Chandigarh News : ਚੰਡੀਗੜ੍ਹ 'ਚ ਨੌਜਵਾਨ ਨੂੰ ਚੱਲਦੀ ਸਕਾਰਪੀਓ ਗੱਡੀ ਦੇ ਉੱਪਰ ਰੱਖ ਕੇ ਚਲਾਈਆਂ ਆਤਿਸ਼ਬਾਜੀ ਚਲਾਉਣਾ ਪਈ ਮਹਿੰਗੀ

By : BALJINDERK

Published : Nov 2, 2024, 4:43 pm IST
Updated : Nov 2, 2024, 5:58 pm IST
SHARE ARTICLE
 ਚੱਲਦੀ ਸਕਾਰਪੀਓ ਗੱਡੀ ਦੇ ਉੱਪਰ ਰੱਖ ਕੇ ਚਲਾਈਆਂ ਆਤਿਸ਼ਬਾਜੀ ਦੀ ਤਸਵੀਰ
 ਚੱਲਦੀ ਸਕਾਰਪੀਓ ਗੱਡੀ ਦੇ ਉੱਪਰ ਰੱਖ ਕੇ ਚਲਾਈਆਂ ਆਤਿਸ਼ਬਾਜੀ ਦੀ ਤਸਵੀਰ

Chandigarh News : ਪੁਲਿਸ ਨੇ ਸਕਾਰਪੀਓ ਗੱਡੀ ਦਾ ਕੀਤਾ ਚਲਾਨ, ਵੀਡੀਓ ਸਾਹਮਣੇ

Chandigarh News : ਚੰਡੀਗੜ੍ਹ ਦੇ ਸੈਕਟਰ 22 ਦੇ ’ਚ ਸਕੋਰਪੀਓ ਗੱਡੀ ਦੇ ਉੱਪਰ ਰੱਖ ਕੇ ਆਤਿਸ਼ਬਾਜੀ ਚਲਾਈ। ਗਨੀਮਤ ਇਹ ਰਹੀ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ।  ਦੀਵਾਲੀ ਮੌਕੇ ਸਕੋਰਪੀਓ ਗੱਡੀ ਦੇ ਉੱਪਰ ਰੱਖ ਕੇ ਆਤਿਸ਼ਬਾਜੀ ਚਲਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੀ ਸਕਾਰਪੀਓ ਕਾਰ ਦੀ ਛੱਤ 'ਤੇ ਸਕਾਈ ਸ਼ਾਟ ਮਾਰ ਰਿਹਾ ਹੈ। ਵਾਇਰਲ ਵੀਡੀਓ ਚੰਡੀਗੜ੍ਹ ਦੇ ਸੈਕਟਰ 22 ਦੀ ਦੱਸੀ ਜਾ ਰਹੀ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵਾਹਨ ਅਤੇ ਉਸਦੇ ਮਾਲਕ ਦਾ ਪਤਾ ਲਗਾ ਲਿਆ ਹੈ। ਕਾਰ ਸੋਨੀਪਤ ਤੋਂ ਖਰੀਦੀ ਗਈ ਸੀ, ਜਦਕਿ ਦਸਤਾਵੇਜ਼ਾਂ 'ਚ ਜੋ ਨੰਬਰ ਦਿੱਤਾ ਗਿਆ ਹੈ, ਉਸ ਦੀ ਲੋਕੇਸ਼ਨ ਫਿਲਹਾਲ ਦਿੱਲੀ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਚਲਾਨ ਜਾਰੀ ਕਰਨ ਤੋਂ ਬਆਦ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਕੱਲੇ ਚੰਡੀਗੜ੍ਹ ’ਚ ਇੱਕ ਹਜ਼ਾਰ ਤੋਂ ਵੱਧ ਕਾਲਾਂ ਆਈਆਂ।

ਦੀਵਾਲੀ ਦੇ ਦਿਨ ਅਤੇ ਰਾਤ ਦੌਰਾਨ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਵਿੱਚ ਕੁੱਲ 1006 ਕਾਲਾਂ ਆਈਆਂ, ਜਿਨ੍ਹਾਂ ਵਿੱਚੋਂ 442 ’ਤੇ ਪੀਸੀਆਰ ਨੇ ਮੌਕੇ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 129 ਕੇਸ ਲੜਾਈ-ਝਗੜੇ ਨਾਲ ਸਬੰਧਤ ਸਨ। ਪੀਸੀਆਰ ਨੂੰ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਕਾਲਾਂ ਆਈਆਂ।

ਲੜਾਈ ਝਗੜਿਆਂ ਦੀਆਂ ਆਈਆਂ 129 ਸ਼ਿਕਾਇਤਾਂ

ਪੁਲਿਸ ਕੰਟਰੋਲ ਰੂਮ ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਤੋਂ ਲੜਾਈ-ਝਗੜੇ ਦੀਆਂ ਕੁੱਲ 129 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੁਝ ਮਾਮਲਿਆਂ 'ਚ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਕੁਝ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਗਿਆ। ਇਨ੍ਹਾਂ ਵਿੱਚੋਂ 19 ਕਾਲਾਂ ਸੜਕ ਹਾਦਸਿਆਂ ਸਬੰਧੀ ਵੀ ਸਨ।

ਸ਼ਹਿਰ 'ਚ 31 ਥਾਵਾਂ 'ਤੇ ਲੱਗ ਅੱਗ

ਇਸ ਤੋਂ ਇਲਾਵਾ ਸ਼ਹਿਰ ’ਚ 31 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਅਤੇ 48 ਥਾਵਾਂ ’ਤੇ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ। ਪੀਸੀਆਰ ਮੁਲਾਜ਼ਮਾਂ ਨੇ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਪੀਜੀਆਈ, ਜੀਐਮਐਸਐਚ-16 ਅਤੇ ਜੀਐਮਸੀਐਚ-32 ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਰੋਜ਼ਾਨਾ ਪੀ.ਸੀ.ਆਰ ਇੱਕ ਦਿਨ ਵਿੱਚ ਕਰੀਬ 300 ਕਾਲਾਂ ਆਉਂਦੀਆਂ ਹਨ ਪਰ ਦੀਵਾਲੀ ਵਾਲੇ ਦਿਨ 442 ਕਾਲਾਂ ਆਈਆਂ। ਇਸ ਦੇ ਨਾਲ ਹੀ ਪਿਛਲੇ ਸਾਲ ਦੀ ਬਜਾਏ ਇਸ ਸਾਲ ਬੰਬ, ਪਟਾਕਿਆਂ ਦੇ ਰੌਲੇ ਦੀਆਂ ਰਹੀਆਂ ।

(For more news apart from Chandigarh young man was placed on top of a moving Scorpio vehicle and set off fireworks News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement