ਟਵਿ‍ਟਰ ਨੇ ਬਿ‍ਟਕਾਇਨ ਦੇ ਇਸ਼ਤਿਹਾਰਾਂ 'ਤੇ ਲਗਾਈ ਰੋਕ, 8000 ਡਾਲਰ ਤੋਂ ਵੀ ਘੱਟ ਹੋਈ ਕੀਮਤ
Published : Mar 28, 2018, 11:54 am IST
Updated : Mar 28, 2018, 11:54 am IST
SHARE ARTICLE
bitcoin
bitcoin

ਟਵਿ‍ਟਰ ਤੋਂ ਕਰਿ‍ਪ‍ਟੋਕਰੰਸੀਜ਼ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਤੋਂ ਬਾਅਦ ਬਿ‍ਟਕਾਇਨ ਦੀ ਕੀਮਤ 7 ਫ਼ੀ ਸਦੀ ਤਕ ਘੱਟ ਹੋ ਕੇ 7,886 ਡਾਲਰ 'ਤੇ ਆ ਗਈ ਹੈ।

ਨਵੀਂ ਦਿ‍ੱਲ‍ੀ: ਟਵਿ‍ਟਰ ਤੋਂ ਕਰਿ‍ਪ‍ਟੋਕਰੰਸੀਜ਼ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਤੋਂ ਬਾਅਦ ਬਿ‍ਟਕਾਇਨ ਦੀ ਕੀਮਤ 7 ਫ਼ੀ ਸਦੀ ਤਕ ਘੱਟ ਹੋ ਕੇ 7,886 ਡਾਲਰ 'ਤੇ ਆ ਗਈ ਹੈ। ਉਥੇ ਹੀ, ਫ਼ੇਸਬੁਕ ਅਤੇ ਗੂਗਲ ਨੇ ਵੀ ਮਾਰਕੀਟ 'ਚ ਫ਼ਰਜ਼ੀ ਕਾਇਨ ਆਉਣ ਦੇ ਘਪਲੇ ਕਾਰਨ ਇਨ੍ਹਾਂ ਦੇ ਇਸ਼ਤਿਹਾਰਾਂ 'ਤੇ ਰੋਕ ਲਗਾ ਦਿਤੀ ਹੈ।

bitcoin twitterbitcoin twitter

ਇਸ ਦਾ ਖ਼ਮਿਆਜ਼ਾ ਬਿ‍ਟਕਾਇਨ ਨੂੰ ਭੁਗਤਣਾ ਪੈ ਰਿਹਾ ਹੈ। ਇਹ ਇਕ ਦਿ‍ਨ ਪਹਿਲਾਂ ਦੇ ਮੁਕਾਬਲੇ 600 ਡਾਲਰ ਘੱਟ ਹੈ। ਗ‍ਲੋਬਲ ਡਾਟਾ ਏਜੰਸੀ ਕਾਇਨਬੇਸ ਮੁਤਾਬਕ ਇਹ ਇਸ ਸਾਲ ਦੀ ਸ਼ੁਰੂਆਤ ਮੁਕਾਬਲੇ 42 ਫ਼ੀ ਸਦੀ ਦੀ ਗਿ‍ਰਾਵਟ ਹੈ ਕ‍ਿਉਂਕਿ‍ 2018 ਦੀ ਸ਼ੁਰੂਆਤ 'ਚ ਬਿ‍ਟਕਾਇਨ ਦੀ ਕੀਮਤ 13,000 ਡਾਲਰ ਤੋਂ ਵੀ ਜ਼ਿਆਦਾ ਸੀ।  

bitcoinbitcoin

ਜਨਵਰੀ 'ਚ ਵੀ ਡਿੱਗੀ ਸੀ ਕੀਮਤ  
ਇਸ ਤੋਂ ਪਹਿਲਾਂ ਜਨਵਰੀ 'ਚ ਵੀ ਕਰਿ‍ਪ‍ਟੋਕਰੰਸੀ 'ਚ ਉਸ ਸਮੇਂ 12 ਫ਼ੀ ਸਦੀ ਦੀ ਗਿ‍ਰਾਵਟ ਆਈ ਸੀ। ਜਦੋਂ ਦੁਨੀਆਂ ਦੀ ਦੂਜੇ ਨੰਬਰ ਦੀ ਐਡ ਪ੍ਰੋਵਾਈਡਰ ਕੰਪਨੀ ਫ਼ੇਸਬੁਕ ਨੇ ਇਹ ਕਹਿੰਦੇ ਹੋਏ ਕਰਿ‍ਪ‍ਟੋਕਰੰਸੀ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦਿ‍ਤੀ ਸੀ ਕਿ‍ ਇਸ ਤੋਂ ਅਜਿਹੇ ਵਿੱਤੀ ਉਤਪਾਦਾਂ ਅਤੇ ਸੇਵਾਵਾਂ 'ਤੇ ਲਗਾਮ ਲਗੇਗਾ ਜੋ ਕਿ‍ ਲੋਕਾਂ ਨੂੰ ਗੁੰਮਰਾਹ ਕਰਦੇ ਹਨ।

bitcoinbitcoin

ਇਸ ਤੋਂ ਇਲਾਵਾ ਦੁਨੀਆਂ ਦੇ ਸੱਭ ਤੋਂ ਵੱਡੇ ਆਨਲਾਈਨ ਇਸ਼ਤਿਹਾਰ ਪ‍ਲੇਟਫ਼ਾਰਮ ਗੂਗਲ ਨੇ ਮਾਰਚ 'ਚ ਅਪਣੀ ਵਿੱਤੀ ਸੇਵਾਵਾਂ ਦੀ ਨੀਤੀ ਨਾਲ ਜੁਡ਼ੀ ਇਕ ਘੋਸ਼ਣਾ ਕੀਤੀ ਜਿ‍ਸ ਕਾਰਨ ਜੂਨ ਤੋਂ ਕਰਿਪਟੋਕਰੰਸੀਜ਼ ਅਤੇ ਉਸ ਨਾਲ ਸਬੰਧਤ ਇਸ਼ਤਿਹਾਰ 'ਤੇ ਰੋਕ ਲਗਾ ਦਿ‍ਤੀ ਗਈ।

bitcoinbitcoin

12 ਲੱਖ ਹੋ ਗਈ ਸੀ ਇਕ ਬਿ‍ਟਕਾਇਨ ਦੀ ਕੀਮਤ  
ਦਸ ਦਈਏ ਕਿ‍ 17 ਦਿਸੰਬਰ ਨੂੰ ਇਕ ਬਿਟਕਾਇਨ ਦਾ ਮੁੱਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ 19,865 ਡਾਲਰ (12 ਲੱਖ ਰੁਪਏ) ਤਕ ਪਹੁੰਚ ਗਿਆ ਸੀ  ਪਰ ਕੁੱਝ ਹੀ ਦਿ‍ਨਾਂ ਬਾਅਦ ਹੀ ਉਸ ਦੀ ਕੀਮਤ 22 ਦਿਸੰਬਰ ਨੂੰ 12,000 ਡਾਲਰ ਰਹਿ ਗਈ। ਉੱਥੇ ਹੀ ਹੁਣ ਬਿ‍ਟਕਾਇਨ ਦੀ ਕੀਮਤ 7,886 ਡਾਲਰ (5 ਲੱਖ ਰੁਪਏ) 'ਤੇ ਆ ਗਈ ਹੈ। ਅਜਿਹੇ 'ਚ ਬਿ‍ਟਕਾਇਨ ਦੀ ਕੀਮਤ 'ਚ 60 ਫ਼ੀ ਸਦੀ ਦੀ ਕਮੀ ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement