Chandigarh News: ਚੰਡੀਗੜ੍ਹ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ‘ਡਰੈੱਸ ਕੋਡ' ਲਾਗੂ
Published : Jul 9, 2025, 10:25 am IST
Updated : Jul 9, 2025, 10:25 am IST
SHARE ARTICLE
'Dress code' implemented for teachers of government schools in Chandigarh
'Dress code' implemented for teachers of government schools in Chandigarh

21 ਜੁਲਾਈ ਤੋਂ ਵਰਦੀ 'ਚ ਦਿਖਾਈ ਦੇਣਗੇ ਪ੍ਰਿੰਸੀਪਲ, ਅਧਿਆਪਕ ਤੇ ਸਟਾਫ਼

Chandigarh News: ਸਰਕਾਰੀ ਸਕੂਲਾਂ ਵਿੱਚ ਇਕਰੂਪਤਾ, ਅਨੁਸ਼ਾਸਨ ਅਤੇ ਪੇਸ਼ਾਵਰ ਤਸਵੀਰ ਨੂੰ ਮਜ਼ਬੂਤ ਕਰਨ ਲਈ, ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਾਰੇ ਅਧਿਆਪਕ ਅਤੇ ਅਧਿਕਾਰੀ ਵਰਗ ਲਈ ਇਕਸਾਰ ਪਹਿਰਾਵਾ ਨੀਤੀ ਲਾਗੂ ਕੀਤੀ ਜਾ ਰਹੀ ਹੈ।

ਡਰੈੱਸ ਕੋਡ ਕਦੋਂ ਸ਼ੁਰੂ: ਇਹ ਨੀਤੀ 20 ਜੁਲਾਈ 2025 ਤੋਂ ਲਾਗੂ ਹੋਵੇਗੀ। ਇਹ ਫੈਸਲਾ ਵੱਖ-ਵੱਖ ਪੱਖਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਨੀਤੀ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਇਨਕਲੂਸਿਵ, ਅਨੁਸ਼ਾਸਿਤ ਅਤੇ ਪੇਸ਼ਾਵਰ ਵਾਤਾਵਰਨ ਬਣਾਉਣਾ ਹੈ।

ਮੁੱਖ ਅਧਿਆਪਿਕਾਵਾਂ ਲਈ: ਨਾਭੀ ਸਾੜੀ ਅਤੇ ਨਾਭੀ ਬਲਾਊਜ਼, ਸੁਨਹਿਰੀ ਜਾਂ ਬੇਜ ਕਿਨਾਰੇ ਨਾਲ ਜਾਂ ਸਾਦਾ ਨਾਭੀ ਸੂਟ ਅਤੇ ਸੁਨਹਿਰੀ/ਬੇਜ ਦੂਪੱਟਾ

ਮੁੱਖ ਅਧਿਆਪਕਾਂ ਲਈ: ਸਫੈਦ ਫ਼ਾਰਮਲ ਕਮੀਜ਼ ਅਤੇ ਸਲੇਟੀ ਰੰਗ ਦੀ ਪੈਂਟ

ਮਹਿਲਾ ਅਧਿਆਪਕਾਂ ਲਈ: ਆਈਵਰੀ ਰੰਗ ਦਾ ਪੂਰਾ ਲੇਡੀਜ਼ ਸੂਟ (ਸਲਵਾਰ ਜਾਂ ਸਲਵਾਰ-ਪੈਂਟ) ਨਾਲ ਇਕ ਸ਼ੇਡ ਗੂੜ੍ਹਾ ਦੂਪੱਟਾ, ਜਾਆਈਵਰੀ ਰੰਗ ਦੀ ਸਾੜੀ ਸੁਨਹਿਰੀ ਜਾਂ ਬੇਜ ਕਿਨਾਰੇ ਨਾਲ

ਪੁਰਸ਼ ਅਧਿਆਪਕਾਂ ਲਈ: ਨੀਲਾ ਫਾਰਮਲ ਸ਼ਰਟ ਅਤੇ ਸਲੇਟੀ ਪੈਂਟ

ਪਹਿਰਾਵਾ ਕਦੋਂ ਪਹਿਨਣਾ ਹੈ: ਹਫ਼ਤੇ ਵਿਚ ਇਕ ਵਾਰ, ਪਸੰਦੀਦਾ ਦਿਨ ਸੋਮਵਾਰ, ਅਤੇ  ਖਾਸ ਦਿਨਾਂ ’ਤੇ, ਜਿਵੇਂ ਕਿ ਡੀ.ਈ.ਓ. ਜਾਂ ਸਕੂਲ ਮੁੱਖੀ ਵਲੋਂ ਨਿਰਧਾਰਤ ਕੀਤਾ ਜਾਵੇ।

ਰੰਗਾਂ ਦੇ ਸ਼ੇਡ ਕੋਡ: ਰੰਗਾਂ ਦੇ ਸਟੈਂਡਰਡ ਸ਼ੇਡ ਕੋਡ ਹੇਠਾਂ ਦਿੱਤੇ ਜਾ ਰਹੇ ਹਨ (ਹੋਰ ਬ੍ਰਾਂਡਾਂ ਦੇ ਕੋਡ ਜਲਦੀ ਜਾਰੀ ਕੀਤੇ ਜਾਣਗੇ)।

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ‘ਯੂਨੀਫ਼ਾਰਮ ਡਰੈੱਸ ਕੋਡ’ 20 ਤੋਂ ਲਾਗੂ 

(For more news apart from “'Dress code' implemented for teachers of government schools in Chandigarh latest news in punjabi, ” stay tuned to Rozana Spokesman.)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement