Chandigarh News : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ

By : BALJINDERK

Published : May 10, 2024, 1:40 pm IST
Updated : May 10, 2024, 1:40 pm IST
SHARE ARTICLE
Chandigarh government school
Chandigarh government school

Chandigarh News : ਵਿਭਾਗ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕ ਕੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਅਤੇ ਨਵੇਂ ਸਕੂਲ ਖੋਲ੍ਹਣ ਦੀ ਤਿਆਰੀ ’ਚ

ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸ਼ਹਿਰ ਦੇ ਸਰਕਾਰੀ ਸਕੂਲਾਂ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸਿੱਖਿਆ ਵਿਭਾਗ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ’ਚ ਸਿੱਖਿਆ ਵਿਚ ਸੁਧਾਰ ਤੇ ਅਧਿਆਪਕਾਂ ਦੀ ਘਾਟ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। 
ਦੱਸ ਦੇਈਏ ਕਿ ਸਕੂਲਾਂ ’ਚ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ 11ਵੀਂ ’ਚ ਆਨਲਾਈਨ ਦਾਖ਼ਲੇ ਦੇ ਨਾਲ 594 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰਾ ਕਰਨ ਜਾ ਰਿਹਾ ਹੈ। 2 ਸਰਕਾਰੀ ਸਕੂਲਾਂ ’ਚ ਬਲਾਕ ਤੇ 3 ਨਵੇਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ:Larkana News : ਨਾਬਾਲਿਗ ਨਾਲ ਜਬਰ-ਜ਼ਨਾਹ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ 

ਸਿੱਖਿਆ ਵਿਭਾਗ ਵੱਲੋਂ ਸੈਕਟਰ-7 ਦੇ ਸਰਕਾਰੀ ਹਾਈ ਸਕੂਲ ’ਚ ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਮਲੋਆ ਸਥਿਤ ਜੀ. ਐੱਸ. ਐੱਸ. ਐੱਸ. ਬਲਾਕ ਐਕਸਟੈਨਸ਼ਨ ਤੋਂ ਇਲਾਵਾ ਧਨਾਸ, ਮਨੀਮਾਜਰਾ ਅਤੇ ਹੱਲੋਮਾਜਰਾ ’ਚ ਨਵੇਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕ ਕੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਜਾ ਰਿਹਾ ਹੈ। ਇਸ ਦੀ ਤਿਆਰੀ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। 
ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਧਿਆਪਕਾਂ ਦੀ ਭਰਤੀ ਦੌਰਾਨ ਪ੍ਰੀਖਿਆ ਨਤੀਜੇ ਐਲਾਨਣ ’ਚ ਦੇਰੀ ਹੋ ਰਹੀ ਹੈ। ਜੂਨ ’ਚ ਨਵੇਂ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਧਿਆਪਕਾਂ ਦੀਆਂ 594 ਅਸਾਮੀਆਂ ’ਚੋਂ 396 ਜੇ.ਬੀ.ਟੀ ਅਧਿਆਪਕ, 100 ਐੱਨ.ਟੀ.ਟੀ ਅਧਿਆਪਕ ਤੇ 98 ਪੀ.ਜੀ.ਟੀ ਅਧਿਆਪਕ ਨਵੇਂ ਮਿਲਣਗੇ। ਵਿਭਾਗ ਵੱਲੋਂ ਲਿਖਤੀ ਪ੍ਰੀਖਿਆ ਲਈ ਗਈ ਹੈ। ਸਿਰਫ਼ ਨਤੀਜੇ ਐਲਾਨ ਹੋਣੇ ਹਨ।

ਇਹ ਵੀ ਪੜੋ:Amritpal Singh : ਜੇਲ੍ਹ ਤੋਂ ਹੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅੰਮ੍ਰਿਤਪਾਲ ਸਿੰਘ, ਸੋਮਵਾਰ ਨੂੰ ਨਾਮਜ਼ਦਗੀ ਦੀ ਪ੍ਰਕਿਰਿਆ ਹੋਵੇਗੀ ਪੂਰੀ

ਸਿੱਖਿਆ ਵਿਭਾਗ ਅਨੁਸਾਰ ਟੀ. ਜੀ. ਟੀ. ਦੀਆਂ 303 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਲਈ ਜੂਨ ਅੰਤ ’ਚ ਪ੍ਰੀਖਿਆਵਾਂ ਹੋਣਗੀਆਂ। ਟੀ. ਜੀ. ਟੀ. ਤੇ ਸਪੈਸ਼ਲ ਐਜੂਕੇਟਰ ਦੇ ਅਹੁਦਿਆਂ ਨੂੰ ਛੱਡ ਕੇ ਹੋਰ ਨਿਯੁਕਤੀਆਂ ਜੂਨ ’ਚ ਕੀਤੀਆਂ ਜਾਣਗੀਆਂ। ਜੁਲਾਈ ਮਹੀਨੇ ’ਚ ਜਦੋਂ ਸਕੂਲ ਖੁੱਲ੍ਹਣਗੇ ਤਾਂ ਨਵੇਂ ਅਧਿਆਪਕ ਬੱਚਿਆਂ ਦਾ ਸਵਾਗਤ ਕਰਨਗੇ। ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ 112 ਸਰਕਾਰੀ ਸਕੂਲਾਂ ’ਚ ਅਧਿਆਪਕਾਂ ਤੇ ਬੱਚਿਆਂ ਦੀ ਗਿਣਤੀ ਇਲਾਕੇ ’ਤੇ ਨਿਰਭਰ ਕਰਦੀ ਹੈ। ਪੈਰੀਫੇਰੀ ਤੇ ਕਾਲੋਨੀ ਦੇ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਵੱਧ ਤੇ ਅਧਿਆਪਕ ਘੱਟ ਹਨ। ਸੈਕਟਰ ਦੇ ਸਕੂਲਾਂ ’ਚ ਵੱਖਰਾ ਸਿਸਟਮ ਹੈ। ਸਿੱਖਿਆ ਵਿਭਾਗ ਵੱਲੋਂ ਹਰ ਸਕੂਲ ’ਚ ਬੱਚਿਆਂ ਲਈ ਅਧਿਆਪਕਾਂ ਦਾ ਅਨੁਕੂਲ ਅਨੁਪਾਤ ਬਣਾਉਣ ਲਈ ਸਮੀਕਰਣ ਬਣਾਏ ਜਾ ਰਹੇ ਹਨ। ਇਸ ਨਾਲ ਸਰਕਾਰੀ ਸਕੂਲ ’ਚ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।

(For more news apart from  Important news related government schools for new session Chandigarh Education Department   News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement