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਧਨ ਯੋਜਨਾ ਤਹਿਤ, ਖਾਤਾਧਾਰਕਾਂ ਦੀ ਗਿਣਤੀ 31 ਕਰੋੜ ਤਕ ਪਹੁੰਚ ਗਈ ਹੈ। ਉਥੇ ਹੀ ਜਨਧਨ ਖਾਤਿਆਂ 'ਚ ਜਮ੍ਹਾਂ ਕੀਤੀ ਰਕਮ 80 ਹਜ਼ਾਰ...

ਨਵੀਂ ਦਿੱਲ‍ੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਧਨ ਯੋਜਨਾ ਤਹਿਤ, ਖਾਤਾਧਾਰਕਾਂ ਦੀ ਗਿਣਤੀ 31 ਕਰੋੜ ਤਕ ਪਹੁੰਚ ਗਈ ਹੈ। ਉਥੇ ਹੀ ਜਨਧਨ ਖਾਤਿਆਂ 'ਚ ਜਮ੍ਹਾਂ ਕੀਤੀ ਰਕਮ 80 ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੋਦੀ ਸਰਕਾਰ ਦੀ ਮੁਦਰਾ ਨੀਤੀ ਦਾ ਮਕਸਦ ਹਰ ਵਿਅਕਤੀ ਨੂੰ ਬੈਂਕਿੰਗ ਖੇਤਰ 'ਚ ਹਿੱਸੇਦਾਰੀ ਕਰਵਾਉਣਾ ਹੈ ਜਿਸ ਤਹਿਤ ਹਰ ਪਰਵਾਰ ਕੋਲ ਬੈਂਕ ਖਾਤਾ ਹੋਣਾ ਲਾਜ਼ਮੀ ਹੈ।

Jan Dhan AccountJan Dhan Account

ਜਨਧਨ ਖਾਤਿਆਂ 'ਚ ਜਮ੍ਹਾਂ ਨਵੰਬਰ 2016 ਦੌਰਾਨ ਵਧ ਕੇ 74 ਹਜ਼ਾਰ ਕਰੋਡ਼ ਤੋਂ ਜ਼ਿਆਦਾ ਹੋ ਗਈ ਸੀ, ਜੋਕਿ ਮਹੀਨੇ ਦੇ ਸ਼ੁਰੂ ਦੇ ਕੁੱਝ ਦਿਨਾਂ 'ਚ 45,300 ਕਰੋਡ਼ ਰੁਪਏ ਸੀ। ਸਰਕਾਰੀ ਅੰਕੜੇ ਦਸਦੇ ਹਨ ਕਿ ਨੋਟਬੰਦੀ 'ਤੇ ਪਾਬੰਦੀ ਵਿਚ 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ, ਬੈਂਕਾਂ ਵਿਚ ਜਮ੍ਹਾਂਕਰਤਾਵਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਉਸ ਸਮੇਂ ਤੋਂ ਬਾਅਦ ਇਹਨਾਂ ਖਾਤਿਆਂ 'ਚ ਜਮ੍ਹਾਂ ਰਕਮ ਘੱਟ ਹੋ ਗਈ ਸੀ।

Jan Dhan AccountJan Dhan Account

ਜਨਧਨ ਖਾਤਿਆਂ ਦੀ ਜਮ੍ਹਾਂ ਰਾਸ਼ੀ 'ਚ ਮਾਰਚ 2017 ਤੋਂ ਬਾਅਦ ਫਿਰ ਹੌਲੀ - ਹੌਲੀ ਤੇਜ਼ੀ ਆਉਣ ਲੱਗੀ।  ਦਸੰਬਰ 2017 'ਚ ਜਨਧਨ ਖਾਤਿਆਂ 'ਚ ਜਮ੍ਹਾਂ ਰਾਸ਼ੀ 73,878.73 ਕਰੋਡ਼ ਰੁਪਏ ਹੋ ਗਈ ਸੀ। ਫ਼ਰਵਰੀ 2018 'ਚ ਇਹ 75,572 ਕਰੋਡ਼ ਦੇ ਪੱਧਰ 'ਤੇ ਪਹੁੰਚ ਗਿਆ। ਪਿਛਲੇ ਮਹੀਨੇ ਇਹ ਅੰਕੜੇ 78,494 ਕਰੋਡ਼ ਰੁਪਏ ਹੋ ਗਿਆ ਸੀ।  

Jan Dhan AccountJan Dhan Account

ਵਿੱਤ‍ ਮੰਤਰਾਲਾ ਦੇ ਅੰਕੜਿਆਂ ਅਨੁਸਾਰ, 11 ਅਪ੍ਰੈਲ 2018 ਤਕ ਜਨਧਨ ਖਾਤਾਧਾਰਕਾਂ ਦੀ ਗਿਣਤੀ ਵਧ ਕੇ 31.45 ਕਰੋਡ਼ ਹੋ ਗਈ ਸੀ। 2017 ਦੀ ਸ਼ੁਰੂਆਤ 'ਚ ਇਹ ਗਿਣਤੀ 26.5 ਕਰੋਡ਼ ਸੀ। ਉਥੇ ਹੀ, 9 ਨਵੰਬਰ 2016 ਨੂੰ ਅਜਿਹੇ ਖਾਤਾਧਰਕਾਂ ਦੀ ਗਿਣਤੀ 25.51 ਕਰੋਡ਼ ਸੀ। ਦਸ ਦਈਏ ਕਿ ਇਸੇ ਤਰੀਕ ਨੂੰ ਨੋਟਬੰਦੀ ਲਾਗੂ ਹੋਈ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement