ਸਰਕਾਰ ਨੇ 2017-18 'ਚ ਜੀਐਸਟੀ ਤੋਂ ਇਕੱਠੇ ਕੀਤੇ 7.41 ਲੱਖ ਕਰੋੜ ਰੁਪਏ 
Published : Apr 27, 2018, 5:27 pm IST
Updated : Apr 27, 2018, 5:27 pm IST
SHARE ARTICLE
Arun Jaitley
Arun Jaitley

'ਇਕ ਦੇਸ਼ ਇਕ ਕਰ' ਦੀ ਤਰਜ਼ 'ਤੇ ਇਕ ਜੁਲਾਈ 2017 ਤੋਂ ਲਾਗੂ ਮਾਲ ਅਤੇ ਸੇਵਾ ਕਰ  (ਜੀਐਸਟੀ) ਤੋਂ ਸਰਕਾਰ ਨੇ 2017-18 ਦੌਰਾਨ 7.41 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ...

ਨਵੀਂ ਦਿੱਲੀ, 27 ਅਪ੍ਰੈਲ : 'ਇਕ ਦੇਸ਼ ਇਕ ਕਰ' ਦੀ ਤਰਜ਼ 'ਤੇ ਇਕ ਜੁਲਾਈ 2017 ਤੋਂ ਲਾਗੂ ਮਾਲ ਅਤੇ ਸੇਵਾ ਕਰ  (ਜੀਐਸਟੀ) ਤੋਂ ਸਰਕਾਰ ਨੇ 2017-18 ਦੌਰਾਨ 7.41 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਵਿੱਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿਤੀ। 

GSTGST

ਜ਼ਿਕਰਯੋਗ ਹੈ ਕਿ ਕੇਂਦਰ ਅਤੇ ਸੂਬਿਆਂ ਦੇ ਅਨੁਪਾਤ ਐਕਸਾਈਜ਼ ਡਿਊਟੀ ਅਤੇ ਵੈਟ ਸਮੇਤ ਬਹੁਤ ਸਾਰੇ ਟੈਕਸਾਂ ਨੂੰ ਜੀਐਸਟੀ 'ਚ ਸ਼ਾਮਲ ਕੀਤਾ ਗਿਆ ਹੈ। ਵਿੱਤ ਮੰਤਰਾਲਾ ਨੇ ਟਵੀਟ 'ਚ ਕਿਹਾ ਕਿ ਜੀਐਸਟੀ ਤੋਂ 2017-18 ਦੀ ਅਗਸਤ - ਮਾਰਚ ਮਿਆਦ 'ਚ ਕੁਲ ਕਰ ਸੰਗ੍ਰਹਿ 7.19 ਲੱਖ ਕਰੋੜ ਰੁਪਏ ਰਿਹਾ। 

GSTGST

ਜੁਲਾਈ 2017 ਦੇ ਕਰ ਸੰਗ੍ਰਿਹ ਨੂੰ ਸ਼ਾਮਲ ਕਰਨ 'ਤੇ 2017-18 'ਚ ਕੁਲ ਜੀਐਸਟੀ ਸੰਗ੍ਰਿਹ ਅਸਥਾਈ ਤੌਰ 'ਤੇ 7.41 ਲੱਖ ਕਰੋੜ ਰੁਪਏ ਰਿਹਾ। ਇਸ 'ਚ ਕੇਂਦਰੀ ਜੀਐਸਟੀ ( ਸੀਜੀਐਸਟੀ) ਤੋਂ ਪ੍ਰਾਪਤ 1.19 ਲੱਖ ਕਰੋੜ ਰੁਪਏ, ਰਾਜ ਜੀਐਸਟੀ (ਐਸਜੀਐਸਟੀ) ਤੋਂ ਮਿਲੇ 1.72 ਲੱਖ ਕਰੋੜ ਰੁਪਏ, ਏਕੀਕ੍ਰਿਤ ਜੀਏਸਟੀ (ਆਈਜੀਐਸਟੀ) ਦੇ 3.66 ਲੱਖ ਕਰੋੜ ਰੁਪਏ (ਜਿਸ 'ਚ ਆਯਾਤ ਤੋਂ 1.73 ਲੱਖ ਕਰੋੜ ਰੁਪਏ ਵੀ ਸ਼ਾਮਲ) ਅਤੇ ਉਪ ਕਰ ਤੋਂ ਮਿਲੇ 62,021 ਕਰੋੜ ਰੁਪਏ (ਜਿਸ 'ਚ ਆਯਾਤ 'ਤੇ ਉਪ ਕਰ ਦੇ 5,702 ਕਰੋੜ ਰੁਪਏ) ਸ਼ਾਮਲ ਹਨ। ਅਗੱਸਤ - ਮਾਰਚ ਮਿਆਦ ਦੌਰਾਨ ਔਸਤ ਮਾਸਿਕ ਜੀਐਸਟੀ ਸੰਗ੍ਰਹਿ 89,885 ਕਰੋੜ ਰੁਪਏ ਰਿਹਾ। 

Arun JaitleyArun Jaitley

2017-18 ਦੇ ਅੱਠ ਮਹੀਨਿਆਂ ਵਿਚ ਸੂਬਿਆਂ ਨੂੰ ਕੁੱਲ 41,147 ਕਰੋੜ ਰੁਪਏ ਮੁਆਵਜ਼ੇ ਦੇ ਰੂਪ 'ਚ ਦਿਤੇ ਗਏ ਹਨ। ਜੀਐਸਟੀ ਕਾਨੂੰਨ ਤਹਿਤ ਇਸ ਨਵੀਂ ਕਰ ਵਿਵਸਥਾ ਕਾਰਨ ਪੰਜ ਸਾਲ ਤਕ ਸੂਬਿਆਂ ਦੇ ਮਾਮਲੇ 'ਚ ਗਿਰਾਵਟ ਦੀ ਭਰਪਾਈ ਕੇਂਦਰ ਕਰੇਗੀ।

finance department of indiafinance department of India

ਮਾਮਲਾ ਨੁਕਸਾਨ ਦੀ ਗਿਣਤੀ ਲਈ 2015-16 ਦੀ ਕਰ ਕਮਾਈ ਨੂੰ ਆਧਾਰ ਬਣਾਉਂਦੇ ਹੋਏ ਉਸ 'ਚ ਸਾਲਾਨਾ ਔਸਤ 14 ਫ਼ੀ ਸਦੀ ਵਾਧੇ ਨੂੰ ਇਕੋ ਜਿਹਾ ਸੰਗ੍ਰਹਿ ਮੰਨਿਆ ਗਿਆ ਹੈ। ਮੰਤਰਾਲੇ ਮੁਤਾਬਕ ਪਿਛਲੇ ਅੱਠ ਮਹੀਨੇ 'ਚ ਹਰ ਇਕ ਸੂਬੇ ਮਾਮਲੇ 'ਚ ਘੱਟ ਹੋਈ ਹੈ ਅਤੇ ਇਹ ਔਸਤਨ 17 ਫ਼ੀ ਸਦੀ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement