Stock market: ਸ਼ੇਅਰ ਬਾਜ਼ਾਰ ’ਚ ਲਗਾਤਾਰ ਦੂਜੇ ਦਿਨ ਗਿਰਾਵਟ
Published : May 28, 2025, 8:42 pm IST
Updated : May 28, 2025, 8:42 pm IST
SHARE ARTICLE
Stock market: Stock market declines for second consecutive day
Stock market: Stock market declines for second consecutive day

ਸੈਂਸੈਕਸ 239 ਅੰਕ ਡਿਗਿਆ, ਆਈ.ਟੀ.ਸੀ. ਵਿਚ ਤਿੰਨ ਫ਼ੀ ਸਦੀ ਗਿਰਾਵਟ

Stock market: ਸਥਾਨਕ ਸ਼ੇਅਰ ਬਾਜ਼ਾਰ ਵਿਚ ਬੁਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ 239 ਅੰਕ ਡਿੱਗ ਗਿਆ। ਆਈਟੀਸੀ ਅਤੇ ਆਟੋ ਸਟਾਕਾਂ ਵਿਚ ਵਿਕਰੀ ਕਾਰਨ ਬਾਜ਼ਾਰ ਹੇਠਾਂ ਆਇਆ। ਬ੍ਰਿਟਿਸ਼ ਬਹੁ-ਰਾਸ਼ਟਰੀ ਕੰਪਨੀ ਆਈਟੀਸੀ ਵਲੋਂ ਕੰਪਨੀ ਵਿਚ ਅਪਣੀ ਹਿੱਸੇਦਾਰੀ ਘਟਾਉਣ ਤੋਂ ਬਾਅਦ ਸ਼ੇਅਰ ਡਿੱਗ ਗਏ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 239.31 ਅੰਕ ਜਾਂ 0.29 ਫ਼ੀ ਸਦੀ ਡਿੱਗ ਕੇ 81,312.32 ’ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 307.61 ਅੰਕਾਂ ਤਕ ਡਿੱਗ ਗਿਆ ਸੀ। ਇਸੇ ਤਰ੍ਹਾਂ 50 ਸ਼ੇਅਰਾਂ ’ਤੇ ਆਧਾਰਤ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ, 73.75 ਅੰਕ ਜਾਂ 0.30 ਫ਼ੀ ਸਦੀ ਡਿੱਗ ਕੇ 24,752.45 ਅੰਕਾਂ ’ਤੇ ਬੰਦ ਹੋਇਆ।

ਸੈਂਸੈਕਸ ਦੇ ਸ਼ੇਅਰਾਂ ਵਿਚੋਂ, ਆਈਟੀਸੀ ਤਿੰਨ ਫ਼ੀ ਸਦੀ ਤੋਂ ਵੱਧ ਡਿਗਿਆ। ਬੀਏਟੀ ਪੀਐਲਸੀ ਨੇ ਥੋਕ ਸੌਦੇ ਰਾਹੀਂ ਸਮੂਹ ਵਿਚ 2.5 ਫ਼ੀ ਸਦੀ ਹਿੱਸੇਦਾਰੀ 12,927 ਕਰੋੜ ਰੁਪਏ (1.51 ਅਰਬ ਡਾਲਰ) ਵਿਚ ਵੇਚ ਦਿਤੀ। ਇਸ ਤੋਂ ਇਲਾਵਾ, ਇੰਡਸਇੰਡ ਬੈਂਕ, ਨੈਸਲੇ, ਅਲਟਰਾਟੈਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ ਪਾਵਰ ਗਰਿਡ, ਏਸ਼ੀਅਨ ਪੇਂਟਸ, ਸਨ ਫਾਰਮਾ ਅਤੇ ਟੈਕ ਮਹਿੰਦਰਾ ਨੂੰ ਵੀ ਵੱਡੇ ਨੁਕਸਾਨ ਹੋਏ। ਦੂਜੇ ਪਾਸੇ, ਬਜਾਜ ਫ਼ਾਈਨੈਂਸ, ਭਾਰਤੀ ਏਅਰਟੈਲ, ਆਈਸੀਆਈਸੀਆਈ ਬੈਂਕ, ਅਡਾਨੀ ਪੋਰਟਸ ਅਤੇ ਐਚਸੀਐਲ ਟੈਕ ਦੇ ਸ਼ੇਅਰਾਂ ਵਿਚ ਵਾਧਾ ਹੋਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement