
ਨਵੀਂ ਦਿੱਲੀ, 15 ਦਸੰਬਰ: ਜਲਦੀ ਹੀ ਸ਼ਹਿਰ ਦੇ ਏ.ਟੀ.ਐਮ. ਤੋਂ 200 ਰੁਪਏ ਦੇ ਨੋਟ ਲਏ ਜਾ ਸਕਣਗੇ। ਬੈਂਕਾਂ ਨੇ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਯੂਨੀਅਨ ਬੈਂਕ ਨੇ ਟ੍ਰਾਇਲ ਦੇ ਤੌਰ 'ਤੇ ਸਿਕਰੌਲ ਸਥਿਤ ਏ.ਟੀ.ਐਮ. 'ਚ ਕੈਸੇਟ ਦੀ ਸਾਈਜ਼ ਬਦਲੀ ਹੈ ਅਤੇ ਹੁਣ ਰਥ ਯਾਤਰਾ ਦੇ ਯੂਨੀਅਨ ਬੈਂਕ ਏ.ਟੀ.ਐਮ. 'ਚ ਵੀ 200 ਰੁਪਏ ਦੇ ਨੋਟ ਉਪਲਬਧ ਹੋਣਗੇ। ਇਸੇ ਤਰ੍ਹਾਂ ਹੋਰ ਬੈਂਕ ਨੇ ਵੀ ਇਸ ਦੀ ਸ਼ੁਰੂਆਤ ਕਰ
ਦਿਤੀ ਹੈ। ਇਸ ਲਈ ਬੈਂਕਾਂ ਨੂੰ ਸਾਫ਼ਟਵੇਅਰ ਵੀ ਬਦਲਣਾ ਪਵੇਗਾ। ਹਾਲਾਂ ਕਿ 200 ਰੁਪਏ ਦੇ ਨੋਟਾਂ ਦੀ ਕਿੱਲਤ ਤਕਨੀਕੀ ਬਦਲਾਅ 'ਚ ਸਾਹਮਣੇ ਆ ਰਹੀ ਹੈ। ਬਨਾਰਸ 'ਚ ਲੋੜੀਂਦੀ ਮਾਤਰਾ 'ਚ 200 ਰੁਪਏ ਦੇ ਨੋਟ ਨਾ ਹੋਣ ਕਾਰਨ ਬੈਂਕਾਂ ਨੇ ਕੁਝ ਏ.ਟੀ.ਐਮ. 'ਚ ਹੀ ਇਹ ਬਦਲਾਅ ਕਰਵਾਉਣ ਦੀ ਯੋਜਨਾ ਬਣਾਈ ਹੈ। ਪੀ.ਐਨ.ਬੀ. ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ 200 ਰੁਪਏ ਦੀ ਉਪਲਬਧਤਾ ਘੱਟ ਹੋਣ ਕਾਰਨ ਫਿਲਹਾਲ ਏ.ਟੀ.ਐਮ. ਕੈਸੇਟ ਨਹੀਂ ਬਦਲੇ ਜਾਣਗੇ। (ਏਜੰਸੀ)