
ਅਮਰੀਕਾ ਚੀਨੀ ਵਸਤਾਂ ਉਤੇ 30 ਫੀ ਸਦੀ ਅਤੇ ਚੀਨ ਅਮਰੀਕੀ ਉਤਪਾਦਾਂ ਉਤੇ 10 ਫੀ ਸਦੀ ਟੈਕਸ ਵਸੂਲਦਾ ਹੈ
ਸਟਾਕਹੋਮ : ਚੀਨ ਅਤੇ ਅਮਰੀਕਾ ਨੇ ਅਪਣੇ ਅਧਿਕਾਰੀਆਂ ਦੀ ਦੋ ਦਿਨਾਂ ਦੀ ਬੈਠਕ ਤੋਂ ਬਾਅਦ ਸਟਾਕਹੋਮ ’ਚ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਉਤੇ ਟੈਰਿਫ ’ਚ ਵਾਧੇ ਨੂੰ ਅਜੇ ਰੋਕੀ ਰੱਖਣ ਉਤੇ ਸਹਿਮਤ ਹੋ ਗਏ ਹਨ।
ਲੀ ਚੇਂਗਗਾਂਗ ਨੇ ਕਿਹਾ ਕਿ ਦੋਹਾਂ ਧਿਰਾਂ ਨੇ ‘ਰਚਨਾਤਮਕ’ ਅਤੇ ‘ਸਪੱਸ਼ਟ’ ਗੱਲਬਾਤ ਕੀਤੀ ਅਤੇ ਟੈਰਿਫ ਨੂੰ ਮੌਜੂਦਾ ਪੱਧਰ ਉਤੇ ਰੱਖਣ ਉਤੇ ਸਹਿਮਤੀ ਪ੍ਰਗਟਾਈ- ਅਮਰੀਕਾ ਚੀਨੀ ਵਸਤਾਂ ਉਤੇ 30 ਫੀ ਸਦੀ ਅਤੇ ਚੀਨ ਅਮਰੀਕੀ ਉਤਪਾਦਾਂ ਉਤੇ 10 ਫੀ ਸਦੀ ਟੈਕਸ ਵਸੂਲਦਾ ਹੈ।
ਲੀ ਨੇ ਇਹ ਵੀ ਕਿਹਾ ਕਿ ਦੋਹਾਂ ਧਿਰਾਂ ਨੇ ਸੂਖਮ ਆਰਥਕ ਮੁੱਦਿਆਂ ਉਤੇ ਵਿਆਪਕ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਵਪਾਰ ਅਤੇ ਆਰਥਕ ਮੁੱਦਿਆਂ ਉਤੇ ਸਮੇਂ ਸਿਰ ਇਕ-ਦੂਜੇ ਨਾਲ ਸੰਪਰਕ ਰੱਖਣ ਅਤੇ ਗੱਲਬਾਤ ਕਰਨ ਉਤੇ ਸਹਿਮਤੀ ਪ੍ਰਗਟਾਈ।
ਚੀਨ ਅਤੇ ਅਮਰੀਕਾ ਦੇ ਵਪਾਰ ਅਧਿਕਾਰੀਆਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਸਵੀਡਨ ਦੀ ਰਾਜਧਾਨੀ ਵਿਚ ਵਪਾਰ ਵਾਰਤਾ ਦਾ ਤਾਜ਼ਾ ਦੌਰ ਕੀਤਾ ਤਾਂ ਜੋ ਟੈਰਿਫ ਨੂੰ ਲੈ ਕੇ ਪੈਦਾ ਹੋਏ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਦੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ।