Punjab and Haryana High Court : ਨਸ਼ਾ ਤਸਕਰੀ ਮਾਮਲੇ ’ਚ ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਸੁਣਾਈ ਸਜ਼ਾ 

By : BALJINDERK

Published : Sep 12, 2024, 12:10 pm IST
Updated : Sep 12, 2024, 12:10 pm IST
SHARE ARTICLE
Punjab and Haryana High Court :
Punjab and Haryana High Court :

Punjab and Haryana High Court : ਪੁਲਿਸ ਨੇ ਮੁਲਜ਼ਮ ਨੂੰ ਮਾਰਚ 2023 ’ਚ ਹੈਰੋਇਨ ਸਮੇਤ ਸੀ ਫੜਿਆ

Punjab and Haryana High Court : ਮੋਹਾਲੀ ਡੇਰਾਬੱਸੀ ਪੁਲਿਸ ਨੇ 9 ਮਾਰਚ 2023 ਨੂੰ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਜਵਾਹਰਪੁਰ ਨੇੜੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ 'ਚ ਅਦਾਲਤ 'ਚ ਸੁਣਵਾਈ ਹੋਈ।  ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ 10 ਸਾਲ ਦੀ ਕੈਦ  ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 2 ਮਹੀਨੇ ਦੀ ਸਜ਼ਾ ਹੋਰ ਭੁਗਤਣੀ ਪਵੇਗੀ।

ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਪੁਲਿਸ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਕਿ ਉਥੇ ਹੀ ਅੰਬਾਲਾ ਵਲੋਂ ਬੈਗ ਲੈ ਕੇ ਆਰੋਪੀ ਸਤੀਸ਼ ਕੁਮਾਰ ਆਇਆ । ਪੁਲਿਸ ਨੂੰ ਦੇਖ ਕੇ ਉਹ ਪਿੱਛੇ ਮੁੜ ਗਿਆ। ਇਸ ’ਤੇ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜਿਆ ਅਤੇ ਤਲਾਸੀ ਲੈਣ ’ਤੇ ਉਸਦੇ ਬੈਗ ਵਿਚ 1 ਕਿਲੋ ਹੈਰੋਇਨ ਬਰਾਮਦ ਹੋਈ। ਇਸ ਦੇ ਬਾਅਦ ਪੁਲਿਸ ਨੇ ਉਸ ਤੋਂ ਪੁਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਭਤੀਜੇ ਅਜੈ ਅਤੇ ਰਵੀ ਵੀ ਸਾਥ ਦਿੰਦੇ ਸੀ। ਉਹ ਪਿਛਲੇ 2 ਸਾਲ ਤੋਂ ਚੰਡੀਗੜ੍ਹ ਅਤੇ ਡੇਰਾਬੱਸੀ ਦੇ ਇਲਾਕੇ ਵਿਚ ਹੈਰੋਇਨ ਵੇਚ ਰਹੇ ਹਨ। ਇਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ। ਪੀੜ੍ਹਤ ਦੇ ਵਕੀਲ ਨੇ ਕਿਹਾ ਕਿ ਉਸਨੇ ਮੁਵੱਕਿਲ ਨੂੰ ਫਸਾਇਆ ਗਿਆ ਹੈ। ਉਸ ਨਾਲ ਕੋਈ  ਹੈਰੋਇਨ ਬਰਾਮਦ ਨਹੀਂ ਹੋਈ ਹੈ। ਉਸ ਨੂੰ ਦਿੱਲੀ ਅਤੇ ਚੰਡੀਗੜ੍ਹ ਮੁੜਦੇ ਸਮੇਂ ਪੰਜਾਬ ਰੋਡਵੇਜ਼ ਦੀ ਬਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 

ਅਦਾਲਤ ਨੇ ਜਦੋਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਣ ਲਈ ਕਿਹਾ ਤਾਂ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪਹਿਲੀ ਵਾਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਫਸਿਆ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦੀਆਂ ਦੋਵੇਂ ਧੀਆਂ ਦਾ ਵਿਆਹ ਹੋਣਾ ਹੈ ਇਸ ਲਈ ਉਸ ਨੂੰ ਸਜ਼ਾ ਵਿਚ ਰਿਆਇਤ ਦਿੱਤੀ ਜਾਵੇ। ਇਸ 'ਤੇ ਅਦਾਲਤ ਨੇ ਕਿਹਾ ਕਿ ਤਸਕਰੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਕਿ ਅਜਿਹਾ ਕਰਨ ਦੇ ਨਤੀਜੇ ਕੀ ਨਿਕਲਣਗੇ। 
ਜੇਕਰ ਤਸਕਰਾਂ ਨੂੰ ਸਜ਼ਾ 'ਚ ਰਿਆਇਤ ਦਿੱਤੀ ਜਾਣ ਲੱਗੀ ਤਾਂ ਸਮਾਜ ਵਿਚ ਇਸ ਦਾ ਮਾੜਾ ਅਸਰ ਜਾਵੇਗਾ। ਇਹ ਕਹਿੰਦੇ ਹੋਏ ਅਦਾਲਤ ਨੇ 10 ਸਾਲ ਦੀ ਸਖਤ ਸਜ਼ਾ ਦਾ ਹੁਕਮ ਦਿੱਤਾ।  

ਨੇੜੇ ਤੋਂ ਕਿਸੇ ਗਜ਼ਟਿਡ ਅਧਿਕਾਰੀ ਨੂੰ ਬੁਲਾਉਣ ਦੀ ਬਜਾਏ 30 ਕਿਲੋਮੀਟਰ ਦੂਰ ਤੋਂ ਬੁਲਾ ਕੇ ਮੁਵੱਕਿਲ ਨੂੰ ਫਸਾਇਆ : ਵਕੀਲ 

ਅਦਾਲਤ 'ਚ ਪੇਸ਼ੀ ਦੌਰਾਨ ਪੀੜਤਾ ਦੇ ਵਕੀਲ ਨੇ ਕਿਹਾ ਕਿ ਉਸਦੇ  ਮੁਵੱਕਿਲ ਦੀ ਜਾਂਚ ਜਿਸ ਗਜ਼ਟਿਡ ਅਧਿਕਾਰੀ ਦੇ ਸਾਹਮਣੇ ਹੋਣੀ ਦੱਸੀ  ਗਈ ਹੈ। ਉਹ ਉਸ ਸਬ-ਡਵੀਜ਼ਨ ਵਿੱਚ ਤਾਇਨਾਤ ਨਹੀਂ ਸੀ। ਸਬ-ਡਵੀਜ਼ਨ ਅਫ਼ਸਰ ਤੋਂ ਇਲਾਵਾ 30 ਕਿਲੋਮੀਟਰ ਦੂਰ ਮੁਹਾਲੀ ਤੋਂ ਇੱਕ ਅਧਿਕਾਰੀ ਨੂੰ ਬੁਲਾਇਆ ਗਿਆ ਤਾਂ ਜੋ ਉਸ ਦੇ ਮੁਵੱਕਿਲ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕੇ। ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਉਸ ਸਮੇਂ ਸਥਾਨਕ ਪੱਧਰ 'ਤੇ ਕੋਈ ਵੀ ਗਜ਼ਟਿਡ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸੀ। ਇਸ ਲਈ ਮੋਹਾਲੀ ਤੋਂ ਇਕ ਅਧਿਕਾਰੀ ਨੂੰ ਬੁਲਾਉਣਾ ਪਿਆ। ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। 

(For more news apart from case of drug trafficking, punjab and haryana high court sentenced accused to 10 years  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement