
ਆਖ਼ਰ ਜਾਈਏ ਤਾਂ ਜਾਈਏ ਕਿੱਥੇ, ਨਵੇਂ ਦਿਤੇ ਨਹੀਂ ਪੁਰਾਣੇ ਘਰ ਵੀ ਢਾਹ ਦਿਤੇ : ਨਿਵਾਸੀ
ਚੰਡੀਗੜ੍ਹ ’ਚ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ-ਕਈ ਸਾਲ ਪੁਰਾਣੀਆਂ ਕਲੋਨੀਆਂ ਹਟਾਈਆਂ ਹਨ। ਬੀਤੇ ਕੁੱਝ ਸਮੇਂ ’ਚ ਫੇਜ-1 ਇੰਡਸਟਰੀਅਲ ਏਰੀਆ ਵਿਚ ਵੀ ਇਕ ਕਲੋਨੀ ਚੁੱਕੀ ਗਈ ਸੀ ਤੇ ਹੁਣ ਚੰਡੀਗੜ੍ਹ ਦੇ ਸੈਕਟਰ 25 ’ਚ ਝੁੱਗੀਆਂ ਝੌਂਪੜੀਆਂ ਹਟਾਉਣ ਦੇ ਪ੍ਰਸ਼ਾਸਨ ਨੇ ਹੁਕਮ ਦਿਤੇ ਹੈ। ਹੁਣ ਸੈਕਟਰ 25 ’ਚ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਆਪ ਹੀ ਆਣੀਆਂ ਝੁੱਗੀਆਂ, ਮਕਾਨ ਤੋੜ ਰਹੇ ਹਨ। ਲੋਕ ਕਹਿ ਰਹੇ ਹਨ ਕਿ ਸਰਕਾਰ ਉਨ੍ਹਾਂ ਨੂੰ ਕਿਤੇ ਹੋ ਰਹਿਣ ਲਈ ਜਗ੍ਹਾਂ ਵੀ ਨਹੀਂ ਦੇ ਰਹੀ ਅਸੀਂ ਜਾਈਏ ਤਾਂ ਜਾਈਏ ਕਿੱਥੇ। ਰੋਜ਼ਨਾ ਸਪੋਕਸਮੈਨ ਦੀ ਟੀਮ ਨੇ ਸੈਕਟਰ 25 ਵਿਚ ਜਾ ਕੇ ਉਥੋਂ ਦੇ ਲੋਕਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਇਕ ਵਿਅਕਤੀ ਨੇ ਕਿਹਾ ਕਿ ਅਸੀਂ ਇਥੇ 25 ਸਾਲ ਤੋਂ ਰਹਿ ਰਹੇ ਹਾਂ। ਵੋਟਾਂ ਵੇਲੇ ਤਾਂ ਰਾਜਨੀਤਿਕ ਲੋਕ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਬਾਅਦ ਵਿਚ ਸਾਡੇ ਘਰ ਵੀ ਖੋਹ ਲੈਂਦੇ ਹਨ। ਸਾਡੇ ਇਥੋਂ ਸਾਰੇ ਪਰੁਫ਼ ਬਣੇ ਹੋਏ ਹਨ, ਜਿਵੇਂ ਅਧਾਰ ਕਾਰਡ, ਵੋਟਰ ਕਾਰਡ ਆਦਿ। ਪ੍ਰਧਾਨ ਮੰਤਰੀ ਦੀ ਜੋ ਆਵਸ ਯੋਜਨਾ ਸੀ ਉਸ ਮੁਤਾਬਕ ਕਈ ਅਲਾਟੀਆਂ ਨੂੰ ਮਕਾਨ ਮਿਲ ਚੁੱਕੇ ਹਨ, ਪਰ ਬਹੁਤ ਸਾਰੇ ਲੋਕਾਂ ਦੇ ਕੇਸ ਪੈਡਿੰਗ ਰੱਖੇ ਗਏ ਹਨ। ਅਸੀਂ ਹਾਈ ਕੋਰਟ ਵਿਚ ਅਰਜ਼ੀ ਲਗਾਈ ਸੀ ਪਰ ਉਸ ਨੂੰ ਨਾ ਮਨਜੂਰ ਕਰ ਦਿਤਾ ਗਿਆ ਹੈ। ਹੁਣ ਗ਼ਰੀਬ ਲੋਕ ਕਿਥੇ ਜਾਣਗੇ, ਇੱਥੇ 4000 ਤੋਂ ਜ਼ਿਆਦਾ ਲੋਕ ਰਹਿੰਦੇ ਹਨ।
ਕਿਸੇ ਕੋਲ ਕਰਾਇਆ ਦੇਣ ਲਈ ਪੈਸੇ ਹੁੰਦੇ ਹਨ ਕਿਸੇ ਕੋਲ ਨਹੀਂ ਹੁੰਦੇ। ਕਾਫੀ ਲੋਕ ਤਾਂ ਆਪਣਾ ਸਮਾਨ ਵੇਚ ਕੇ ਚਲੇ ਵੀ ਗਏ ਹਨ। ਬੱਚਿਆਂ ਦੀ ਪੜ੍ਹਾਈ ਵੀ ਖ਼ਰਾਬ ਹੋ ਜਾਵੇਗੀ। ਸਰਕਾਰ ਤਾਂ ਆ ਕੇ ਦੇਖਦੀ ਵੀ ਨਹੀਂ ਕੀ ਹਾਲ ਹੈ ਇਥੋਂ ਦੇ ਲੋਕਾਂ ਦਾ, ਬਸ ਵੋਟਾਂ ਮੰਗਣ ਆ ਜਾਂਦੇ ਹਨ। ਸਾਡਾ ਸਰਵੇ ਹੋ ਚੁੱਕਿਆ ਹੈ ਸਾਡੇ ਕੋਲ ਸਾਡੇ ਪਰੁਫ਼ ਹਨ। ਫਿਰ ਵੀ ਸਾਨੂੰ ਮਕਾਨ ਨਹੀਂ ਦਿਤੇ ਜਾ ਰਹੇ। ਇਕ ਔਰਤ ਨੇ ਕਿਹਾ ਕਿ ਮੈਂ ਇਥੇ ਰਹਿੰਦੇ ਹੋਏ 30 ਸਾਲ ਹੋ ਗਏ ਹਨ। ਜਦੋਂ ਅਸੀਂ ਇਥੇ ਆਏ ਸੀ ਤਾਂ ਮੇਰੇ ਛੋਟੇ-ਛੋਟੇ ਬੱਚੇ ਸੀ, ਪਰ ਹੁਣ ਉਹ ਵੀ ਬੱਚਿਆਂ ਵਾਲੇ ਹੋ ਗਏ ਹਨ।
ਇਕ ਹੋਰ ਬਜ਼ੁਰਗ ਔਰਤ ਨੇ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਥੇ ਕੱਟ ਦਿਤੀ ਹੈ। ਮੈਂ ਇਥੇ ਆਪਣੇ ਪਤੀ ਤੇ ਪੰਜ ਲੜਕੀਆਂ ਨਾਲ ਰਹਿੰਦੀ ਹਾਂ। ਅਸੀਂ ਤਾਂ ਕਿਰਾਇਆ ਵੀ ਨਹੀਂ ਦੇ ਸਕਦੇ ਤੇ ਨਾਲ ਹੀ ਸਰਕਾਰ ਨੇ ਸਾਨੂੰ ਕੋਈ ਰਹਿਣ ਲਈ ਜਗ੍ਹਾਂ ਦਿਤੀ ਹੈ।