
545 ਸਿਲੰਡਰ, 24 ਪੰਪ ਅਤੇ ਤਿੰਨ ਕੰਡਾ ਮਸ਼ੀਨਾਂ ਬਰਾਮਦ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਗੈਸ ਸਿਲੰਡਰਾਂ ਦੇ ਵਿੱਚ ਗੈਸ ਭਰਨ ਦਾ ਕੰਮ ਕਰਨ ਵਾਲੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਸਮਾਨ ਵੀ ਬਰਾਮਦ ਹੋਇਆ ਜਿਨਾਂ ਵਿੱਚ 545 ਸਿਲੰਡਰ, 24 ਪੰਪ ਅਤੇ ਤਿੰਨ ਕੰਡਾ ਮਸ਼ੀਨਾਂ ਬਰਾਮਦ ਕੀਤੀਆਂ ਹਨ।
ਪੁਲਿਸ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਮਾਮਲੇ ਦੇ ਵਿੱਚ ਹੀ ਇੱਕ ਹਾਦਸਾ ਵੀ ਹੋ ਚੁੱਕਿਆ ਹੈ ਜਿਸ ਕਰਕੇ ਪੁਲਿਸ ਲਗਾਤਾਰ ਅਜਿਹੇ ਲੋਕਾਂ ’ਤੇ ਨਜ਼ਰ ਰੱਖ ਰਹੀ ਸੀ।