Chandigarh MC Elections 2024: ਭਾਜਪਾ ਨੇ ਜਿੱਤੀ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ
Published : Mar 4, 2024, 11:45 am IST
Updated : Mar 4, 2024, 1:21 pm IST
SHARE ARTICLE
File Photo
File Photo

ਚੰਡੀਗੜ੍ਹ ਵਿਚ ਇੰਡੀਆ ਗਠਜੋੜ ਨੂੰ ਮਿਲੀ ਹਾਰ

Chandigarh Deputy Mayor Elections 2024 News In Punjabi/ਚੰਡੀਗੜ੍ਹ - ਚੰਡੀਗੜ੍ਹ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਭਾਜਪਾ ਨੇ ਜਿੱਤੀ ਲਈ ਹੈ ਤੇ ਇੰਡੀਆ ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਨੂੰ 19 ਤੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਉਮੀਦਵਾਰ ਨੂੰ ਗੁਰਪ੍ਰੀਤ ਗੈਵੀ ਨੂੰ 16 ਵੋਟਾਂ ਮਿਲੀਆ।

ਓਧਰ ਜੇ ਗੱਲ ਡਿਪਟੀ ਮੇਅਰ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਡਿਪਟੀ ਮੇਅਰ ਰਜਿੰਦਰ ਸ਼ਰਮਾ ਨੂੰ 19 ਵੋਟਾਂ ਮਿਲਿਆ ਹਨ ਤੇ ਕਾਂਗਰਸ ਦੇ ਉਮੀਦਵਾਰ ਨੂੰ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ ਹਨ। ਜਿਸ ਤੋਂ ਬਾਅਦ ਦੋਹਾਂ ਚੋਣਾਂ ਵਿਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਚੋਣ ਲਈ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ।

ਕੁਲਦੀਪ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਹਨ, ਪਰ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਅਨਿਲ ਮਸੀਹ ਨੇ ਭਾਜਪਾ ਦੇ ਮਨੋਜ ਸੋਨਕਰ ਨੂੰ 8 ਵੋਟਾਂ ਰੱਦ ਕਰ ਕੇ ਮੇਅਰ ਬਣਾਇਆ ਸੀ। ਫਿਰ ਜਦੋਂ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਸੀ। 
ਮੇਅਰ ਚੋਣਾਂ ਵੇਲੇ 'ਆਪ'-ਕਾਂਗਰਸ I.N.D.I.A ਗਠਜੋੜ ਕੋਲ ਬਹੁਮਤ ਸੀ। ਉਨ੍ਹਾਂ ਦੀਆਂ 20 ਵੋਟਾਂ ਸਨ, ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਅਕਾਲੀ ਦਲ ਦੀਆਂ ਮਿਲ ਕੇ 16 ਵੋਟਾਂ ਸਨ।

 

(For more news apart from  BJP won Chandigarh Senior Deputy Mayor election News IN Punjabi, stay tuned to Rozana Spokesman)

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement