
ਇਸ ਦੌਰਾਨ ਨੌਜਵਾਨ ਦਾ ਸਿਰ ਝੀਲ ਦੇ ਕੰਢੇ ਰੱਖੇ ਪੱਥਰਾਂ ਨਾਲ ਟਕਰਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਪਾਣੀ ਵਿਚ ਡਿੱਗ ਗਿਆ
Sukhna Lake Stunt News: ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਇਕ ਨੌਜਵਾਨ ਨੇ ਰੀਲ ਬਣਾਉਣ ਲਈ ਇਕ ਖ਼ਤਰਨਾਕ ਸਟੰਟ ਕੀਤਾ। ਇਸ ਦੌਰਾਨ, ਨੌਜਵਾਨ ਪਾਣੀ ਵਿਚ ਲਗਭਗ 20 ਫੁੱਟ ਹੇਠਾਂ ਡਿੱਗ ਪਿਆ। ਇਸ ਦੌਰਾਨ ਉਸ ਦਾ ਸਿਰ ਝੀਲ ਦੇ ਕੰਢੇ ਰੱਖੇ ਪੱਥਰਾਂ ਨਾਲ ਟਕਰਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਪਾਣੀ ਵਿਚ ਡਿੱਗ ਗਿਆ। ਉੱਥੇ ਮੌਜੂਦ ਸੈਲਾਨੀਆਂ ਨੇ ਤੁਰਤ ਉਸ ਨੂੰ ਬਾਹਰ ਕਢਿਆ।
ਇਸ ਸਟੰਟ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ। ਇਸ ਵਿਚ, ਪਿਛੋਕੜ ਵਿਚ ਬਾਲੀਵੁੱਡ ਗੀਤ “ਯੇ ਕਿਆ ਹੂਆ, ਕੈਸੇ ਹੂਆ” ਵੀ ਸੁਣਾਈ ਦੇ ਰਿਹਾ ਹੈ, ਜਿਸ ਕਾਰਨ ਇਹ ਮਾਮਲਾ ਹੋਰ ਚਰਚਾ ਵਿਚ ਆ ਗਿਆ ਹੈ।
ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ, ਉਸ ਤੋਂ ਥੋੜ੍ਹੀ ਦੂਰੀ ’ਤੇ ਪੁਲਿਸ ਚੌਕੀ ਹੈ। ਉੱਥੇ ਨਿਯਮਤ ਪੁਲਿਸ ਗਸ਼ਤ ਵੀ ਹੈ। ਇਸ ਦੇ ਬਾਵਜੂਦ, ਅਜਿਹੇ ਖ਼ਤਰਨਾਕ ਸਟੰਟ ਕਰਨ ਵਾਲਿਆਂ ’ਤੇ ਚੰਡੀਗੜ੍ਹ ਪੁਲਿਸ ਵਲੋਂ ਕੋਈ ਪਾਬੰਦੀ ਕਿਉਂ ਨਹੀਂ ਲਗਾਈ ਜਾ ਰਹੀ ਹੈ।
ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ