
ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ
ਮੁੰਬਈ : ਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ 29 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਸੈਂਸੈਕਸ 759.05 ਅੰਕ ਭਾਵ 0.96% ਦੇ ਵਾਧੇ ਨਾਲ 79,802.79 ਦੇ ਪੱਧਰ ’ਤੇ ਬੰਦ ਹੋਇਆ ਹੈ।
ਦੂਜੇ ਪਾਸੇ ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਇਹ 24,131.10 ਦੇ ਪੱਧਰ ’ਤੇ ਬੰਦ ਹੋਇਆ ਹੈ। ਨਿਫ਼ਟੀ ਦੇ 50 ਸਟਾਕਾਂ ਵਿਚੋਂ 43 ਵਾਧੇ ਨਾਲ ਅਤੇ 7 ਗਿਰਾਵਟ ਨਾਲ ਕਾਰੋਬਾਰ ਕਰਦੇ ਵੇਖੇ ਗਏ। ਸੈਕਟਰਲ ਇੰਡੈਕਸ ‘ਚ ਰਿਐਲਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਸੈਕਟਰਲ ਇੰਡੈਕਸ ਵਿਚ, ਰੀਅਲਟੀ ਸੈਕਟਰ ਨੂੰ ਛੱਡ ਕੇ ਸਾਰੇ ਸਟਾਕ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ 28 ਨਵੰਬਰ ਨੂੰ 11,756.25 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੌਰਾਨ, ਘਰੇਲੂ ਨਿਵੇਸ਼ਕਾਂ ਨੇ 8,718.30 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਏਸ਼ੀਆਈ ਬਾਜ਼ਾਰ ’ਚ ਜਾਪਾਨ ਦਾ ਨਿਕੇਈ 0.41 ਫ਼ੀ ਸਦੀ ਅਤੇ ਕੋਰੀਆ ਦਾ ਕੋਸਪੀ 1.78 ਫ਼ੀ ਸਦੀ ਹੇਠਾਂ ਹੈ, ਉਥੇ ਹੀ ਚੀਨ ਦਾ ਸੰਘਾਈ ਕੰਪੋਜ਼ਿਟ ਇੰਡੈਕਸ 0.90% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
27 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.31% ਡਿੱਗ ਕੇ 44,722 ’ਤੇ ਅਤੇ & 500 0.38% ਡਿੱਗ ਕੇ 5,998 ’ਤੇ ਆ ਗਿਆ। ਨੈਸਡੈਕ ਵੀ 0.60% ਡਿੱਗ ਕੇ 19,060 ‘ਤੇ ਆ ਗਿਆ। ਇਸ ਤੋਂ ਪਹਿਲਾਂ ਕਲ ਯਾਨੀ 28 ਨਵੰਬਰ ਨੂੰ ਸੈਂਸੈਕਸ 1190 ਅੰਕਾਂ (1.48%) ਦੀ ਗਿਰਾਵਟ ਨਾਲ 79,043 ਦੇ ਪੱਧਰ ’ਤੇ ਬੰਦ ਹੋਇਆ ਸੀ। ਨਿਫ਼ਟੀ ਵੀ 360 ਅੰਕ (1.49%) ਦੀ ਗਿਰਾਵਟ ਨਾਲ 23,914 ਦੇ ਪੱਧਰ ’ਤੇ ਬੰਦ ਹੋਇਆ।
ਇਸ ਦੇ ਨਾਲ ਹੀ ਸਮਾਲਕੈਪ 221 ਅੰਕ (0.41%) ਵਧ ਕੇ 54,782 ’ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ ’ਚੋਂ 29 ਹੇਠਾਂ ਅਤੇ ਸਿਰਫ਼ 1 ’ਚ ਤੇਜ਼ੀ ਰਹੀ। ਨਿਫ਼ਟੀ ਦੇ 50 ਸਟਾਕਾਂ ’ਚੋਂ 46 ’ਚ ਗਿਰਾਵਟ ਅਤੇ 4 ’ਚ ਤੇਜ਼ੀ ਰਹੀ। ਐਨਐਸਈ ਦਾ ਆਈਟੀ ਸੈਕਟਰ ਸੱਭ ਤੋਂ ਵਧ 2.39% ਦੀ ਗਿਰਾਵਟ ਨਾਲ ਬੰਦ ਹੋਇਆ।