Chandigarh Heritage furniture News : ਅਮਰੀਕਾ ’ਚ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ 20 ਲੱਖ ਰੁਪਏ ’ਚ ਹੋਈ ਨਿਲਾਮੀ 

By : BALJINDERK

Published : Aug 4, 2024, 1:11 pm IST
Updated : Aug 4, 2024, 1:11 pm IST
SHARE ARTICLE
file photo
file photo

Chandigarh Heritage furniture News : ਨਿਲਾਮੀ ’ਚ ਕੁੱਲ ਪੰਜ ਵਸਤੂਆਂ ਸ਼ਾਮਲ 

Chandigarh Heritage furniture News : ਚੰਡੀਗੜ੍ਹ : ਚੰਡੀਗੜ੍ਹ ਦੇ ਨਿਰਮਾਤਾ ਲੇ ਕੋਰਬੁਜ਼ੀਅਰ ਅਤੇ ਪੀਅਰੇ ਜੀਨੇਰੀ ਵੱਲੋਂ ਤਿਆਰ ਕੀਤੇ ਗਏ ਵਿਰਾਸਤੀ ਫਰਨੀਚਰ ਦੀ ਨਿਲਾਮੀ ਵਿਦੇਸ਼ਾਂ ਵਿਚ ਹੋ ਰਹੀ ਹੈ। ਤਾਜ਼ਾ ਮਾਮਲੇ ਵਿਚ ਪੀਜੀਆਈ, ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਵਿਰਾਸਤੀ ਫਰਨੀਚਰ ਨੂੰ ਅਮਰੀਕੀ ਨਿਲਾਮੀ ਘਰ ਨੇ 20.02 ਲੱਖ ਰੁਪਏ ਵਿਚ ਵੇਚਿਆ ਹੈ।

ਇਹ ਵੀ ਪੜੋ:Ludhiana News : ਲੁਧਿਆਣਾ ’ਚ ASI ਗ੍ਰਿਫ਼ਤਾਰ, SHO ਖਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ  

ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਦੇ ਮੈਂਬਰ ਐਡਵੋਕੇਟ ਅਜੈ ਜੱਗਾ ਨੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਰਾਸਤੀ ਫਰਨੀਚਰ ਦੀ ਨਿਲਾਮੀ ’ਤੇ ਪਾਬੰਦੀ ਲਾਉਣ ਲਈ ਮੁੜ ਪੱਤਰ ਲਿਖਿਆ ਗਿਆ ਹੈ। ਐਡਵੋਕੇਟ ਜੱਗਾ ਅਨੁਸਾਰ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ ਆਕਸ਼ਨ ਹਾਊਸ ਰਾਈਟਸ ਵੱਲੋਂ 30 ਜੁਲਾਈ ਨੂੰ ਕੀਤੀ ਗਈ ਹੈ। ਨਿਲਾਮੀ ’ਚ ਕੁੱਲ ਪੰਜ ਵਸਤੂਆਂ ਸਨ। ਨੀਲਾਮੀ ਵਿੱਚ ਪੀਜੀਆਈ ਦਾ ਇੱਕ ਮੇਜ਼ ਪੀਅਰੇ ਜੇਨੇਰੀ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ, ਟੈਗੋਰ ਹੇ ਥੀਏਟਰ ਦੀ ਇੱਕ ਕੁਰਸੀ, ਪੰਜਾਬ ਯੂਨੀਵਰਸਿਟੀ ਦੇ ਵਿਗਿਆਨਕ ਬਲਾਕ ਦਾ ਇੱਕ ਉੱਚਾ ਸਟੂਲ ਅਤੇ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਟਸ ਦਾ ਇੱਕ ਸਟੂਲ ਸ਼ਾਮਲ ਸੀ। ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਫਰਨੀਚਰ 5.86 ਲੱਖ ਰੁਪਏ ਵਿੱਚ ਵੇਚਿਆ ਗਿਆ ਹੈ। 

ਇਹ ਵੀ ਪੜੋ:Punjab News : ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਚਲਾਇਆ ‘ਅਪ੍ਰੇਸ਼ਨ ਸੀਲ-7’ 

ਸਿਰਫ਼ ਦੋ ਸਾਲਾਂ ਵਿੱਚ 200 ਕਰੋੜ ਰੁਪਏ ਤੋਂ ਵੱਧ ਦਾ ਹੈਰੀਟੇਜ ਫਰਨੀਚਰ ਵਿਦੇਸ਼ਾਂ ਵਿੱਚ ਨਿਲਾਮ ਹੋਇਆ ਹੈ। 20 ਸਾਲਾਂ ਵਿੱਚ 200 ਕਰੋੜ ਰੁਪਏ ਦੀ ਨਿਲਾਮੀ ਹੋਈ ਹੈ। ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

(For more news apart from Heritage furniture of Chandigarh was auctioned in America for 20 lakh rupees  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement