ਦੁਨੀਆ ਦੇ ‘ਕਬਾੜ’ ਨੂੰ ਰੀਸਾਈਕਲ ਕਰਕੇ ਭਾਰਤ ਕਮਾਵੇਗਾ 2.2 ਅਰਬ ਡਾਲਰ!
Published : Dec 25, 2019, 4:44 pm IST
Updated : Dec 25, 2019, 4:52 pm IST
SHARE ARTICLE
Photo
Photo

ਭਾਰਤ ਹੁਣ ਦੁਨੀਆ ਦੇ ਕਈ ਦੇਸ਼ਾਂ ਦੇ ਕਬਾੜ ਯੁੱਧ ਸਮੁੰਦਰੀ ਜਹਾਜ਼ਾਂ ਅਤੇ ਹੋਰ ਸਮੁੰਦਰੀ ਜਹਾਜ਼ਾਂ ਦੀ ਸਹਾਇਤਾ ਨਾਲ ਆਪਣੇ ਖਜ਼ਾਨੇ ਨੂੰ ਭਰ ਦੇਵੇਗਾ।

ਨਵੀਂ ਦਿੱਲੀ: ਭਾਰਤ ਹੁਣ ਦੁਨੀਆ ਦੇ ਕਈ ਦੇਸ਼ਾਂ ਦੇ ਕਬਾੜ ਯੁੱਧ ਸਮੁੰਦਰੀ ਜਹਾਜ਼ਾਂ ਅਤੇ ਹੋਰ ਸਮੁੰਦਰੀ ਜਹਾਜ਼ਾਂ ਦੀ ਸਹਾਇਤਾ ਨਾਲ ਆਪਣੇ ਖਜ਼ਾਨੇ ਨੂੰ ਭਰ ਦੇਵੇਗਾ। ਮੋਦੀ ਸਰਕਾਰ ਨੇ ਇਸ ਦੇ ਲਈ ਨਵਾਂ ਕਾਨੂੰਨ ਬਣਾਇਆ ਹੈ, ਜਿਸ ਦੇ ਆਉਣ ਤੋਂ ਬਾਅਦ ਭਾਰਤ ਦੀ ਜੀਡੀਪੀ ਵਧਾਉਣ ਵਿਚ ਯੁੱਧ ਸਮੁੰਦਰੀ ਜਹਾਜ਼ਾਂ ਅਤੇ ਹੋਰ ਸਮੁੰਦਰੀ ਜਹਾਜ਼ਾਂ ਦਾ ਅਹਿਮ ਯੋਗਦਾਨ ਹੋਵੇਗਾ।

Indian WarshipPhoto ਸਰਕਾਰੀ ਗਲੋਬਲ ਸ਼ਿਪ ਰੀਸਾਈਕਲਿੰਗ ਕਾਰੋਬਾਰ ਵਿਚ 60 ਫੀਸਦੀ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਲੈ ਕੇ ਚੱਲ਼ ਰਹੀ ਹੈ। ਇਸ ਨਾਲ ਦੇਸ਼ ਦੇ ਜੀਡੀਪੀ ਵਿਚ ਇਸ ਦੀ ਹਿੱਸੇਦਾਰੀ ਵਧ ਕੇ 2.2 ਅਰਬ ਡਾਲਰ ‘ਤੇ ਪਹੁੰਚ ਜਾਵੇਗੀ, ਜੋ ਮੌਜੂਦਾ ਪੱਧਰ ਤੋਂ ਦੁੱਗਣੀ ਹੋਵੇਗੀ। ਕੇਂਦਰੀ ਸਮੁੰਦਰੀ ਜਹਾਜ਼ਾਂ ਦੇ ਮੰਤਰੀ ਮਨਸੁਖ ਲਾਲ ਮੰਡਾਵੀਆ ਨੇ ਏਜੰਸੀ ਨੂੰ ਕਿਹਾ ਕਿ ਭਾਰਤ ਜੰਗੀ ਜਹਾਜ਼ਾਂ ਅਤੇ ਹੋਰ ਸਮੁੰਦਰੀ ਜਹਾਜ਼ਾਂ ਲਈ ਰੀਸਾਈਕਲਿੰਗ ਦੀ ਇਕ ਵੱਡੀ ਮੰਜ਼ਿਲ ਵਜੋਂ ਉਭਰ ਸਕਦਾ ਹੈ।

 Union Minister Mansukh Lal MandaviyaUnion Minister Mansukh Lal Mandaviya

ਮੰਡਾਵੀਆ ਨੇ ਉਮੀਦ ਪ੍ਰਗਟਾਈ ਕਿ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ ਸਮੁੰਦਰੀ ਜਹਾਜ਼ ਦੀ ਰਿਸਾਈਕਲਿੰਗ ਦੀਆਂ ਗਤੀਵਿਧੀਆਂ ਦਾ ਹਿੱਸਾ ਮੌਜੂਦਾ ਪੱਧਰ ਨਾਲੋਂ ਦੁੱਗਣਾ ਹੋ ਕੇ 2.2 ਅਰਬ ਡਾਲਰ ਹੋ ਜਾਵੇਗਾ। ਉਹਨਾਂ ਕਿਹਾ ਹੈ ਕਿ ਗੁਜਰਾਤ ਦਾ ਅਲੰਗ ਦੁਨੀਆਂ ਦਾ ਸਭ ਤੋਂ ਵੱਡਾ ਸ਼ਿਪਯਾਰਡ ਹੈ। ਇਹ ਦੇਸ਼ ਵਿਚ ਜਹਾਜ਼ਾਂ ਦੀ ਰਿਸਾਈਕਲਿੰਗ ਦੀ ਵਧਦੀ ਸੰਖਿਆ ਨੂੰ ਪੂਰਾ ਕਰਨ ਲਈ ਤਿਆਰ ਹੈ।

India in touch with iran to secure release of indians on board seized british shipPhoto

ਫਿਲਹਾਲ ਭਾਰਤ ਗਲੋਬਲ ਪੱਧਰ ‘ਤੇ ਦੁਨੀਆਂ ਵਿਚ ਸਾਲਾਨਾ ਅਧਾਰ 'ਤੇ ਨਸ਼ਟ ਕੀਤੇ ਜਾਣ ਵਾਲੇ 1000 ਜਹਾਜ਼ਾਂ ਵਿਚੋਂ 300 ਨੂੰ ਰਿਸਾਇਕਲ ਕਰਦਾ ਹੈ।ਮੰਡਾਵੀਆ ਨੇ ਕਿਹਾ ਕਿ ਦੁਨੀਆਂ ਭਰ ਵਿਚ 53,000 ਵਪਾਰਕ ਜਹਾਜ਼ ਹਨ। ਇਹਨਾਂ ਵਿਚੋਂ 1,000 ਜਹਾਜ਼ਾਂ ਨੂੰ ਹਰ ਸਾਲ ਰਿਸਾਇਕਲ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਜ਼ਿਆਦਾ ਜਹਾਜ਼ ਰਿਸਾਇਕਲਿੰਗ ਲਈ ਆਉਣ ਲੱਗੇ ਤਾਂ ਜੀਡੀਪੀ ਵਿਚ ਇਸ ਦੀ ਹਿੱਸੇਦਾਰੀ ਵੀ ਵਧ ਕੇ 2.2 ਅਰਬ ਡਾਲਰ ‘ਤੇ ਪਹੁੰਚ ਜਾਵੇਗੀ ਜੋ ਹਾਲੇ 1.3 ਅਰਬ ਡਾਲਰ ਹੈ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement