
ਜਾਂਚ ਤੋਂ ਬਾਅਦ 12000 ਬੱਚਿਆਂ ਦੇ ਮਾਪੇ ਚਿੰਤਤ
ਚੰਡੀਗੜ੍ਹ : ਚੰਡੀਗੜ੍ਹ ਦੀ ਪੇਰੀਫੇਰੀ ’ਚ ਅਜਿਹੇ 78 ਸਕੂਲ ਹਨ ਜਿਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਮਾਨਤਾ ਨਹੀਂ ਦਿੱਤੀ ਗਈ। ਜ਼ਿਆਦਾਤਰ 5ਵੀਂ ਤੱਕ ਦੇ ਇਨ੍ਹਾਂ ਸਕਲਾਂ ’ਚ ਲਗਭਗ 12 ਬੱਚੇ ਪੜ੍ਹ ਰਹੇ ਹਨ। ਇਹ ਸਕੂਲ ਪਿਛਲੇ ਤਿੰਨ ਦਹਾਕਿਆਂ ਤੋਂ ਚੱਲ ਰਹੇ ਹਨ। ਸਕੂਲਾਂ ਤੋਂ ਆਰਟੀਈ ’ਚ ਜ਼ਰੂਰੀ ਬਿਲਡਿੰਗ, ਪਲੇਅ ਗਰਾਊਂਡ, ਬਾਥਰੂਮ ਆਦਿ ਸਬੰਧੀ ਰਿਪੋਰਟ ਮੰਗੀ ਗਈ ਸੀ। ਹੁਣ ਸਕੂਲਾਂ ਦੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ ਜਿਨ੍ਹਾਂ ’ਚੋਂ 12 ਦੀ ਜਾਂਚ ਹੋ ਚੁੱਕੀ ਹੈ। ਇਥੇ ਜ਼ਿਆਦਾਤਰ ਘੱਟ ਇਨਕਮ ਵਾਲੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਮਾਪਿਆਂ ਨੂੰ ਡਰ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ। ਸਤੰਬਰ ’ਚ ਸਰਵਹਾਰਾ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਨੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਬੰਧਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਦੱਸਿਆ ਸੀ ਕਿ ਕਈ ਸਕੂਲ ਬਿਲਡਿੰਗ, ਸੇਫਟੀ ਅਤੇ ਟੀਚਰ ਯੋਗਦਾ ਦੇ ਸਟੈਂਡਰਡ ਪੂਰੇ ਕਰ ਚੁੱਕੇ ਹਨ। ਪ੍ਰਸ਼ਾਸਕ ਨੇ ਕਿਹਾ ਸੀ ਕਿ ਜਿਨ੍ਹਾਂ ਸਕੂਲਾਂ ’ਚ ਨਿਯਮ ਪੂਰੇ ਹਨ, ਉਨ੍ਹਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਤੇਜ ਕੀਤੀ ਜਾਵੇ। ਇਸ ਨਿਰਦੇਸ਼ ਤੋਂ ਬਾਅਦ ਐਜੂਕੇਸ਼ਨ ਸੈਕਟਰੀ ਪ੍ਰੇਰਣਾ ਪੁਰੀ ਨੇ ਮਲਟੀ ਡਿਪਾਰਟਮੈਂਟਲ ਕਮੇਟੀ ਬਣਾਈ ਜਿਸ ’ਚ ਡੀ.ਸੀ. ਦਫ਼ਤਰ, ਚੀਫ਼ ਇੰਜੀਨੀਅਰ, ਚੀਫ਼ ਆਰਕੀਟੈਕਟ ਅਤੇ ਐਮ.ਸੀ. ਦੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਸ਼ਾਮਲ ਹਨ। ਇਹ ਟੀਮ ਸਕੂਲਾਂ ਦੇ ਡਾਕੂਮੈਂਟਾਂ ਸਮੇਤ ਹੋਰਨਾਂ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਹੀ ਹੈ।
ਉਧਰ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਹਰਸੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਹਮੇਸ਼ਾ ਕਹਿੰਦੇ ਹਨ ਕਿ ਬੱਚਿਆਂ ਨੂੰ ਫਾਰਮਲ ਸਕੂਲਾਂ ’ਚ ਹੀ ਭੇਜਣ। ਸਾਡੀ ਵਚਨਬੱਧਤਾ ਸਿਰਫ਼ ਚੰਡੀਗੜ੍ਹ ਦੇ ਬੱਚਿਆਂ ਨੂੰ ਆਰਟੀਈ ਐਕਟ 2009 ਤਹਿਤ 8ਵੀਂ ਕਲਾਸ ਤੱਕ ਮੁਫ਼ਤ ਐਜੂਕੇਸ਼ਨ ਦੇਣ ਦੀ ਹੈ। ਇਨ੍ਹਾਂ ਸਕੂਲਾਂ ’ਚ ਕੁੱਝ ਉਪਰ-ਨੀਚੇ ਹੁੰਦਾ ਹੈ ਤਾਂ ਅਸੀਂ ਚੰਡੀਗੜ੍ਹ ਦੇ ਬੱਚਿਆਂ ਨੂੰ ਆਪਣੇ ਸਕੂਲਾਂ ’ਚ ਐਡਮਿਸ਼ਨ ਦੇਵਾਂਗੇ। ਕੋਈ ਵੀ ਸਰਕਾਰੀ ਸਕੂਲ 8ਵੀਂ ਕਲਾਸ ਤੱਕ ਦੇ ਕਿਸੇ ਵੀ ਬੱਚੇ ਨੂੰ ਐਡਮਿਸ਼ਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਵੀ ਸਕੂਲ ਅਜਿਹਾ ਕਰਦਾ ਹੈ ਤਾਂ ਉਸ ਸਬੰਧੀ ਸ਼ਿਕਾਇਤ ਦਿਓ।
ਜ਼ਿਆਦਾਤਰ ਸਕੂਲ ਨਿਯਮਾਂ ਨੂੰ ਕਰਦੇ ਹਨ ਪੂਰੇ : ਆਰਟੀਈ ਐਕਟ 2009 ਲਾਗੂ ਹੋਣ ਤੋਂ ਬਾਅਦ ਕੁੱਝ ਰਾਜਾਂ ਨੇ ਅਨਰਿਕੋਗਨਾਈਜ਼ਡ ਸਕੂਲਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਸੀ। ਚੰਡੀਗੜ੍ਹ ’ਚ ਇਹ ਡ੍ਰਾਈਵ 2012-13 ਤੱਕ ਪੂਰੀ ਕਰ ਲੈਣੀ ਚਾਹੀਦੀ ਸੀ। ਪ੍ਰਸ਼ਾਸਨ ਦੀ ਇਹ ਡ੍ਰਾਈਵ ਚੰਗੀ ਹੈ, ਇਸ ਨਾਲ ਸਕੂਲਾਂ ਅਤੇ ਪਬਲਿਕ ਦੋਵਾਂ ਨੂੰ ਫਾਇਦਾ ਹੋਵੇਗਾ। ਜ਼ਿਆਦਾਤਰ ਸਕੂਲ ਨਿਯਮਾਂ ਅਤੇ ਸ਼ਰਤਾਂ ਨੂੰ ਪੂਰੇ ਕਰਦੇ ਹਨ ਅਤੇ ਬਾਕੀ ਵੀ ਸ਼ਰਤਾਂ ਨੂੰ ਪੂਰਾ ਕਰ ਲੈਣਗੇ।
ਚੰਡੀਗੜ੍ਹ ’ਚ ਅਜਿਹੇ ਲਗਭਗ 100 ਸਕੂਲ ਸਨ। 2009 ’ਚ ਆਰਟੀਈ ਐਕਟ ਲਾਗੂ ਹੋਣ ਦੇ ਪਹਿਲੇ ਸੈਕਟਰਜ਼ ’ਚ ਸਥਿਤ ਲਗਭਗ 10 ਸਕੂਲਾਂ ਨੂੰ ਪੇਰੀਫੇਰੀ ਐਕਟ ਦੇ ਤਹਿਤ ਬੰਦ ਕਰ ਦਿੱਤਾ ਗਿਆ ਸੀ। ਹੁਣ 78 ਸਕੂਲ ਬਚੇ ਹਨ ਜਿੱਥੇ ਲਗਭਗ 350-400 ਟੀਚਰ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਬੀਐਡ, ਐਨਟੀਟੀ, ਈਟੀਟੀ, ਡੀਈਈ ਕੁਲਾਈਫਾਈਡ ਹਨ।