ਸੂਰਤ ’ਚ ਹੀਰਾ ਕਾਮਿਆਂ ਦਾ ਪ੍ਰਦਰਸ਼ਨ, ਤਨਖਾਹਾਂ ’ਚ ਵਾਧੇ ਅਤੇ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ
Published : Mar 30, 2025, 9:23 pm IST
Updated : Mar 30, 2025, 9:23 pm IST
SHARE ARTICLE
Diamond workers protest in Surat.
Diamond workers protest in Surat.

ਸੂਰਤ ’ਚ ਹੀ ਦੁਨੀਆਂ ਦੇ ਲਗਭਗ 90 ਫ਼ੀ ਸਦੀ ਕੱਚੇ ਹੀਰੇ ਕੱਟੇ ਅਤੇ ਪਾਲਿਸ਼ ਕੀਤੇ ਜਾਂਦੇ ਹਨ

2,500 ਤੋਂ ਵੱਧ ਇਕਾਈਆਂ ਵਿਚ 10 ਲੱਖ ਮੁਲਾਜ਼ਮ ਕੰਮ ਕਰਦੇ ਹਨ

ਸੂਰਤ : ਗੁਜਰਾਤ ਦੇ ਸੂਰਤ ’ਚ ਸੈਂਕੜੇ ਹੀਰਾ ਕਾਮਿਆਂ ਨੇ ਐਤਵਾਰ ਨੂੰ ਰੈਲੀ ਕੱਢੀ ਅਤੇ ਉਨ੍ਹਾਂ ’ਚੋਂ ਕੁੱਝ ਰਾਹਤ ਪੈਕੇਜ ਅਤੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ। ਹੀਰਾ ਕੱਟਣ ਵਾਲਿਆਂ ਅਤੇ ਪਾਲਿਸ਼ ਕਰਨ ਵਾਲਿਆਂ ਨੇ ਕਤਾਰਗਾਮ ਤੋਂ ਕਪੋਦਰਾ ਹੀਰਾ ਬਾਗ ਇਲਾਕੇ ਤਕ ਸ਼ਾਂਤਮਈ ਮਾਰਚ ਕਢਿਆ, ਜੋ ਲਗਭਗ 5 ਕਿਲੋਮੀਟਰ ਦੀ ਦੂਰੀ ’ਤੇ ਹੈ। ਪ੍ਰਦਰਸ਼ਨਕਾਰੀਆਂ ਨੇ ਭਲਾਈ ਬੋਰਡ ਬਣਾਉਣ, ਤਨਖਾਹ ਵਧਾਉਣ ਅਤੇ ਵਿੱਤੀ ਸੰਕਟ ਕਾਰਨ ਖੁਦਕੁਸ਼ੀ ਕਰਨ ਵਾਲੇ ਮਜ਼ਦੂਰਾਂ ਦੇ ਪਰਵਾਰਾਂ ਨੂੰ ਸਹਾਇਤਾ ਦੇਣ ਦੀ ਮੰਗ ਕੀਤੀ ਹੈ ਅਤੇ ਅਪਣੀਆਂ ਮੰਗਾਂ ਪੂਰੀਆਂ ਹੋਣ ਤਕ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿਤਾ ਹੈ। 

ਸੂਰਤ ਹੀਰਾ ਖੇਤਰ ਦੇ ਪ੍ਰਮੁੱਖ ਕੇਂਦਰਾਂ ਵਿਚੋਂ ਇਕ ਹੈ, ਜਿੱਥੇ ਦੁਨੀਆਂ ਦੇ ਲਗਭਗ 90 ਫ਼ੀ ਸਦੀ ਕੱਚੇ ਹੀਰੇ ਕੱਟੇ ਅਤੇ ਪਾਲਿਸ਼ ਕੀਤੇ ਜਾਂਦੇ ਹਨ, ਜਿੱਥੇ 2,500 ਤੋਂ ਵੱਧ ਇਕਾਈਆਂ ਵਿਚ ਕੰਮ ਕਰਨ ਵਾਲੇ ਲਗਭਗ 10 ਲੱਖ ਮੁਲਾਜ਼ਮ ਕੰਮ ਕਰਦੇ ਹਨ। 

ਡਾਇਮੰਡ ਵਰਕਰਜ਼ ਯੂਨੀਅਨ ਗੁਜਰਾਤ (ਡੀ.ਡਬਲਯੂ.ਯੂ.ਜੀ.) ਦੇ ਉਪ ਪ੍ਰਧਾਨ ਭਾਵੇਸ਼ ਟਾਂਕ ਨੇ ਕਿਹਾ, ‘‘ਪਿਛਲੇ ਦੋ ਸਾਲਾਂ ’ਚ ਹੀਰਾ ਉਦਯੋਗ ’ਚ ਗੰਭੀਰ ਮੰਦੀ ਨੇ ਮਜ਼ਦੂਰਾਂ ਲਈ ਸਹੀ ਕੰਮ ਅਤੇ ਤਨਖਾਹ ਦੀ ਘਾਟ ਕਾਰਨ ਅਪਣਾ ਘਰ ਚਲਾਉਣਾ ਮੁਸ਼ਕਲ ਬਣਾ ਦਿਤਾ ਹੈ। ਕਈਆਂ ਨੇ ਤਾਂ ਪਿਛਲੇ ਸਾਲ ਵਿੱਤੀ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਹੈ।’’

ਇਕ ਵਫ਼ਦ ਨੇ ਦੋ ਹਫ਼ਤੇ ਪਹਿਲਾਂ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਇਕ ਪ੍ਰਸਤਾਵ ਸੌਂਪਿਆ ਸੀ, ਜਿਸ ਵਿਚ ਮਜ਼ਦੂਰਾਂ ਦੀ ਤਨਖਾਹ ਵਿਚ ਵਾਧਾ, ਹੀਰੇ ਦੀਆਂ ਕੀਮਤਾਂ ਵਿਚ ਵਾਧਾ, ਭਲਾਈ ਬੋਰਡ ਦਾ ਗਠਨ, ਕਾਮਿਆਂ ’ਤੇ ਲਗਾਏ ਗਏ ਪੇਸ਼ੇਵਰ ਟੈਕਸ ਨੂੰ ਖਤਮ ਕਰਨ, ਖੁਦਕੁਸ਼ੀ ਕਰਨ ਵਾਲਿਆਂ ਦੇ ਪਰਵਾਰਾਂ ਨੂੰ ਵਿੱਤੀ ਸਹਾਇਤਾ ਅਤੇ ਕੰਮ ਦੇ ਘੰਟੇ ਨਿਰਧਾਰਤ ਕਰਨ ਦੀ ਬੇਨਤੀ ਕੀਤੀ ਗਈ ਸੀ। 

ਟਾਂਕ ਨੇ ਦਾਅਵਾ ਕੀਤਾ ਕਿ ਹੀਰਾ ਉਦਯੋਗ ਨੇ ਮਜ਼ਦੂਰਾਂ ਨੂੰ ਕਿਰਤ ਕਾਨੂੰਨਾਂ ਦੇ ਤਹਿਤ ਲਾਭਾਂ ਤੋਂ ਵਾਂਝਾ ਕਰ ਦਿਤਾ ਹੈ, ਜਿਵੇਂ ਕਿ ਪ੍ਰੋਵੀਡੈਂਟ ਫੰਡ, ਬੋਨਸ, ਤਨਖਾਹ ਸਲਿੱਪ, ਓਵਰਟਾਈਮ ਤਨਖਾਹ, ਮਹਿੰਗਾਈ-ਅਨੁਕੂਲ ਤਨਖਾਹ ਵਾਧਾ ਅਤੇ ਗ੍ਰੈਚੁਟੀ, ਜਿਸ ਨਾਲ ਹੀਰਾ ਉਦਯੋਗ ’ਚ ਇਕਪਾਸੜ ਵਿਕਾਸ ਹੋਇਆ ਹੈ। 

ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਸਰਕਾਰ ਕੁੱਝ ਕਦਮ ਚੁੱਕੇਗੀ। ਜਦੋਂ ਤਕ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਤਕਰੀਬਨ ਦੋ ਲੱਖ ਮਜ਼ਦੂਰ ਅੱਜ ਤੋਂ ਕੰਮ ’ਤੇ ਨਹੀਂ ਆਉਣਗੇ।’’ ਸੂਰਤ ਡਾਇਮੰਡ ਐਸੋਸੀਏਸ਼ਨ (ਐਸ.ਡੀ.ਏ.) ਦੇ ਪ੍ਰਧਾਨ ਜਗਦੀਸ਼ ਖੁੰਟ ਨੇ ਕਿਹਾ ਕਿ ਸੂਰਤ ’ਚ ਕਈ ਹੀਰਾ ਕੱਟਣ ਅਤੇ ਪਾਲਿਸ਼ ਕਰਨ ਵਾਲੀਆਂ ਇਕਾਈਆਂ ਪਿਛਲੇ ਦੋ ਸਾਲਾਂ ’ਚ ਮੰਦੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਲਈ ਆਰਥਕ ਪੈਕੇਜ ਦੇ ਰੂਪ ’ਚ ਸਰਕਾਰ ਤੋਂ ਸਹਾਇਤਾ ਦੀ ਵੀ ਲੋੜ ਹੈ। 

ਉਨ੍ਹਾਂ ਕਿਹਾ ਕਿ ਮੰਦੀ ਕਾਰਨ ਕਈ ਦਲਾਲ ਅਤੇ ਵਪਾਰੀ ਵੀ ਪਰੇਸ਼ਾਨ ਹਨ। ਖੁੰਟ ਨੇ ਕਿਹਾ ਕਿ ਮੰਦੀ ਕਾਰਨ ਹੀਰਾ ਕੱਟਣ ਵਾਲਿਆਂ ਅਤੇ ਪਾਲਿਸ਼ ਕਰਨ ਵਾਲਿਆਂ ਦੀ ਤਨਖਾਹ ’ਚ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਾਧਾ ਨਹੀਂ ਹੋਇਆ ਹੈ। 

ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਤਨਖਾਹ ’ਚ ਕਟੌਤੀ ਨਹੀਂ ਕੀਤੀ ਗਈ ਹੈ, ਪਰ ਉਨ੍ਹਾਂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਕੋਈ ਵਾਧਾ ਨਹੀਂ ਵੇਖਿਆ ਹੈ। ਪਰ ਤੱਥ ਇਹ ਹੈ ਕਿ ਨਿਰਮਾਤਾ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਮੰਦੀ ਕਾਰਨ ਤਨਖਾਹ ਵਧਾਉਣ ਦੀ ਸਥਿਤੀ ’ਚ ਨਹੀਂ ਹਨ।’’ ਪਿਛਲੇ ਸਾਲ ਜੁਲਾਈ ’ਚ, ਡੀ.ਡਬਲਯੂ.ਯੂ.ਜੀ. ਨੇ ਸੰਕਟ ’ਚ ਘਿਰੇ ਹੀਰਾ ਕਾਮਿਆਂ ਲਈ ਇਕ ਹੈਲਪਲਾਈਨ ਨੰਬਰ ਲਾਂਚ ਕੀਤਾ ਸੀ। ਸੈਂਕੜੇ ਕਾਮਿਆਂ ਨੇ ਅਪਣੇ ਬੱਚਿਆਂ ਦੀ ਸਕੂਲ ਫੀਸ, ਮਕਾਨ ਦਾ ਕਿਰਾਇਆ, ਘਰ ਅਤੇ ਵਾਹਨ ਲੋਨ ਦੀ ਈ.ਐਮ.ਆਈ. ਆਦਿ ਦਾ ਭੁਗਤਾਨ ਕਰਨ ਲਈ ਮਦਦ ਦੀ ਮੰਗ ਕੀਤੀ ਹੈ।

Tags: diamond, surat

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement