ਕੈਬਨਿਟ ਦਾ ਵੱਡਾ ਫੈਸਲਾ! 80 ਕਰੋੜ ਲੋਕਾਂ ਨੂੰ ਮਿਲੇਗੀ 2 ਰੁਪਏ ਕਿਲੋ ਕਣਕ,3 ਰੁਪਏ ਕਿਲੋ ਚੌਲ
Published : Mar 25, 2020, 6:48 pm IST
Updated : Mar 25, 2020, 7:53 pm IST
SHARE ARTICLE
File
File

ਕੋਰੋਨਾ ਵਾਇਰਸ ਦੇ ਸੰਕਰਮ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਹਫਤਿਆਂ ਦੇ ਦੇਸ਼ ਵਿਆਪੀ ਬੰਦ ਦਾ ਐਲਾਨ

PA">ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਮੰਤਰੀ ਮੰਡਲ ਨੇ 80 PA">ਕਰੋੜ ਲੋਕਾਂ ਨੂੰ ਸਸਤੇ ਰੇਟ ਤੇ ਅਨਾਜ ਦੇਣ ਦਾ ਫੈਸਲਾ ਕੀਤਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਰਕਾਰ ਨੇ 80 PA">ਕਰੋੜ ਲੋਕਾਂ ਨੂੰ 27 PA">ਰੁਪਏ ਕਿਲੋ ਵਾਲੀ ਕਣਕ ਸਿਰਫ 2 ਰੁਪਏ ਪ੍ਰਤੀ ਕਿਲੋ ਅਤੇ 37 PA">ਰੁਪਏ ਪ੍ਰਤੀ ਕਿਲੋ ਵਾਲੇ ਚੌਲ 3 ਰੁਪਏ ਪ੍ਰਤੀ ਕਿਲੋ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ, 'PA">ਸਰਕਾਰ ਨੇ ਰਾਜ ਸਰਕਾਰਾਂ ਨੂੰ 3 ਮਹੀਨੇ ਦਾ ਅਡਵਾਂਸ ਸਾਮਾਨ ਖਰੀਦਣ ਲਈ ਕਿਹਾ ਹੈ।'PA">

Prakash JavadekarFile

PA">ਪ੍ਰਕਾਸ਼ ਜਾਵਡੇਕਰ ਨੇ ਕਿਹਾ ਸਰਕਾਰ ਪੀਡੀਐਸ ਦੇ ਜ਼ਰੀਏ ਦੇਸ਼ ਦੇ 80 PA">ਕਰੋੜ ਲੋਕਾਂ ਦੀ ਮਦਦ ਕਰੇਗੀ। ਕਿਸੇ ਮਹੱਤਵਪੂਰਨ ਚੀਜ਼ਾਂ ਦੀ ਕੋਈ ਘਾਟ ਨਹੀਂ ਹੋਏਗੀ। ਰਾਜ ਸਰਕਾਰਾਂ ਵੀ ਲੋਕਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ PA">ਜਾਨਾਂ ਬਚਾਉਣ ਲਈ ਤਾਲਾਬੰਦੀ ਦੀ ਜ਼ਰੂਰਤ ਹੈ PA">ਤਿੰਨ ਮਹੀਨਿਆਂ ਦਾ ਰਾਸ਼ਨ ਦਿੱਤਾ ਜਾਵੇਗਾ। ਲੋਕ ਆਪਣੀਆਂ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਦੇ ਰਹਿਣਗੇ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ।PA"> PA">ਪੀਡੀਐਸ ਸਿਸਟਮ ਦੇ ਤਹਿਤ ਸਰਕਾਰ ਦੇਸ਼ ਭਰ ਦੀਆਂ 5 ਲੱਖ ਰਾਸ਼ਨ ਦੁਕਾਨਾਂ 'PA">ਤੇ ਲਾਭਪਾਤਰੀ ਨੂੰ ਹਰ ਮਹੀਨੇ 5 ਕਿਲੋ ਸਬਸਿਡੀ ਵਾਲਾ ਅਨਾਜ ਦਿੰਦੀ ਹੈ।

Prakash JavadekarFile

ਸਰਕਾਰ ਨੇ ਇਸ ਨੂੰ ਵਧਾ ਕੇ 7 PA">ਕਿੱਲੋ ਕਰ ਦਿੱਤਾ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਅਨਾਜ ਸਬਸਿਡੀ ਵਾਲੇ ਰੇਟਾਂ 'PA">ਤੇ ਉਪਲਬਧ ਹੈ। ਉਹ ਚੌਲਾਂ ਨੂੰ 3 ਰੁਪਏ ਪ੍ਰਤੀ ਕਿੱਲੋ, PA">ਕਣਕ 2 PA">ਰੁਪਏ ਪ੍ਰਤੀ ਕਿੱਲੋ ਅਤੇ 1 PA">ਰੁਪਏ ਪ੍ਰਤੀ ਕਿਲੋ ਕਾਰਸ ਅਨਾਜ ਬੇਚਦੀ ਹੈ।PA"> ਇਸ ਤੋਂ ਪਹਿਲਾਂ PA">ਖਪਤਕਾਰ ਮਾਮਲਿਆ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬੁੱਧਵਾਰ ਨੂੰ ਕਿਹਾ ਕਿ 75 PA">ਕਰੋੜ ਲਾਭਪਾਤਰੀ ਜਨਤਕ ਵੰਡ ਪ੍ਰਣਾਲੀ ਤਹਿਤ ਇਕ ਬਾਰ ਵਿਚ 6 PA">ਮਹੀਨੇ ਦਾ ਰਾਸ਼ਨ ਲੈ ਸਕਦੇ ਹਨ। ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

India will grow 'sustainably' : Prakash JavadekarFile

PA">ਸਰਕਾਰ ਕੋਲ 435 PA">ਲੱਖ ਟਨ ਵਾਧੂ ਅਨਾਜ ਹੈ। ਇਸ ਵਿੱਚ 272.19 ਲੱਖ ਟਨ ਚਾਵਲ, 162.79 PA">ਲੱਖ ਟਨ ਕਣਕ ਹੈ।mso-bidi-language:PA"> PA">ਮਾਹਰ ਮੰਨਦੇ ਹਨ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਭਰ ਵਿੱਚ ਕੀਤੇ ਗਏ ਤਾਲਾਬੰਦੀ ਕਾਰਨ ਅਰਥਚਾਰੇ ਨੂੰ 120 PA">ਬਿਲੀਅਨ (ਕਰੀਬ 9 PA">ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਸਕਦਾ ਹੈ। ਇਹ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਚਾਰ ਪ੍ਰਤੀਸ਼ਤ ਦੇ ਬਰਾਬਰ ਹੈ। ਰਾਹਤ ਪੈਕੇਜ ਦੀ ਜ਼ਰੂਰਤ 'PA">ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਬੁੱਧਵਾਰ ਨੂੰ ਆਰਥਿਕ ਵਿਕਾਸ ਦਰ ਦੇ ਅਨੁਮਾਨ ਵਿਚ ਵੀ ਕਟੌਤੀ ਕੀਤੀ।PA">

Prakash JavadekarFile

PA">ਵਿਸ਼ਲੇਸ਼ਕ ਭਵਿੱਖਬਾਣੀ ਕਰਦੇ ਹਨ ਕਿ ਰਿਜ਼ਰਵ ਬੈਂਕ ਨੀਤੀਗਤ ਦਰਾਂ ਵਿੱਚ ਮਹੱਤਵਪੂਰਨ ਕਟੌਤੀ ਕਰੇਗਾ। ਇਹ ਵੀ ਮੰਨ ਚਲਣਾ ਚਾਹੀਦਾ ਹੈ। ਕਿ ਵਿੱਤੀ ਘਾਟੇ ਦਾ ਟੀਚਾ ਹੁਣ ਟੱਪ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਰੋਕਣ ਲਈ ਤਿੰਨ ਹਫਤਿਆਂ ਦੇ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਸ਼ੋਧ-ਸਲਾਹਕਾਰ ਕੰਪਨੀ ਬਾਰਕਲੇਜ ਨੇ ਵਿੱਤੀ ਸਾਲ 2020-21 ਦੇ ਲਈ ਵਾਧੇ ਦੀ ਦਰ ਦੇ ਅਨੁਮਾਨ ਵਿਚ 1.7 ਪ੍ਰਤੀਸ਼ਤ ਦੀ ਕਟੌਤੀ ਕਰ ਇਸ ਦੇ 3.5 ਪ੍ਰਤੀਸ਼ਤ ਕਰਨ ਦੀ ਭਵਿੱਖਬਾਣੀ ਕੀਤੀ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement