Chandigarh News: ਪੰਜਾਬ ਯੂਨੀਵਰਸਿਟੀ ਦੀਆਂ ਟੈਂਕੀਆਂ 'ਚ ਮਿਲੇ ਮਰੇ ਹੋਏ 'ਬਾਂਦਰ' ਦੀਆਂ ਹੱਡੀਆਂ; ਵਿਦਿਆਰਥੀ ਜਥੇਬੰਦੀਆਂ ਦੇ ਦਿਤਾ ਧਰਨਾ
Published : Apr 13, 2024, 9:47 am IST
Updated : Apr 13, 2024, 12:50 pm IST
SHARE ARTICLE
Animal bones found in water tank at Panjab Univeristy’s arts block 1
Animal bones found in water tank at Panjab Univeristy’s arts block 1

ਪੀਯੂ ਦੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਪਿਛਲੀ ਵਾਰ ਪਾਣੀ ਦੀ ਟੈਂਕੀ ਦੀ ਸਫ਼ਾਈ ਕਦੋਂ ਹੋਈ ਸੀ

Chandigarh News: ਪੰਜਾਬ ਯੂਨੀਵਰਸਿਟੀ ਦੇ ਇਵਨਿੰਗ ਸਟੱਡੀਜ਼ ਵਿਭਾਗ ਦੇ ਵਿਦਿਆਰਥੀ ਸ਼ੁੱਕਰਵਾਰ ਸ਼ਾਮ ਨੂੰ ਆਰਟਸ ਬਲਾਕ 1 ਦੀ ਇਮਾਰਤ ਦੀ ਛੱਤ 'ਤੇ ਬਣੇ ਪਾਣੀ ਦੀ ਟੈਂਕੀ 'ਚੋਂ ਜਾਨਵਰਾਂ ਦੀਆਂ ਹੱਡੀਆਂ ਮਿਲਣ ਤੋਂ ਬਾਅਦ ਹੈਰਾਨ ਰਹਿ ਗਏ।

ਇਵਨਿੰਗ ਸਟੱਡੀਜ਼ ਵਿਭਾਗ ਤੋਂ ਇਲਾਵਾ, ਇਮਾਰਤ ਦੀ ਛੱਤ 'ਤੇ ਪਾਣੀ ਦੀਆਂ ਟੈਂਕੀਆਂ ਅੰਗਰੇਜ਼ੀ, ਪੰਜਾਬੀ ਅਤੇ ਸੰਸਕ੍ਰਿਤ ਵਿਭਾਗਾਂ ਨੂੰ ਪਾਣੀ ਸਪਲਾਈ ਕਰਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਪਾਣੀ ਨੂੰ ਖਪਤ ਲਈ ਉਪਲਬਧ ਕਰਾਉਣ ਤੋਂ ਪਹਿਲਾਂ ਸ਼ੁੱਧ ਕੀਤਾ ਜਾਂਦਾ ਹੈ।

ਦਸਿਆ ਜਾ ਰਿਹਾ ਹੈ ਕਿ ਜਦੋਂ ਵਿਦਿਆਰਥੀ ਜਥੇਬੰਦੀ USO ( University Student Organisation)  ਤੇ ਟੀਮ NSUI Evening ਵਲੋਂ ਯੂਨੀਵਰਸਿਟੀ ਵਿਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਾਫ਼ ਸਫ਼ਾਈ ਦੇਖੀ ਗਈ ਤਾਂ ਆਰਟਸ ਬਲਾਕ 1 ਦੀਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿਚ ਮਰੇ ਹੋਏ ਬਾਂਦਰ ਦੀਆਂ ਹੱਡੀਆਂ ਤੇ ਕੰਕਾਲ ਮਿਲੇ। ਜਥੇਬੰਦੀ ਵਲੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਾਇਆ ਗਿਆ। USO ਪ੍ਰਧਾਨ ਅਰਸ਼ਦੀਪ ਤੇ ਪੂਰੀ ਟੀਮ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਸਫ਼ਾਈ ਦੇ ਪੁਖਤਾ ਪ੍ਰਬੰਧ ਨਾ ਹੋਏ ਤਾਂ DSW ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਪੀਯੂ ਦੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਪਿਛਲੀ ਵਾਰ ਪਾਣੀ ਦੀ ਟੈਂਕੀ ਦੀ ਸਫ਼ਾਈ ਕਦੋਂ ਹੋਈ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਟੈਂਕੀ ਦੇ ਢੱਕਣ ਜ਼ਿਆਦਾਤਰ ਢੱਕੇ ਹੋਏ ਸਨ ਅਤੇ ਉਨ੍ਹਾਂ ਉਤੇ ਇੱਟਾਂ ਵਰਗੀਆਂ ਚੀਜ਼ਾਂ ਨਾਲ ਭਾਰ ਵੀ ਦਿਤਾ ਹੋਇਆ ਸੀ।

ਪੀਯੂ ਦੇ ਡੀਨ ਵਿਦਿਆਰਥੀ ਭਲਾਈ ਅਮਿਤ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਪੀਯੂ ਹੈਲਥ ਸੈਂਟਰ ਨੂੰ ਇਕ ਰਿਪੋਰਟ ਤਿਆਰ ਕਰਨ ਅਤੇ ਸ਼ਨੀਵਾਰ ਤਕ ਟੈਂਕੀ ਦੀ ਸਫਾਈ ਕਰਨ ਲਈ ਕਿਹਾ ਹੈ। ਇਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਉਹ ਟੈਂਕੀ ਦਾ ਪਾਣੀ ਪੀਣ ਨਾਲ ਬੀਮਾਰ ਹੋ ਗਿਆ ਸੀ।

(For more Punjabi news apart from Animal bones found in water tank at Panjab Univeristy’s arts block 1, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement