
Sugar Prices News: ਆਉਣ ਵਾਲੇ ਦਿਨਾਂ ’ਚ ਖੰਡ ਦਾ ਸਵਾਦ ਵੀ ਹੋ ਸਕਦੈ ਕੌੜਾ ਸਰਕਾਰ ਖੰਡ ਦੀਆਂ ਕੀਮਤਾਂ ਵਧਾਉਣ ’ਤੇ ਕਰ ਰਹੀ ਹੈ ਵਿਚਾਰ
Sugar prices will increase news: ਆਮ ਆਦਮੀ ਨੂੰ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਸਕਦਾ ਹੈ। ਕੇਂਦਰ ਸਰਕਾਰ ਜਲਦ ਹੀ ਖੰਡ ਦੀਆਂ ਕੀਮਤਾਂ ਵਧਾ ਸਕਦੀ ਹੈ। ਕੇਂਦਰੀ ਖ਼ੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਸਰਕਾਰ ਅਗਲੇ ਕੁਝ ਦਿਨਾਂ ’ਚ ਖੰਡ ਦੀ ਘੱਟੋ-ਘੱਟ ਵਿਕਰੀ ਮੁੱਲ (ਐਮ. ਐੱਸ. ਪੀ.) ਵਧਾਉਣ ’ਤੇ ਫ਼ੈਸਲਾ ਲੈ ਸਕਦੀ ਹੈ।
ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਏਆਈਐਸਟੀਏ) ਦੀ ਇਕ ਕਾਨਫ਼ਰੰਸ ਵਿਚ ਬੋਲਦਿਆਂ ਉਨ੍ਹਾਂ ਕਿਹਾ, “ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਕੋਈ ਫ਼ੈਸਲਾ ਲਿਆ ਜਾਵੇਗਾ।’’ ਗੰਨਾ ਕਿਸਾਨਾਂ ਨੂੰ ਦਿਤੇ ਜਾਣ ਵਾਲੇ ਉਚਿਤ ਅਤੇ ਲਾਭਕਾਰੀ ਮੁੱਲ (ਐਫ਼.ਆਰ.ਪੀ.) ’ਚ ਸਾਲਾਨਾ ਵਾਧੇ ਦੇ ਬਾਵਜੂਦ ਖੰਡ ਦਾ ਘੱਟੋ-ਘੱਟ ਸਮਰਥਨ ਮੁੱਲ ਬਰਕਰਾਰ ਹੈ। ਇਹ 2019 ਤੋਂ 31 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬਣਿਆ ਹੋਇਆ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਮਠਿਆਈਆਂ ਤੋਂ ਲੈ ਕੇ ਮਿੱਠੇ ਪਕਵਾਨਾਂ ਤਕ ਸੱਭ ਕੁੱਝ ਮਹਿੰਗਾ ਹੋ ਸਕਦਾ ਹੈ।