
ਲੌਕਡਾਊਨ ਵਿਚ ਮਿਲ ਰਹੀਆਂ ਰਿਆਇਤਾਂ ਦੌਰਾਨ ਹੁਣ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ।
ਨਵੀਂ ਦਿੱਲੀ: ਲੌਕਡਾਊਨ ਵਿਚ ਮਿਲ ਰਹੀਆਂ ਰਿਆਇਤਾਂ ਦੌਰਾਨ ਹੁਣ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ। ਲੌਕਡਾਊਨ ਕਾਰਨ ਸੂਬਿਆਂ ਦੀ ਆਮਦਨ 'ਤੇ ਵੀ ਬੁਰਾ ਅਸਰ ਪਿਆ ਹੈ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਕਈ ਸੂਬੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਮਨ ਬਣਾ ਚੁੱਕੇ ਹਨ।
Photo
ਮਿਜ਼ੋਰਮ ਸਰਕਾਰ ਨੇ ਇਕ ਜੂਨ ਤੋਂ ਪੈਟਰੋਲ 'ਤੇ 5 ਫੀਸਦੀ ਅਤੇ ਡੀਜ਼ਲ 'ਤੇ 2.5 ਫੀਸਦੀ ਵੈਟ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਵਿੱਤ ਮੰਤਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ।
Photo
ਹੁਣ ਪੈਟਰੋਲ 'ਤੇ 20 ਫੀਸਦੀ ਦੀ ਜਗ੍ਹਾ 25 ਫੀਸਦੀ ਅਤੇ ਡੀਜ਼ਲ 'ਤੇ 12 ਫੀਸਦੀ ਦੀ ਜਗ੍ਹਾ 14.5 ਫੀਸਦੀ ਵੈਟ ਵਸੂਲਿਆ ਜਾਵੇਗਾ। 1 ਜੂਨ ਤੋਂ ਸੂਬੇ ਵਿਚ ਡੀਜ਼ਲ ਦੀ ਨਵੀਂ ਕੀਮਤ 60.49 ਰੁਪਏ ਤੋਂ ਵਧ ਕੇ 62 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਉੱਥੇ ਹੀ ਪੈਟਰੋਲ ਦੀ ਨਵੀਂ ਕੀਮਤ 66.54 ਰੁਪਏ ਤੋਂ ਵਧ ਕੇ 69.87 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
Photo
ਸੂਬੇ ਦੇ ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਨਾਲ ਹੋਣ ਵਾਲੀ ਆਮਦਨ ਵੀ ਕਾਫੀ ਘਟ ਗਈ ਹੈ, ਜਿੱਥੇ ਮਾਰਚ ਵਿਚ 48 ਕਰੋੜ ਰੁਪਏ ਦੀ ਆਮਦਨ ਹੋਈ ਸੀ, ਉੱਥੇ ਹੀ ਅਪ੍ਰੈਲ ਵਿਚ ਇਹ ਸਿਰਫ 14 ਕਰੋੜ ਰੁਪਏ ਰਹਿ ਗਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੁਸੀਂ ਐਸਐਮਐਸ ਦੇ ਜ਼ਰੀਏ ਵੀ ਜਾਣ ਸਕਦੇ ਹੋ।
Photo
ਇੰਡੀਅਨ ਆਇਲ ਦੇ ਗਾਹਕ RSP ਲਿਖ ਕੇ 9224992249 ਨੰਬਰ 'ਤੇ ਅਤੇ ਬੀਪੀਸੀਐਲ ਗਾਹਕ RSP ਲਿਖ ਕੇ 9223112222 ਨੰਬਰ 'ਤੇ ਭੇਜ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਉੱਥੇ ਹੀ ਐਚਪੀਸੀਐਲ ਗਾਹਕ HPPrice ਲਿਖ ਕੇ 9222201122 ਨੰਬਰ 'ਤੇ ਭੇਜ ਕੇ ਕੀਮਤ ਪਤਾ ਕੀਤੀ ਜਾ ਸਕਦੀ ਹੈ।