Chandigarh News: ਚੰਡੀਗੜ੍ਹ ਦੇ ਸੈਕਟਰ-10 ਕੋਠੀ ’ਤੇ ਗ੍ਰਨੇਡ ਹਮਲੇ ਦਾ ਮਾਮਲਾ: ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
Published : Sep 12, 2024, 8:08 am IST
Updated : Sep 12, 2024, 1:13 pm IST
SHARE ARTICLE
Case of grenade attack on sector-10 house of Chandgarh: Police released pictures of suspects
Case of grenade attack on sector-10 house of Chandgarh: Police released pictures of suspects

Chandigarh News: ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 2 ਲੱਖ ਰੁਪਏ ਇਨਾਮ

 

Chandigarh News: ਚੰਡੀਗੜ੍ਹ ਦੇ ਸੈਕਟਰ -10 ਸਥਿਤ ਇਕ ਕੋਠੀ 'ਤੇ ਹਮਲਾ ਕੀਤਾ ਗਿਆ ਹੈ। ਇੱਥੇ ਕੋਠੀ ਨੰਬਰ 575 ਦੇ ਅੰਦਰ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਖੁਫੀਆ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ ਹਨ।  ਸ਼ੱਕੀ ਵਿਅਕਤੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਕੰਟਰੋਲ ਰੂਮ ਨੰ. 0172-2749194 ਜਾਂ 112 ਅਤੇ ਵਟਸਐਪ ਨੰ. 9465121000 ਜਾਰੀ ਕੀਤੇ ਗਏ

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਮੌਕੇ ਤੋਂ ਇੱਕ ਸ਼ੱਕੀ ਆਟੋ ਆਉਂਦਾ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਸਫੋਟਕ ਯੰਤਰ ਸੁੱਟਣ ਵਾਲੇ ਆਰੋਪੀ ਇਸ 'ਚ ਬੈਠ ਕੇ ਆਏ ਸੀ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰੀ।

 ਐਸ.ਐਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਇਥੇ ਇਕ ਛੋਟਾ ਪ੍ਰੈਸ਼ਰ ਕਿਸਮ ਦਾ ਧਮਾਕਾ ਹੋਇਆ ਹੈ, ਜਿਸ ਕਾਰਨ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਸੀ.ਐਫ.ਐਸ.ਐਲ. ਟੀਮ ਵੀ ਪਹੁੰਚ ਗਈ ਹੈ। ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ 2 ਸ਼ੱਕੀ ਲੋਕ ਇਕ ਆਟੋ 'ਚ ਆਏ ਅਤੇ ਉਨ੍ਹਾਂ ਨੇ ਧਮਾਕੇ ਵਾਲੀ ਕੋਈ ਚੀਜ਼ ਸੁੱਟੀ। ਕੁਝ ਸ਼ੱਕੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਨਿਸ਼ਾਨੇ 'ਤੇ ਸੀ ਦੂਜਾ ਪਰਿਵਾਰ 

ਸੂਤਰਾਂ ਮੁਤਾਬਕ ਜਿਸ ਘਰ 'ਚ ਵਿਸਫੋਟਕ ਯੰਤਰ ਸੁੱਟਿਆ ਗਿਆ, ਉਹ ਪਰਿਵਾਰ ਨਿਸ਼ਾਨੇ 'ਤੇ ਨਹੀਂ ਸੀ। ਪਹਿਲਾਂ ਇਸ ਘਰ ਵਿੱਚ ਕੋਈ ਵਿਅਕਤੀ ਰਹਿੰਦਾ ਸੀ ਅਤੇ ਉਹ ਨਿਸ਼ਾਨੇ 'ਤੇ ਸੀ। ਲੱਗਦਾ ਹੈ ਕਿ ਹਮਲੇ ਦਾ ਟਾਸਕ ਪਹਿਲਾਂ ਦਿੱਤਾ ਗਿਆ ਸੀ। ਜਿਸ ਨੂੰ ਕਾਫੀ ਸਮੇਂ ਬਾਅਦ ਅੰਜਾਮ ਦਿੱਤਾ ਗਿਆ।

ਪਹਿਲਾਂ ਕੋਠੀ ਵਿੱਚ ਰਹਿੰਦਾ ਸੀ ਪੰਜਾਬ ਪੁਲੀਸ ਦਾ ਸੇਵਾਮੁਕਤ ਐਸਐਸਪੀ 

ਜਿਸ ਕੋਠੀ 'ਚ ਬਲਾਸਟ ਹੋਇਆ ,ਉਸ 'ਚ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਐਸਐਸਪੀ ਦਾ ਪਰਿਵਾਰ ਰਹਿੰਦਾ ਸੀ। ਅਜਿਹੀ ਸੂਚਨਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਗੈਂਗਸਟਰ ਤੋਂ ਖਤਰੇ ਦੀ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ। ਹਾਲਾਂਕਿ, ਜਦੋਂ ਤੱਕ ਰਿੰਦਾ ਗੈਂਗ ਹਮਲੇ ਦੀ ਯੋਜਨਾ ਬਣਾ ਰਿਹਾ ਸੀ, ਉਦੋਂ ਤੱਕ ਸੇਵਾਮੁਕਤ ਐੱਸਐੱਸਪੀ ਦਾ ਪਰਿਵਾਰ ਉੱਥੋਂ ਚਲਾ ਗਿਆ ਸੀ।
 

 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement