
(RBI) ਵੱਲੋਂ ਇਸ ਸਬੰਧੀ ਸਾਰੇ ਬੈਂਕਾਂ ਨੂੰ ਸਪੱਸ਼ਟ ਹਦਾਇਤ ਹੈ। ਬੈਂਕਾਂ ਨੂੰ ਨੋਟ ਬਦਲੇ ਜਾਣ ਦੀ ਸੁਵਿਧਾ ਦਾ ਬੋਰਡ ਲਗਾਉਣ ਦੀ ਹਦਾਇਤ ਵੀ ਕੀਤੀ ਗਈ ਹੈ
ਨਵੀਂ ਦਿੱਲੀ- ਜੇ ਤੁਹਾਡੇ ਕੋਲ ਫਟੇ–ਪੁਰਾਣੇ ਕਰੰਸੀ ਨੋਟ ਹਨ, ਤਾਂ ਉਨ੍ਹਾਂ ਨੂੰ ਬਦਲਣ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਬੈਂਕ ਦੀ ਸ਼ਾਖਾ ਤੋਂ ਉਹ ਨੋਟ ਬਦਲਵਾ ਸਕਦੇ ਹੋ। ਕੋਈ ਵੀ ਬੈਂਕ ਸ਼ਾਖ਼ਾ ਨੋਟ ਲੈਣ ਤੋਂ ਇਨਕਾਰ ਨਹੀਂ ਕਰੇਗੀ ਅਤੇ ਨਾ ਹੀ ਕਰ ਸਕਦੀ ਹੈ। ਸਾਰੇ ਬੈਂਕ ਇਨ੍ਹਾਂ ਨੋਟਾਂ ਨੂੰ ਹਰ ਹਾਲਤ ’ਚ ਬਦਲਣਗੇ। ਰਿਜ਼ਰਵ ਬੈਂਕ ਆੱਫ਼ ਇੰਡੀਆ (RBI) ਵੱਲੋਂ ਇਸ ਸਬੰਧੀ ਸਾਰੇ ਬੈਂਕਾਂ ਨੂੰ ਸਪੱਸ਼ਟ ਹਦਾਇਤ ਹੈ। ਬੈਂਕਾਂ ਨੂੰ ਨੋਟ ਬਦਲੇ ਜਾਣ ਦੀ ਸੁਵਿਧਾ ਦਾ ਬੋਰਡ ਲਗਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਫਟੇ–ਪੁਰਾਣੇ ਬਚੇ ਹੋਏ ਹਿੱਸੇ ਦੇ ਆਧਾਰ ’ਤੇ ਬੈਂਕ ਉਸ ਦਾ ਰੀਫ਼ੰਡ ਦੇਣਗੇ।
This way you can replace the old note
ਆਮ ਤੌਰ ’ਤੇ ਬੈਂਕਾਂ ਬਾਰੇ ਅਜਿਹੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਕਿ ਬੈਂਕ ਫਟੇ–ਪੁਰਾਣੇ ਨੋਟ ਬਦਲਣ ਤੋਂ ਇਨਕਾਰ ਕਰ ਦਿੰਦੇ ਹਨ। ਸਭ ਤੋਂ ਵੱਧ ਦਿੱਕਤ ਦੂਰ–ਦੁਰਾਡੇ ਦੇ ਇਲਾਕਿਆਂ ’ਚ ਹੈ। ਉੱਥੇ ਜ਼ਿਆਦਾਤਰ ਇਹੋ ਕਿਹਾ ਜਾਂਦਾ ਹੈ ਕਿ ਨੋਟ ਬਦਲਣ ਲਈ RBI ਦੇ ਦਫ਼ਤਰ ਜਾਂ ਬੈਂਕ ਦੀ ਮੁੱਖ ਸ਼ਾਖਾ ’ਚ ਜਾਣਾ ਹੋਵੇਗਾ ਪਰ ਅਸਲ ਵਿਚ ਅਜਿਹਾ ਨਹੀਂ ਹੈ।
This Way You Can Replace The Old Note
ਗਾਹਕਾਂ ਨੂੰ ਨਿਯਮਾਂ ਦੀ ਜਾਣਕਾਰੀ ਨਾ ਹੋਣ ਦਾ ਬੈਂਕ ਗ਼ਲਤ ਫ਼ਾਇਦਾ ਉਠਾਉਂਦੇ ਹਨ। RBI ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨੋਟ ਰੀਫ਼ੰਡ–ਰੂਲਜ਼ 2018 ’ਚ ਇਹ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਬੈਂਕ ਦੀ ਕੋਈ ਸ਼ਾਖਾ ਦੇ ਮੁਲਾਜ਼ਮ ਨੋਟ ਨਾ ਬਦਲਣ, ਤਾਂ ਉਸ ਦੀ ਸ਼ਿਕਾਇਤ ਬੈਂਕਿੰਗ ਲੋਕਪਾਲ ਜਾਂ RBI ਦੇ ਸ਼ਿਕਾਇਤ ਪੋਰਟਲ ’ਤੇ ਕੀਤੀ ਜਾ ਸਕਦੀ ਹੈ। ਸਬੰਧਤ ਸ਼ਾਖਾ ਵਿਰੁੱਧ RBI ਕਾਰਵਾਈ ਕਰੇਗਾ। ਜੇ 50 ਰੁਪਏ ਤੋਂ ਵੱਧ ਦੇ ਨੋਟਾਂ ਦਾ 80 ਫ਼ੀ ਸਦੀ ਹਿੱਸਾ ਤੁਹਾਡੇ ਕੋਲ ਹੈ, ਤਾਂ ਬੈਂਕ ਉਸ ਦੀ ਪੂਰੀ ਰਕਮ ਵਾਪਸ ਕਰੇਗਾ। ਜੇ ਇਹ ਟੁਕੜਾ 40 ਫ਼ੀ ਸਦੀ ਤੋਂ ਵੱਧ ਹੈ, ਤਾਂ ਅੱਧੀ ਕੀਮਤ ਮਿਲੇਗੀ। ਜੇ 40 ਫ਼ੀ ਸਦੀ ਤੋਂ ਛੋਟਾ ਹੈ, ਤਾਂ ਉਸ ਦਾ ਕੋਈ ਪੈਸਾ ਨਹੀਂ ਮਿਲੇਗਾ।