Chandigarh News : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ‘ਚ ਏਬੀਵੀਪੀ ਨੇ ਲਹਿਰਾਇਆ ਝੰਡਾ

By : BALJINDERK

Published : Sep 3, 2025, 7:08 pm IST
Updated : Sep 3, 2025, 7:36 pm IST
SHARE ARTICLE
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ‘ਚ ਏਬੀਵੀਪੀ ਨੇ ਲਹਿਰਾਇਆ ਝੰਡਾ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ‘ਚ ਏਬੀਵੀਪੀ ਨੇ ਲਹਿਰਾਇਆ ਝੰਡਾ

Chandigarh News : ਵਿਦਿਆਰਥੀਆਂ ਨੇ ਜਤਾਇਆ ਅਟੁੱਟ ਵਿਸ਼ਵਾਸ, ਏਬੀਵੀਪੀ ਨੂੰ ਸੌਂਪੀ ਵਿਦਿਆਰਥੀ ਕੌਂਸਲ ਦੀ ਲੀਡਰਸ਼ਿਪ

Chandigarh News in Punjabi : ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ (PUCSC) ਚੋਣਾਂ 2025 ‘ਚ ਪ੍ਰਧਾਨ ਅਹੁਦੇ ‘ਤੇ 3147 ਵੋਟ ਲੈ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਨਤੀਜਾ ਵਿਦਿਆਰਥੀਆਂ ਦੇ ਉਸ ਭਰੋਸੇ ਨੂੰ ਦਰਸਾਉਂਦਾ ਹੈ ਜੋ ਉਨ੍ਹਾਂ ਨੇ ਵਿਦਿਆਰਥੀ ਪਰਿਸ਼ਦ ਦੀ ਵਿਦਿਆਰਥੀ ਹਿਤਾਂ ਦੀ ਸੇਵਾ ਦੇ ਸੰਕਲਪ ਉੱਤੇ ਜਤਾਇਆ ਹੈ।

ਇਸ ਚੋਣ ਨੇ ਸਾਫ ਕਰ ਦਿੱਤਾ ਕਿ ਵਿਦਿਆਰਥੀਆਂ ਦੀ ਪਹਿਲੀ ਪਸੰਦ ਏਬੀਵੀਪੀ ਇਸ ਲਈ ਬਣੀ ਕਿਉਂਕਿ ਅਸੀਂ ਚੋਣਾਂ ‘ਚ ਮੁੱਦਿਆਂ ਅਤੇ ਵਿਦਿਆਰਥੀਆਂ ਨਾਲ ਜੁੜੇ ਸਵਾਲਾਂ ਨੂੰ ਕੇਂਦਰ ਵਿੱਚ ਰੱਖਿਆ, ਜਦਕਿ ਹੋਰ ਜਥੇਬੰਦੀਆਂ ਨੇ ਸਿਰਫ਼ ਰਾਜਨੀਤੀ ਦੀਆਂ ਗੱਲਾਂ ਕਰਦੇ ਰਹੇ। ਗੌਰਵਵੀਰ ਸੋਹਲ ਦੀ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸਮੂਹ ਹੁਣ ਵਿਦਿਆਰਥੀ ਹਿਤਾਂ, ਪਾਰਦਰਸ਼ੀਤਾ ਅਤੇ ਸਕਾਰਾਤਮਕ ਅਕਾਦਮਿਕ ਮਾਹੌਲ ਲਈ ਏਕਜੁਟ ਹੋ ਕੇ ਏਬੀਵੀਪੀ ‘ਤੇ ਭਰੋਸਾ ਕਰਦਾ ਹੈ।ਵਿਦਿਆਰਥੀਆਂ ਨੇ ਵੇਖਿਆ ਕਿ ਏਬੀਵੀਪੀ ਨੇ ਆਪਣੇ ਘੋਸ਼ਣਾ ਪੱਤਰ ਅਤੇ ਸੰਵਾਦ ਰਾਹੀਂ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ‘ਤੇ ਗੱਲ ਕੀਤੀ। ਆਉਣ ਵਾਲੇ ਸਮੇਂ ਵਿੱਚ ਏਬੀਵੀਪੀ ਇਹਨਾਂ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਏਗੀ ਅਤੇ ਹਰ ਵਿਦਿਆਰਥੀ ਦੇ ਸੁਪਨਿਆਂ ਅਤੇ ਅਕਾਂਸ਼ਾਵਾਂ ਨੂੰ ਪੂਰਾ ਕਰਨ ਲਈ ਸੰਕਲਪਬੱਧ ਰਹੇਗੀ।

ਨਵੇਂ ਚੁਣੇ ਪ੍ਰਧਾਨ ਗੌਰਵਵੀਰ ਸੋਹਲ ਨੇ ਕਿਹਾ ਇਹ ਜਿੱਤ ਸਿਰਫ਼ ਮੇਰੀ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਦੇ ਹਰ ਉਸ ਵਿਦਿਆਰਥੀ ਦੀ ਜਿੱਤ ਹੈ ਜਿਸ ਨੇ ਬਦਲਾਅ ਅਤੇ ਸਕਾਰਾਤਮਕ ਰਾਜਨੀਤੀ ‘ਤੇ ਵਿਸ਼ਵਾਸ ਜਤਾਇਆ। ਮੈਂ ਉਹਨਾਂ ਸਾਰੇ ਸਹਿਯੋਗੀ ਇਨਸੋ ਅਤੇ ਐੱਚਐੱਸਆਰਏ ਵਿਦਿਆਰਥੀ ਜਥੇਬੰਦੀਆਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਏਬੀਵੀਪੀ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਇਸ ਚੋਣ ਵਿੱਚ ਵਿਦਿਆਰਥੀ ਹਿਤ ਦੀ ਮਸ਼ਾਲ ਨੂੰ ਜਲਾਇਆ। ਇਹ ਜਿੱਤ ਮੇਰੇ ਲਈ ਅਹੁਦਾ ਨਹੀਂ, ਸਗੋਂ ਇਕ ਸੰਘਰਸ਼ ਅਤੇ ਸੇਵਾ ਦਾ ਮੌਕਾ ਹੈ।

ਏਬੀਵੀਪੀ ਦੇ ਰਾਸ਼ਟਰੀ ਮਹਾਮੰਤਰੀ ਡਾ. ਵਿਰੇਂਦਰ ਸੋਲੰਕੀ ਨੇ ਕਿਹਾ ਕਿ ਅੱਜ ਪੰਜਾਬ ਯੂਨੀਵਰਸਿਟੀ ਨੇ ਇਤਿਹਾਸ ਰਚ ਦਿੱਤਾ ਹੈ। ਇਹ ਕੇਵਲ ਇਕ ਚੋਣੀ ਨਤੀਜਾ ਨਹੀਂ, ਸਗੋਂ ਵਿਚਾਰਾਂ ਦੀ ਜਿੱਤ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਜੋ ਖੇਤਰਵਾਦ ਅਤੇ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸਨੂੰ ਵਿਦਿਆਰਥੀਆਂ ਨੇ ਨਕਾਰ ਦਿੱਤਾ ਹੈ। ਗੌਰਵਵੀਰ ਦੀ ਇਹ ਜਿੱਤ ਸਾਬਤ ਕਰਦੀ ਹੈ ਕਿ ਇਹ ਸਿਰਫ਼ ਇਕ ਵਿਅਕਤੀ ਦੀ ਜਿੱਤ ਨਹੀਂ, ਬਲਕਿ ਪੰਜਾਬ ਯੂਨੀਵਰਸਿਟੀ ਦੇ ਹਰ ਵਿਦਿਆਰਥੀ ਦੀ ਸਾਂਝੀ ਜਿੱਤ ਹੈ।

ਏਬੀਵੀਪੀ ਪੰਜਾਬ ਸੂਬਾ ਸਕੱਤਰ ਮਨਮੀਤ ਸੋਹਲ ਨੇ ਕਿਹਾ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਮਾਜ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਉੱਤੇ ਅਪਾਰ ਭਰੋਸਾ ਕੀਤਾ। ਇਹ ਸਹਿਯੋਗ ਸਾਨੂੰ ਹੋਰ ਵੱਧ ਸਮਰਪਣ ਨਾਲ ਵਿਦਿਆਰਥੀ ਸਮੱਸਿਆਵਾਂ ਦਾ ਹੱਲ ਕਰਨ ਅਤੇ ਕੈਂਪਸ ਦੇ ਸਿੱਖਿਅਕ ਮਾਹੌਲ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਹ ਇਤਿਹਾਸਕ ਉਪਲਬਧੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਮਾਜ ਲਈ ਇਕ ਨਵੀਂ ਸ਼ੁਰੂਆਤ ਹੈ। ਏਬੀਵੀਪੀ ਸੰਕਲਪ ਲੈਂਦੀ ਹੈ ਕਿ ਉਹ ਵਿਦਿਆਰਥੀ ਹਿਤਾਂ ਅਤੇ ਉਨ੍ਹਾਂ ਦੀਆਂ ਅਕਾਂਸ਼ਾਵਾਂ ਨੂੰ ਪੂਰਾ ਕਰਨ ਲਈ ਲਗਾਤਾਰ ਅਥਕ ਯਤਨ ਕਰਦੀ ਰਹੇਗੀ।

 (For more news apart from ABVP hoists flag in Panjab University Student Council elections News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement