ਟਰਾਈ ਦਾ ਨਿਯਮ 29 ਤੋਂ ਹੋ ਰਿਹੈ ਲਾਗੂ, ਚੈਨਲ ਚੁਣਨ 'ਚ ਇਹਨਾਂ ਗੱਲਾਂ ਦਾ ਰੱਖੋ ਧਿਆਨ
Published : Dec 26, 2018, 5:04 pm IST
Updated : Dec 26, 2018, 5:04 pm IST
SHARE ARTICLE
New Mandate for Capping Installation
New Mandate for Capping Installation

TRAI ਦੇ ਨਵੇਂ ਨਿਯਮ ਦਾ ਲਾਗੂ ਹੋਣ ਵਿਚ ਹੁਣ ਬਸ ਸਿਰਫ਼ ਦੋ ਦਿਨ ਬਚੇ ਹਨ ਅਤੇ 29 ਦਸੰਬਰ ਤੋਂ ਬਾਅਦ ਤੋਂ ਤੁਹਾਡਾ ਟੀਵੀ ਦੇਖਣ ਦਾ ਤਜ਼ਰਬਾ ਬਦਲਣ ਵਾਲਾ ਹੈ...

ਨਵੀਂ ਦਿੱਲੀ : (ਭਾਸ਼ਾ) TRAI ਦੇ ਨਵੇਂ ਨਿਯਮ ਦਾ ਲਾਗੂ ਹੋਣ ਵਿਚ ਹੁਣ ਬਸ ਸਿਰਫ਼ ਦੋ ਦਿਨ ਬਚੇ ਹਨ ਅਤੇ 29 ਦਸੰਬਰ ਤੋਂ ਬਾਅਦ ਤੋਂ ਤੁਹਾਡਾ ਟੀਵੀ ਦੇਖਣ ਦਾ ਤਜ਼ਰਬਾ ਬਦਲਣ ਵਾਲਾ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਔਫ਼ ਇੰਡੀਆ ਨੇ ਹਾਲ ਹੀ ਵਿਚ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤੋਂ ਬਾਅਦ ਬ੍ਰੌਡਕਾਸਟ ਸੈਕਟਰ ਨੂੰ ਅਪਣੇ ਗਾਹਕਾਂ ਨੂੰ ਚੈਨਲਾਂ ਦੀ ਚੋਣ ਕਰਨ ਅਤੇ ਉਹਨਾਂ ਚੈਨਲਾਂ ਦੇ ਪੈਸੇ ਦੇਣ ਦਾ ਆਪਸ਼ਨ ਉਪਲਬਧ ਕਰਾਉਂਣਾ ਹੋਵੇਗਾ। ਇਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਟਰਾਈ ਦੇ ਇਸ ਆਦੇਸ਼ ਤੋਂ ਬਾਅਦ ਹੁਣ ਟੀਵੀ ਵੇਖਣਾ ਮਹਿੰਗਾ ਹੋਵੇਗਾ।

Dish TVDish TV

ਹਾਲਾਂਕਿ, ਅਸਲੀਅਤ 'ਚ ਇਹ ਸੱਭ ਤੁਹਾਡੇ ਕੇਬਲ ਆਪਰੇਟਰਾਂ ਅਤੇ ਡੀਟੀਐਚ ਸਰਵਿਸ ਪ੍ਰੋਵਾਇਡਰ 'ਤੇ ਨਿਰਭਰ ਕਰੇਗਾ। ਫਿਲਹਾਲ ਡੀਟੀਐਚ ਸਰਵਿਸ ਪ੍ਰੋਵਾਇਡਰ ਵੀ ਨਵੀਂ ਕੀਮਤਾਂ ਦੇ ਆਧਾਰ 'ਤੇ ਅਪਣੇ ਪੈਕਸ ਬਣਾਉਣ ਵਿਚ ਲੱਗੇ ਹਨ। ਹੁਣ ਤੱਕ ਇਹ ਡੀਟੀਐਚ ਸਰਵਿਸ ਪ੍ਰੋਵਾਇਡਰਸ ਵੈਬਸਾਈਟਸ ਅਤੇ ਅਪਣੇ ਚੈਨਲਾਂ ਦੇ ਜ਼ਰੀਏ ਲੋਕਾਂ ਨੂੰ ਨਵੇਂ ਪੈਕਸ ਦੀ ਜਾਣਕਾਰੀ ਦੇ ਰਹੇ ਹਨ। ਹਾਲਾਂਕਿ, ਸਮਾਂ ਘੱਟ ਬਚਿਆ ਹੈ ਅਤੇ ਆਮ ਯੂਜ਼ਰ ਦੇ ਮਨ ਵਿਚ ਸੱਭ ਤੋਂ ਪਹਿਲਾ ਸਵਾਲ ਇਹ ਹੈ ਕਿ 29 ਦਸੰਬਰ ਤੋਂ ਬਾਅਦ ਕੀ ਹੋਵੇਗਾ,

TRAITRAI

ਕੀ ਉਸ ਨੇ ਜੋ ਪੈਕ ਲੈ ਰੱਖਿਆ ਹੈ ਉਹੀ ਜਾਰੀ ਰਹੇਗਾ ਜਾਂ ਕੋਈ ਨਵੇਂ ਪੈਕਸ ਡੀਟੀਐਚ ਸਰਵਿਸ ਪ੍ਰੋਵਾਇਡਰਸ ਉਪਲੱਬਧ ਕਰਵਾਉਣਗੇ। ਨਾਲ ਹੀ ਇਹਨਾਂ ਦੀ ਕੀਮਤਾਂ ਨੂੰ ਲੈ ਕੇ ਵੀ ਉਲਝਣ ਬਣੀ ਹੋਈ ਹੈ। ਇਸ ਲਈ, ਅਸੀਂ ਤੁਹਾਨੂੰ ਆਜ ਸਟਾਰ, ਜ਼ੀ, ਸੋਨੀ ਅਤੇ ਹੋਰ ਚੈਨਲ ਬ੍ਰੌਡਕਾਟਰਸ ਵਲੋਂ ਐਲਾਨ ਕੀਤੇ ਗਏ ਚੈਨਲਾਂ ਦੀਆਂ ਕੀਮਤਾਂ ਅਤੇ ਪੈਕਸ ਦੇ ਹਿਸਾਬ ਨਾਲ ਹੋਣ ਵਾਲੇ ਖਰਚ ਦੀ ਜਾਣਕਾਰੀ ਦੇਣ ਜਾ ਰਹੇ ਹਨ। ਇਹ ਤਾਂ ਸਾਫ਼ ਹੈ ਕਿ ਹੁਣ ਤੱਕ ਤੁਸੀਂ ਜੋ ਫਰੀ ਟੂ ਏਅਰ ਚੈਨਲ ਮੁਫਤ ਵਿਚ ਵੇਖ ਰਹੇ ਸਨ ਹੁਣ ਉਹ ਮੁਫ਼ਤ ਵਿਚ ਨਹੀਂ ਮਿਲਣਗੇ ਅਤੇ

Dish TVDish TV

ਉਸ ਦੇ ਲਈ ਤੁਹਾਨੂੰ 130 ਰੁਪਏ ਚੁਕਾਉਣੇ ਹੋਣਗੇ ਜਿਸ 'ਤੇ 18 ਫ਼ੀ ਸਦੀ ਜੀਐਸਟੀ ਲੱਗਣ ਵਾਲਾ ਹੈ। ਇਸ ਤੋਂ ਇਲਾਵਾ ਹਿੰਦੀ ਵਿਚ ਵੇਖੇ ਜਾਣ ਵਾਲੇ ਜ਼ਿਆਦਾਤਰ ਚੈਨਲਸ ਸੋਨੀ, ਜ਼ੀ, ਸਟਾਰ ਅਤੇ ਕਲਰਸ ਦੇ ਹੁੰਦੇ ਹੈ। ਨਾਲ ਹੀ ਕੁੱਝ ਹੋਰ ਵੀ ਹੈ ਜਿਨ੍ਹਾਂ ਦੇ ਨਿਊਜ਼ ਚੈਨਲਸ ਵੇਖੇ ਜਾਂਦੇ ਹਨ। ਜੇਕਰ ਬ੍ਰੌਡਕਾਸਟਰਾਂ ਵਲੋਂ ਐਲਾਨ ਕੀਤੇ ਗਏ ਆ ਲਾ ਕਾਰਟੇ ਅਤੇ ਬੈਕਵੇਟ ਚੈਨਲਾਂ ਦੀਆਂ ਕੀਮਤਾਂ 'ਤੇ ਨਜ਼ਰ ਪਾਓ ਤਾਂ ਲੱਗਦਾ ਹੈ ਕਿ ਜਿੱਥੇ ਤੱਕ ਅਪਣੀ ਪਸੰਦ ਦੇ ਚੈਨਲ ਚੁਣਨ ਦੀ ਗੱਲ ਹੈ ਤਾਂ ਇਸ ਵਿਚ ਕੁੱਝ ਚੈਨਲਾਂ ਦੇ ਪੈਕੇਜ ਸਸਤੇ ਹਨ ਉਥੇ ਹੀ ਕੁੱਝ ਚੈਨਲਾਂ ਆ ਲਾ ਕਾਰਟੇ ਦੇ ਜ਼ਰੀਏ ਚੁਣਨਾ ਫ਼ਾਇਦੇਮੰਦ ਹੋਵੇਗਾ। =

ਹਾਲਾਂਕਿ, ਡੀਟੂਐਚ ਸਰਵਿਸ ਪ੍ਰੋਵਾਇਡਰਸ ਨੇ ਇਸ ਨੂੰ ਲੈ ਕੇ ਹੁਣ ਤੱਕ ਕੋਈ ਜਾਣਕਾਰੀ ਅਪਣੇ ਗਾਹਕਾਂ ਨੂੰ ਉਪਲੱਬਧ ਨਹੀਂ ਕਰਵਾਈ ਹੈ ਕਿ ਉਨ੍ਹਾਂ ਨੂੰ ਕਿਵੇਂ ਅਪਣੇ ਪੈਕ ਅਪਡੇਟ ਕਰਵਾਉਣੇ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement