P.U. Elections: PU ਵਿਦਿਆਰਥੀ ਕੌਸਲ ਚੋਣਾਂ ਅੱਜ, ਪ੍ਰਧਾਨ ਬਣਨ ਲਈ ਤਿੰਨ ਲੜਕੀਆਂ ਸਮੇਤ 9 ਉਮੀਦਵਾਰ
Published : Sep 5, 2024, 7:25 am IST
Updated : Sep 5, 2024, 7:30 am IST
SHARE ARTICLE
P.U. Student council elections today
P.U. Student council elections today

63 ਵਿਭਾਗਾਂ ’ਚ 182 ਪੋਲਿੰਗ ਬੂਥਾਂ ’ਤੇ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ ਪੋਲਿੰਗ

P.U. Student council elections today: ਪੀ.ਯੂ. ਵਿਦਿਆਰਥੀ ਕੌਂਸਲ ਚੋਣਾਂ ਲਈ 63 ਵਿਭਾਗਾਂ ’ਚ 182 ਪੋਲਿੰਗ ਬੂਥਾਂ ’ਤੇ ਸਵੇਰੇ 9 ਵਜੇ ਤੋਂ ਪੋਲਿੰਗ ਸ਼ੁਰੂ ਹੋਵੇਗੀ ਅਤੇ 15889 ਵੋਟਰਾਂ ’ਚੋਂ ਪਿਛਲੇ ਸਾਲਾਂ ਦੇ ਅੰਕੜਿਆਂ ਅਨੁਸਾਰ 50-60 ਫ਼ੀ ਸਦੀ ਪੋਲਿੰਗ ਦੀ ਆਸ ਹੈ। ਵੋਟਾਂ ਦੀ ਗਿਣਤੀ ਜਿਮਨੇਜੀਅਮ ਹਾਲ ’ਚ ਹੋਵੇਗੀ ਅਤੇ ਨਤੀਜੇ ਦੇਰ ਰਾਤ ਤਕ ਐਲਾਨੇ ਜਾਣਗੇ।

ਕੌਂਸਲ ਲਈ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਤੋ ਇਲਾਵਾ 127 ਡੀ ਆਰ ਵੀ ਚੁਣੇ ਜਾਣਗੇ। ਇਨ੍ਹਾਂ ਚੋਣਾਂ ’ਚ ਕੁਲ 24 ਉਮੀਦਵਾਰ ਹਨ। ਇਨ੍ਹਾਂ ’ਚੋਂ ਪ੍ਰਧਾਨ, ਮੀਤ ਪ੍ਰਧਾਨ ਲਈ ਕਰਮਵਾਰ 9 ਅਤੇ 5, ਸਕੱਤਰ ਅਹੁਦੇ ਲਈ 4 ਅਤੇ ਸੰਕੁਯਤ ਸਕੱਤਰ ਅਹੁਦੇ ਲਈ 5 ਉਮੀਦਵਾਰ ਹਨ। ਪ੍ਰਧਾਨਗੀ ਅਹੁਦੇ ਲਈ ਏਬੀਵੀਪੀ ਦੀ ਅਪਰਿਤਾ ਮਲਿਕ, ਪੀ ਐਸ ਯੂ ਲਲਕਾਰ ਦੀ ਸਾਰਾਹ ਸ਼ਰਮਾ ਅਤੇ ਏ ਐਸ ਐਫ਼ ਦੀ ਅਲਕਾ ਮੈਦਾਨ ’ਚ ਹਨ, ਸੀ ਵਾਈ ਐਸ ਐਸ, ਐਨ ਐਸ ਯੂ ਆਈ ਦੇ ਰਾਹੁਲ ਨੈਨ, ਐਸ ਐਫ਼ ਦੇ ਅਨੁਰਾਗ, ਸੋਈ ਦੇ ਤਰੁਨ ਸਿੱਧੂ ਅਤੇ ਦੋ ਅਜ਼ਾਦ ਉਮੀਦਵਾਰਾਂ ’ਚ ਮੁਕੁਲ ਤੇ ਮਨਦੀਪ ਹਨ।  

ਮੀਤ ਪ੍ਰਧਾਨ ਲਈ ਅਭਿਸੇਕ, ਰਚਿਤ ਗਰਗ, ਕਰਨਦੀਪ, ਕਰਨ ਭੱਟੀ ਤੇ ਅਜ਼ਾਦ ਸਿਵਾਨੀ ਹਨ।  ਸਕੱਤਰ ਅਹੁਦੇ ਲਈ ਸਿਵਨੰਦਨ ਰਿਖੇ, ਪਾਰਸ ਪਰਾਸਰ, ਵਿਨੀਤ ਯਾਦਵ ਤੇ ਅਨੁਰਾਗ ਦਲਾਲ ’ਚ ਮੁਕਾਬਲਾ ਹੈ। ਸੰਯੁਕਤ ਸਕੱਤਰ ਅਹੁਦੇ ਦੇ ਉਮੀਦਵਾਰਾਂ  ’ਚ ਅਮਿਤ ਬੰਗਾ, ਤੇਜੱਸਵੀ ਯਾਦਵ, ਜੱਸੀ ਰਾਣਾ, ਸ਼ੁਭਮ, ਯਸ਼ ਕਾਸਪੀਆ ਅਤੇ ਰੋਹਿਤ ਸ਼ਰਮਾ ਹਨ।  

ਸਿਆਸੀ ਪਾਰਟੀਆਂ ਦਾ ਦਬਦਬਾ: ਪਿਛਲੇ ਸਾਲਾਂ ਦੇ ਨਤੀਜਿਆਂ ਤੋਂ ਲਗਦਾ ਹੈ ਕਿ ਸਿਆਸੀ ਪਾਰਟੀਆਂ ਦਾ ਦਬਦਬਾ ਬਣਿਆ ਹੋਇਆ ਹੈ, ਇਨ੍ਹਾਂ ’ਚ ਭਾਜਪਾ ਨੂੰ ਛੱਡ ਕੇ ਕਾਂਗਰਸ, ‘ਆਪ’, ਸੋਈ ਦੇ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾ ਵਾਰ ਕਾਂਗਰਸ ਦੀ ਐਨ ਐਸ ਯੂ ਆਈ ਦੇ ਉਮੀਦਵਾਰ ਪ੍ਰਧਾਨ ਬਣੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement