
ਦੂਰਸੰਚਾਰ ਉਦਯੋਗ ਦੇ ਸੰਗਠਨ ਸੀ.ਓ.ਏ.ਆਈ. ਦਾ ਕਹਿਣਾ ਹੈ ਕਿ 5ਜੀ ਦੂਰਸੰਚਾਰ ਸੇਵਾ ਲਈ ਸਪੈਕਟ੍ਰਮ ਦੀ ਨੀਲਾਮੀ 2019 ਦੀ ਦੂਜੀ ਛਿਮਾਹੀ 'ਚ ਹੀ ਹੋਣੀ ਚਾਹੀਦੀ ...
ਨਵੀਂ ਦਿੱਲੀ: ਦੂਰਸੰਚਾਰ ਉਦਯੋਗ ਦੇ ਸੰਗਠਨ ਸੀ.ਓ.ਏ.ਆਈ. ਦਾ ਕਹਿਣਾ ਹੈ ਕਿ 5ਜੀ ਦੂਰਸੰਚਾਰ ਸੇਵਾ ਲਈ ਸਪੈਕਟ੍ਰਮ ਦੀ ਨੀਲਾਮੀ 2019 ਦੀ ਦੂਜੀ ਛਿਮਾਹੀ 'ਚ ਹੀ ਹੋਣੀ ਚਾਹੀਦੀ ਹੈ। ਸੰਗਠਨ ਦਾ ਕਹਿਣਾ ਹੈ ਕਿ ਉਦੋਂ ਤਕ ਦੂਰਸੰਚਾਰ ਕੰਪਨੀਆਂ ਨੂੰ ਅਗਲੀ ਪੀੜ੍ਹੀ ਦੀ ਇਸ ਮੋਬਾਈਲ ਸੇਵਾ ਤੋਂ ਸੰਭਾਵਤ ਆਮਦਨ ਅਤੇ ਬਾਜ਼ਾਰ ਹਾਲਤ ਸਬੰਧੀ ਬੇਹਤਰ ਸਮਝ ਹੋਵੇਗੀ।
ਸੈਲੂਲਰ ਆਪ੍ਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਸੀ.ਓ.ਏ.ਆਈ.) ਦੇ ਮਹਾਂ ਨਿਰਦੇਸ਼ਕ ਰਾਜਨ ਮੈਥਿਊਜ਼ ਨੇ ਕਿਹਾ ਕਿ ਪ੍ਰਸਤਾਵਤ ਨੀਲਾਮੀ 2019 'ਚ ਹੀ ਹੋਣੀ ਚਾਹੀਦੀ ਹੈ। (ਏਜੰਸੀ)