
ਪੀ.ਐਨ.ਬੀ. ਤੇ ਫ਼ੋਰਟਿਸ ਸਮੇਤ ਕਈ ਪ੍ਰਮੁਖ ਕੰਪਨੀਆਂ ਦੇ ਨਿਆਮਕ ਜਾਂਚ ਦੇ ਘੇਰੇ 'ਚ ਆਉਣ ਦੇ ਚਲਦਿਆਂ ਸੇਬੀ ਅਗਲੇ ਮਹੀਨੇ ਨਿਰਦੇਸ਼ਕ ਮੰਡਲ ਨੂੰ ਵੱਖ-ਵੱਖ ਕੰਪਨੀਆਂ '...
ਪੀ.ਐਨ.ਬੀ. ਤੇ ਫ਼ੋਰਟਿਸ ਸਮੇਤ ਕਈ ਪ੍ਰਮੁਖ ਕੰਪਨੀਆਂ ਦੇ ਨਿਆਮਕ ਜਾਂਚ ਦੇ ਘੇਰੇ 'ਚ ਆਉਣ ਦੇ ਚਲਦਿਆਂ ਸੇਬੀ ਅਗਲੇ ਮਹੀਨੇ ਨਿਰਦੇਸ਼ਕ ਮੰਡਲ ਨੂੰ ਵੱਖ-ਵੱਖ ਕੰਪਨੀਆਂ 'ਚ ਕਥਿਤ ਖ਼ੁਲਾਸੇ ਅਤੇ ਕੰਪਨੀ ਸੰਚਾਲਨ ਨਾਲ ਸਬੰਧਤ ਗ਼ਲਤੀ ਨੂੰ ਲੈ ਕੇ ਅਪਣੀ ਜਾਂਚ ਬਾਰੇ ਜਾਣਕਾਰੀ ਦੇਵੇਗਾ।ਸੇਬੀ ਵੱਖ-ਵੱਖ ਵੱਡੀਆਂ ਕੰਪਨੀਆਂ 'ਚ ਕੰਪਨੀ ਸੰਚਾਲਨ ਤੇ ਕਾਰੋਬਾਰ ਨਿਯਮਾਂ ਸਮੇਤ ਕਾਨੂੰਨ ਦੇ ਉਲੰਘਣ ਦੀ ਸੰਭਾਵਨਾ ਜਾਂ ਸ਼ੱਕ ਦੀ ਵਿਸਥਾਰ ਜਾਂਚ ਕਰ ਰਿਹਾ ਹੈ।
PNB
ਉਚ ਅਧਿਕਾਰੀਆਂ ਨੇ ਕਿਹਾ ਕਿ ਸੇਬੀ ਅਪਣੇ ਨਿਰਦੇਸ਼ਕ ਮੰਡਲ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ 'ਚ ਅਜਿਹੇ ਮਾਮਲਿਆਂ 'ਚ ਚੱਲ ਰਹੀ ਜਾਂਚ ਬਾਰੇ ਬਿਊਰਾ ਦੇਵੇਗਾ।ਸੇਬੀ ਨੇ ਨਿਰਦੇਸ਼ਕ ਮੰਡਲ ਦੀ ਮਾਰਚ 'ਚ ਹੋਈ ਆਖਰੀ ਮੀਟਿੰਗ 'ਚ ਉਦੇ ਕੋਟਕ ਕਮੇਟੀ ਦੀ ਕੰਪਨੀ ਸੰਚਾਲਨ ਬਾਰੇ 40 ਸਿਫ਼ਾਰਿਸ਼ਾਂ ਸਵੀਕਾਰ ਕੀਤੀਆਂ।
ਅਧਿਕਾਰੀਆਂ ਮੁਤਾਬਕ ਸੇਬੀ ਫ਼ੋਰਟਿਸ ਹੈਲਥਕੇਅਰ 'ਚ ਕੁਝ ਸੰਸਥਾਗਤ ਨਿਵੇਸ਼ਕਾਂ ਵਲੋਂ ਸ਼ੱਕੀ ਭੇਦੀ ਕਾਰੋਬਾਰ ਤੇ ਹੋਰ ਨਿਯਮਾਂ 'ਚ ਗ਼ਲਤੀ ਬਾਰੇ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਸੇਬੀ 14,000 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਤੇ ਗੀਤਾਂਜਲੀ ਜੇਮਜ਼ ਦੇ ਮਾਮਲੇ 'ਚ ਕਾਰੋਬਾਰ ਤੇ ਖ਼ੁਲਾਸਾ ਸਬੰਧਤ ਮੁੱਦਿਆਂ ਦੀ ਜਾਂਚ ਕਰ ਰਿਹਾ ਹੈ। (ਏਜੰਸੀ)