
ਐਪਲ ਨੇ ਕੀਤਾ ਆਈਫੋਨ ਦੀ ਗਲਤੀ ਨੂੰ ਸੁਧਾਰਨ ਦਾ ਐਲਾਨ
ਲੰਡਨ : ਐਪਲ ਅਪਣੇ ਕੁੱਝ ਆਈਫੋਨਾਂ ’ਤੇ ‘ਡਿਕਟੇਸ਼ਨ’ ਫੀਚਰ ’ਚ ਇਕ ਗ਼ਲਤੀ ਨੂੰ ਠੀਕ ਕਰ ਰਿਹਾ ਹੈ, ਜੋ ‘ਰੇਸਿਸਟ’ (ਨਸਲਵਾਦੀ) ਸਮੇਤ ‘ਆਰ’ ਵਿਅੰਜਨ ਵਾਲੇ ਸ਼ਬਦ ਦਾ ਉਚਾਰਨ ਕਰਦੇ ਸਮੇਂ ਸੁਝਾਵਾਂ ’ਚ ‘ਟਰੰਪ’ ਵੀ ਵਿਖਾ ਦਿੰਦਾ ਹੈ।
ਕੰਪਨੀ ਨੇ ਇਹ ਗੱਲ ਉਸ ਵਿਵਾਦ ਦੇ ਜਵਾਬ ’ਚ ਕਹੀ ਹੈ, ਜਿਸ ’ਚ ਕੁੱਝ ਆਈਫੋਨ ਧਾਰਕਾਂ ਨੇ ਇਸ ਹਫਤੇ ਸੋਸ਼ਲ ਮੀਡੀਆ ’ਤੇ ਵੀਡੀਉ ਪੋਸਟ ਕਰ ਕੇ ਦਸਿਆ ਸੀ ਕਿ ਇਹ ਕਿਸ ਤਰ੍ਹਾਂ ਦੀ ਗੜਬੜੀ ਹੈ।
ਇਸ ਮੁਤਾਬਕ ਜਦੋਂ ਉਪਭੋਗਤਾ ‘ਡਿਕਟੇਸ਼ਨ’ ਵਿਸ਼ੇਸ਼ਤਾ ਨੂੰ ਕਿਰਿਆਸ਼ੀਲ ਕਰਦੇ ਹਨ ਅਤੇ ‘ਨਸਲਵਾਦੀ’ ਸ਼ਬਦ ਕਹਿੰਦੇ ਹਨ, ਤਾਂ ਟੈਕਸਟ ਵਿੰਡੋ ’ਚ ‘ਟਰੰਪ’ ਸ਼ਬਦ ਵਿਖਾਈ ਦਿੰਦਾ ਹੈ, ਪਰ ਸਹੀ ਸ਼ਬਦ ਤੁਰਤ ਵਿਖਾਈ ਦਿੰਦਾ ਹੈ. ਇਹ ਆਨਲਾਈਨ ਜਾਰੀ ਕੀਤੇ ਗਏ ਕਈ ਵੀਡੀਉ ’ਚ ਵੀ ਵਿਖਾਇਆ ਗਿਆ ਸੀ।
ਐਪਲ ਨੇ ਬੁਧਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਸਾਨੂੰ ਆਵਾਜ਼ ਪਛਾਣ ਮਾਡਲ ’ਚ ਇਕ ਸਮੱਸਿਆ ਦਾ ਪਤਾ ਲੱਗਾ ਹੈ ਅਤੇ ਅਸੀਂ ਅੱਜ ਇਸ ਦਾ ਹੱਲ ਪੇਸ਼ ਕਰ ਰਹੇ ਹਾਂ।’’