ਲੌਕਡਾਊਨ ਦੇ ਚਲਦਿਆਂ ਲਗਾਤਾਰ ਘਟ ਰਹੀ ਡੀਜ਼ਲ ਦੀ ਖਪਤ, ਇਕ ਫੀਸਦੀ ਘਟੀ ਮੰਗ 
Published : Apr 27, 2020, 9:29 am IST
Updated : Apr 27, 2020, 9:29 am IST
SHARE ARTICLE
Photo
Photo

ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ। ਪਿਛਲੇ ਸਾਲ 2018-19 ਦੇ ਮੁਕਾਬਲੇ 2019-20 ਵਿਚ ਡੀਜ਼ਲ ਦੀ ਖਪਤ ਵਿਚ ਇਕ ਫੀਸਦੀ ਦੀ ਕਮੀ ਆਈ ਹੈ।

PhotoPhoto

ਹਾਲਾਂਕਿ ਇਸ ਮਿਆਦ ਦੌਰਾਨ ਪੈਟਰੋਲ ਦੀ ਮੰਗ / ਖਪਤ ਵਿਚ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪੈਟਰੋਲੀਅਮ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਮੰਗ ਇਸ ਸਾਲ ਘੱਟ ਰਹੇਗੀ।

petrolPhoto

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ, 2019-20 ਵਿਚ ਕੁੱਲ 82,579 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀ ਖਪਤ ਕੀਤੀ ਗਈ ਹੈ। ਜਦਕਿ 2018-19 ਵਿਚ ਇਹ 83,528 ਹਜ਼ਾਰ ਮੀਟਰਕ ਟਨ ਸੀ।  ਉੱਥੇ ਹੀ ਪਿਛਲੇ ਸਾਲ ਦੇ ਮੁਕਾਬਲੇ ਪੈਟਰੋਲ ਦੀ ਖਪਤ ਵਿਚ ਵਾਧਾ ਹੋਇਆ ਹੈ।

Petrol rates may increase 18 and diesel upto 12 rupeesPhoto

2019-20 ਵਿਚ, 29,976 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ ਸੀ, ਜਦਕਿ ਸਾਲ 2018-19 ਵਿਚ 28,284 ਹਜ਼ਾਰ ਮੀਟ੍ਰਿਕ ਟਨ ਦੀ ਖਪਤ ਹੋਈ ਸੀ। ਅੰਕੜੇ ਦਰਸਾਉਂਦੇ ਹਨ ਕਿ ਦਸੰਬਰ, 2019 ਵਿਚ ਡੀਜ਼ਲ ਦੀ ਖਪਤ 7,387 ਹਜ਼ਾਰ ਮੀਟ੍ਰਿਕ ਟਨ ਸੀ।  ਜਦਕਿ ਦਸੰਬਰ 2018 ਵਿਚ ਡੀਜ਼ਲ ਦੀ ਮੰਗ 7,389 ਹਜ਼ਾਰ ਮੀਟ੍ਰਿਕ ਟਨ ਸੀ।

Petrol and Diesel Photo

ਮਾਰਚ 2020 ਵਿਚ ਕੁੱਲ 5,651 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀ ਖਪਤ ਹੋਈ ਸੀ। ਜਦਕਿ ਮਾਰਚ 2019 ਵਿਚ ਡੀਜ਼ਲ ਦੀ ਮੰਗ 7,459 ਸੀ। ਜਨਵਰੀ 2020 ਵਿਚ ਵੀ ਮੰਗ / ਖਪਤ ਘੱਟ ਹੋਈ। ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਦੀ ਰਿਪੋਰਟ ਦੇ ਅਨੁਸਾਰ ਮਾਰਚ ਮਹੀਨੇ ਵਿਚ  ਡੀਜ਼ਲ ਦੀ ਮੰਗ ਵਿਚ ਕਮੀ ਕਈ ਕਾਰਨਾਂ ਕਰਕੇ ਆਈ ਹੈ। ਮਾਰਚ ਦੇ ਅਖੀਰਲੇ ਹਫਤੇ ਲੌਕਡਾਊਨ ਹੋਣਾ ਇਸ ਦਾ ਵੱਡਾ ਕਾਰਨ ਰਿਹਾ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement