Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ  

By : BALJINDERK

Published : Jul 5, 2025, 5:46 pm IST
Updated : Jul 5, 2025, 5:46 pm IST
SHARE ARTICLE
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ  
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ  

Punjab and Haryana High Court : ਮੁਲਜ਼ਮ ਮਹਿਲਾ ਨੇ ਪੀੜਤਾ ਕੋਲੋਂ ਨੌਕਰੀ ਲਗਾਉਣ ਲਈ 1.5 ਲੱਖ ਰੁਪਏ ਮੰਗੇ ਸੀ, ਪੀੜਤ ਨੇ 50,000 ਰੁਪਏ ਕੀਤੇ ਗੂਗਲ ਪੇਅ 'ਤੇ ਅਦਾ 

Punjab and Haryana High Court News in Punjabi : ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਆਕ੍ਰਿਤੀ ਯਾਦਵ ਵਜੋਂ ਹੋਈ ਹੈ। ਮੁਲਜ਼ਮ ਮਹਿਲਾ ਨੇ ਪੀੜਤਾ ਕੋਲੋਂ  ਨੌਕਰੀ ਲਗਾਉਣ ਲਈ 1.5 ਲੱਖ ਰੁਪਏ ਮੰਗੇ ਸੀ।  ਸੈਕਟਰ 3 ਪੁਲਿਸ ਨੇ ਮੁਲਜ਼ਮਾਂ ਵਿਰੁੱਧ ਧਾਰਾ 318(4), 338, 336(3), 340(2) BNS ਤਹਿਤ ਕੇਸ ਦਰਜ ਕੀਤਾ ਹੈ।

ਕੁਝ ਦਿਨ ਪਹਿਲਾਂ, ਉਸਦੀ ਸੋਸ਼ਲ ਮੀਡੀਆ 'ਤੇ ਦੋਸਤੀ ਹੋਈ ਅਤੇ ਮੁਲਜ਼ਮ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਲੇਸ਼ਨਸ਼ਿਪ ਕੌਂਸਲਰ ਵਜੋਂ ਕੰਮ ਕਰਦੀ ਹੈ। ਮੁਲਜ਼ਮ ਨੇ ਪੀੜਤਾ ਨੂੰ ਦੱਸਿਆ ਕਿ ਹਾਈ ਕੋਰਟ ਵਿੱਚ ਚਪੜਾਸੀ ਅਤੇ ਕਲਰਕ ਦੀਆਂ ਅਸਾਮੀਆਂ ਖਾਲੀ ਹਨ ਅਤੇ ਉਮੀਦਵਾਰਾਂ ਦੀ ਗਿਣਤੀ ਘੱਟ ਹੈ। ਜਦੋਂ ਪੀੜਤਾ ਨੇ ਨੌਕਰੀ ਲਈ ਪੁੱਛਿਆ ਤਾਂ ਮੁਲਜ਼ਮ ਔਰਤ ਨੇ ਕਿਹਾ ਕਿ ਇਸਦੀ ਕੀਮਤ 1.5 ਲੱਖ ਰੁਪਏ ਹੋਵੇਗੀ। ਪੀੜਤ ਨੇ ਗੂਗਲ ਪੇਅ 'ਤੇ 50,000 ਰੁਪਏ ਅਦਾ ਕੀਤੇ ਅਤੇ ਉਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਜੁਆਇਨਿੰਗ ਲੈਟਰ ਆ ਗਿਆ ਹੈ, ਤੁਸੀਂ 15,000 ਰੁਪਏ ਦੇਣ ਹਨ।

(For more news apart from Woman arrested cheating in name getting job in Punjab and Haryana High Court News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement