
Punjab and Haryana High Court : ਹਾਈਕੋਰਟ ਨੇ ਬੀਬੀਐਨਬੀ ਦੇ ਚੇਅਰਮੈਨ ਨੂੰ ਐਫੀ ਡੈਵਿਡ ਦਾਖਿਲ ਕਰਨ ਤੇ ਦਿੱਤੇ ਨਿਰਦੇਸ਼
Punjab and Haryana High Court News in Punjabi : ਬੀਬੀਐਮਬੀ ਦੇ ਮਸਲੇ ’ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਹਾਈਕੋਰਟ ਨੇ ਬੀਬੀਐਨਬੀ ਦੇ ਚੇਅਰਮੈਨ ਨੂੰ ਐਫੀ ਡੈਵਿਡ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਵਲੋਂ ਕਿਹਾ ਗਿਆ ਅੱਜ ਨੰਗਲ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਸ ਦਾ ਲਿਖਿਤ ਦੇ ਵਿੱਚ ਬਿਓਰਾ ਐਫੀ ਡੈਵਿਡ ਰਾਹੀਂ ਬੀਬੀਐਮਬੀ ਦੇ ਚੇਅਰਮੈਨ ਕੋਰਟ ਦੇ ਵਿੱਚ ਦਾਖ਼ਲ ਕਰਨ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵਕੀਲ ਨੂੰ 2 ਤਰੀਕ ਦੇ ਫੈਸਲੇ ਦੀ ਕਾਪੀ ਵੀ ਕੋਰਟ ਦੇ ਵਿੱਚ ਦਾਖ਼ਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਾਮਲੇ ’ਚ ਭਲਕੇ ਦੋ ਵਜੇ ਮੁੜ ਤੋਂ ਸੁਣਵਾਈ ਹੋਵੇਗੀ।
ਇਸ ਮੌਕੇ ਸਰਕਾਰ ਦੇ ਵਕੀਲ ਗੁਰਵਿੰਦਰ ਸਿੰਘ ਗੈਰੀ ਨੇ ਕਿਹਾ ਬੀਬੀਐਮਬੀ ਦੇ ਚੇਅਰਮੈਨ ਵੀਸੀ ਦੇ ਥਰੂ ਕੋਰਟ ਦੇ ਵਿੱਚ ਹਾਜ਼ਰ ਸਨ। ਉਹਨਾਂ ਨੇ ਕਿਹਾ ਸਾਨੂੰ ਅਰੈਸਟ ਜਾਂ ਡਿਟੇਨ ਨਹੀਂ ਕੀਤਾ ਗਿਆ ਸੀ ਅਸੀਂ ਬੀਬੀਐਮਬੀ ਗੈਸਟ ਹਾਊਸ ਗਏ ਸੀ ਉੱਥੇ 200 ਲੋਕਾਂ ਦਾ ਇਕੱਠ ਹੋ ਗਿਆ ਸੀ ਅਸੀਂ ਪੁਲਿਸ ਦੀ ਮਦਦ ਦੇ ਨਾਲ ਹੀ ਉਥੋਂ ਨਿਕਲੇ ਹਾਂ। ਭਾਰਤ ਸਰਕਾਰ ਦੇ ਵਕੀਲ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਦੋ ਤਰੀਕ ਦੀ ਮੀਟਿੰਗ ’ਚ ਜਿਹੜਾ ਫ਼ੈਸਲਾ ਹੋਇਆ ਸੀ ਉਸ ਫੈਸਲੇ ਨੂੰ ਕਿਹੜੀ ਕੰਪੀਟੈਂਟ ਅਥਾਰਟੀ ਲਾਗੂ ਕਰ ਸਕਦੀ ਹੈ ਉਸ ਦੀ ਜਾਣਕਾਰੀ ਵੀ ਦਿਓ।
(For more news apart from Hearing on BBMB issue held in Punjab and Haryana High Court News in Punjabi, stay tuned to Rozana Spokesman)