
ਕਾਂਟ੍ਰੈਕਟ ਦਾ ਠੀਕ ਢੰਗ ਨਾਲ ਪਾਲਣ ਨਾ ਕਰਨ, ਮਨ ਮੁਤਾਬਕ ਪੈਸਾ ਵਸੂਲਣ ਅਤੇ ਹੋਰ ਵਿਵਾਦਾਂ ਕਾਰਨ 200 ਤੋਂ ਵੱਧ ਹੋਟਲਾਂ ਨੇ ਸਾਫ਼ਟ ਬੈਂਕ ਬੈਕਡ ਓਯੋ ਨਾਲ ਕਾਂਟ੍ਰੈਕਟ ...
ਨਵੀਂ ਦਿੱਲੀ : ਕਾਂਟ੍ਰੈਕਟ ਦਾ ਠੀਕ ਢੰਗ ਨਾਲ ਪਾਲਣ ਨਾ ਕਰਨ, ਮਨ ਮੁਤਾਬਕ ਪੈਸਾ ਵਸੂਲਣ ਅਤੇ ਹੋਰ ਵਿਵਾਦਾਂ ਕਾਰਨ 200 ਤੋਂ ਵੱਧ ਹੋਟਲਾਂ ਨੇ ਸਾਫ਼ਟ ਬੈਂਕ ਬੈਕਡ ਓਯੋ ਨਾਲ ਕਾਂਟ੍ਰੈਕਟ ਖਤਮ ਕਰ ਲਿਆ ਹੈ। ਨਾਲ ਹੀ ਕਈ ਹੋਰ ਹੋਟਲ ਵੀ ਕਾਂਟ੍ਰੈਕਟ ਤੋਂ ਬਾਹਰ ਨਿਕਲਣ ਦੀ ਇੱਛਾ ਰਖਦੇ ਹਨ ਪਰ ਵੱਖ-ਵੱਖ ਕਾਰਣਾਂ ਨਾਲ ਅਜਿਹਾ ਨਹੀਂ ਕਰ ਪਾ ਰਹੇ ਹਨ।
FHRAI
ਉਦਯੋਗ ਸੰਗਠਨ ਨੇ ਇਹ ਜਾਣਕਾਰੀ ਦਿਤੀ ਹੈ। ਫੈਡਰੇਸ਼ਨ ਆਫ਼ ਹੋਟਲਸ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ (FHRAI) ਦੇ ਉਪ ਪ੍ਰਧਾਨ ਗੁਰਬਕਸ਼ੀਸ ਸਿੰਘ ਕੋਹਲੀ ਨੇ ਕਿਹਾ ਕਿ ਪਹਿਲਾਂ ਦੱਖਣ ਅਤੇ ਪੱਛਮ ਭਾਰਤ ਹੀ ਬੜਬੋਲੇ ਸਨ ਪਰ ਅਜਿਹਾ ਹੁਣ ਉੱਤਰ ਭਾਰਤ ਵਿਚ ਵੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਗਭੱਗ 200 ਹੋਟਲਾਂ ਦੇ ਓਯੋ ਦੇ ਨਾਲ ਕਾਂਟ੍ਰੈਕਟ ਤੋਂ ਬਾਹਰ ਨਿਕਲਣ ਦੀ ਜਾਣਕਾਰੀ ਮਿਲੀ ਹੈ ਅਤੇ ਇਸ ਵਿਚ ਕਈ ਅਤੇ ਹੋਟਲ ਸ਼ਾਮਿਲ ਹੋ ਸਕਦੇ ਹਨ।
OYO
ਹੋਟਲਾਂ ਨੂੰ ਡਰਾਉਣ ਲਈ ਕੰਪਨੀ ਨੇ ਉਨ੍ਹਾਂ ਨੂੰ ਨੋਟਿਸ ਭੇਜੇ ਹਨ ਪਰ ਤੁਸੀਂ ਕਿਸੇ ਨੂੰ ਜ਼ਬਰਦਸਤੀ ਅਪਣੇ ਨਾਲ ਬਿਜ਼ਨਸ ਕਰਨ ਲਈ ਨਹੀਂ ਕਹਿ ਸਕਦੇ। ਉਹ ਅਪਣੀ ਤਾਕਤ ਵਿਖਾ ਰਹੇ ਹੈ ਅਤੇ ਛੋਟੇ ਹੋਟਲਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਓਯੋ ਨੇ ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ। ਓਯੋ ਦੇ ਇਕ ਬੁਲਾਰੇ ਨੇ ਕਿਹਾ ਕਿ ਰਾਜਸਥਾਨ ਦੇ ਕੁੱਝ ਛੋਟੇ ਮੋਟੇ ਮਾਮਲਿਆਂ ਨੂੰ ਛੱਡ ਦਿਓ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਇਸ ਤਰ੍ਹਾਂ ਦੇ ਕੋਈ ਕਦਮ ਨਹੀਂ ਚੁੱਕੇ ਹਾਂ। ਇਨ੍ਹਾਂ ਨੂੰ ਛੱਡ ਦਿਓ, ਤਾਂ ਦੋਵਾਂ ਪੱਖਾਂ ਵਿਚੋਂ ਕਿਸੇ ਵੀ ਤਰ੍ਹਾਂ ਨਲਾ ਅਸੰਤੁਸ਼ਟਿ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।