
ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਵੀਰਵਾਰ ਨੂੰ 400 ਰੁਪਏ ਕਮਜ਼ੋਰ ਹੋ ਕੇ 38,270 ਰੁਪਏ...
ਨਵੀਂ ਦਿੱਲੀ: ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਵੀਰਵਾਰ ਨੂੰ 400 ਰੁਪਏ ਕਮਜ਼ੋਰ ਹੋ ਕੇ 38,270 ਰੁਪਏ ਪ੍ਰਤੀ 10 ਗ੍ਰਾਮ ਦੇ ਨਾਲ ਡੇਢ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ। ਚਾਂਦੀ ਵੀ 1,530 ਰੁਪਏ ਦਾ ਗੋਤਾ ਲਗਾਉਂਦੀ ਹੋਈ ਕਰੀਬ ਇਕ ਹਫਤੇ ਦੇ ਹੇਠਲੇ ਪੱਧਰ 47,120 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਜਲਦੀ ਹੀ ਖਤਮ ਹੋਣ ਦੀ ਉਮੀਦ 'ਚ ਸੋਨਾ ਹਾਜਿਰ ਬੁੱਧਵਾਰ ਨੂੰ 1.8 ਫੀਸਦੀ ਟੁੱਟ ਗਿਆ ਸੀ।
Gold
ਹਾਲਾਂਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਅੱਜ ਇਹ 0.3 ਫੀਸਦੀ ਚੜ੍ਹ ਕੇ 1,508.61 ਡਾਲਰ ਪ੍ਰਤੀ ਔਂਸ ਪਹੁੰਚ ਗਿਆ। ਦਸੰਬਰ 'ਚ ਅਮਰੀਕੀ ਸੋਨਾ ਵਾਇਦਾ 2.60 ਡਾਲਰ ਦੇ ਵਾਧੇ ਨਾਲ 1,514.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਕਿ ਚੀਨ ਨਾਲ ਵਪਾਰਕ ਜੰਗ ਦਾ ਹੱਲ ਉਮੀਦ ਤੋਂ ਪਹਿਲਾਂ ਨਿਕਲ ਸਕਦਾ ਹੈ, ਸੋਨੇ 'ਤੇ ਦਬਾਅ ਰਿਹਾ। ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ ਹਾਜਿਰ ਲਗਭਗ ਸਥਿਰ ਰਹੀ।
Silver Jewelry
ਸਥਾਨਕ ਬਾਜ਼ਾਰ ਵਿਚ ਸੋਨੇ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ। ਸੋਨਾ 400 ਰੁਪਏ ਦੀ ਗਿਰਾਵਟ ਦੇ ਨਾਲ 38,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ, ਜਿਹਡ਼ਾ ਕਿ 14 ਅਗਸਤ ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਸੋਨਾ ਬਿਟੂਰ ਵੀ 38,100 ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਨਾਲ ਵਿਕਿਆ। ਗਿੰਨੀ 100 ਰੁਪਏ ਦੀ ਗਿਰਾਵਟ ਦੇ ਨਾਲ 30,100 ਰੁਪਏ 'ਤੇ ਬੰਦ ਹੋਈ। ਚਾਂਦੀ ਹਾਜਿਰ 20 ਸਤੰਬਰ ਤੋਂ ਬਾਅਦ 1,530 ਰੁਪਏ ਦੀ ਗਿਰਾਵਟ ਦੇ ਨਾਲ 47,120 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
Gold Price
ਚਾਂਦੀ ਵਾਅਦਾ 1,443 ਰੁਪਏ ਦੀ ਗਿਰਾਵਟ ਦੇ ਨਾਲ 46,542 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸਿੱਕੇ ਦੀ ਖਰੀਦ ਅਤੇ ਵਿਕਰੀ 10 ਰੁਪਏ ਦੀ ਗਿਰਾਵਟ ਦੇ ਨਾਲ ਕ੍ਰਮਵਾਰ 940 ਅਤੇ 950 ਰੁਪਏ ਪ੍ਰਤੀ ਯੂਨਿਟ 'ਤੇ ਆ ਗਈ।