
IND Vs ENG : ਮੁਹੰਮਦ ਸਿਰਾਜ ਨੂੰ ਮਿਲੀ ਚੇਤਾਵਨੀ ਤੇ ਲੱਗਾ ਜੁਰਮਾਨਾ, ਜਾਣੋ ਪੂਰਾ ਮਾਮਲਾ
Mohammed Siraj was Warned and Fined after Dismissing Duckett Latest News in Punjabi ਭਾਰਤ ਅਤੇ ਇੰਗਲੈਂਡ ਵਿਚਕਾਰ ਲੜੀ ਦਾ ਤੀਜਾ ਟੈਸਟ ਮੈਚ ਲਾਰਡਜ਼ ਵਿਖੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਬੀਤੇ ਦਿਨ ਚੌਥੇ ਦਿਨ ਦੇ ਖੇਡ ਦੌਰਾਨ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰ ਰਹੀ ਸੀ, ਜਿੱਥੇ ਸਿਰਾਜ ਨੂੰ ਬੇਨ ਡਕੇਟ ਦੀ ਵਿਕਟ ਲੈਣ ਤੋਂ ਬਾਅਦ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕਣ ਕਾਰਨ ਜੁਰਮਾਨਾ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ ਦੀ ਦੂਜੀ ਪਾਰੀ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇੰਗਲੈਂਡ ਦੀ ਟੀਮ ਨੂੰ ਦੋਹਰਾ ਝਟਕਾ ਦਿਤਾ ਹੈ। ਪਹਿਲਾਂ ਉਸ ਨੇ ਓਪਨਰ ਬੇਨ ਡਕੇਟ ਨੂੰ ਆਊਟ ਕੀਤਾ, ਉਸ ਤੋਂ ਬਾਅਦ ਉਸ ਨੇ ਓਲੀ ਪੋਪ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ।
ਦਰਅਸਲ ਇੰਗਲੈਂਡ ਦੀ ਦੂਜੀ ਪਾਰੀ ਦੇ ਛੇਵੇਂ ਓਵਰ ਵਿਚ, ਬੇਨ ਡਕੇਟ ਨੇ ਸਿਰਾਜ ਦੀ ਤੇਜ਼ ਗੇਂਦ 'ਤੇ ਮਿਡ-ਆਨ ਵੱਲ ਇਕ ਸਖ਼ਤ ਸ਼ਾਟ ਮਾਰਿਆ, ਪਰ ਉੱਥੇ ਮੌਜੂਦ ਜਸਪ੍ਰੀਤ ਬੁਮਰਾਹ ਨੇ ਆਸਾਨੀ ਨਾਲ ਗੇਂਦ ਨੂੰ ਫੜ ਲਿਆ ਅਤੇ ਟੀਮ ਇੰਡੀਆ ਨੂੰ ਪਹਿਲੀ ਸਫ਼ਲਤਾ ਦਿਵਾਈ। ਜਿਵੇਂ ਹੀ ਬੁਮਰਾਹ ਨੇ ਬੇਨ ਡਕੇਟ ਦਾ ਕੈਚ ਫੜਿਆ, ਡਕੇਟ ਦੀ ਵਿਕਟ ਲੈਣ ਤੋਂ ਬਾਅਦ, ਮੁਹੰਮਦ ਸਿਰਾਜ ਦਾ ਜੋਸ਼ ਇਕ ਵੱਖਰੇ ਪੱਧਰ 'ਤੇ ਪਹੁੰਚ ਗਿਆ ਤੇ ਉਹ ਅਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕਿਆ।
ਵਿਕਟ ਦਾ ਜਸ਼ਨ ਮਨਾਉਂਦੇ ਹੋਏ, ਸਿਰਾਜ ਦਾ ਮੋਢਾ ਬੇਨ ਡਕੇਟ ਨਾਲ ਟਕਰਾ ਗਿਆ। ਇਸ ਲਈ, ਅੰਪਾਇਰ ਵਲੋਂ ਉਸ ਨੂੰ ਚੇਤਾਵਨੀ ਦਿਤੀ ਗਈ ਪਰੰਤੂ ਹੁਣ ਮੁਹੰਮਦ ਸਿਰਾਜ ਨੂੰ 15% ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਤੇ ਇਕ ਡੀਮੈਰਿਟ ਪੁਆਇੰਟ ਵੀ ਦਿਤਾ ਗਿਆ ਹੈ। ਵਿਕਟ ਦਾ ਜਸ਼ਨ ਮਨਾਉਂਦੇ ਹੋਏ, ਉਸ ਨੇ ਡਕੇਟ ਵੱਲ ਵੀ ਗੁੱਸੇ ਨਾਲ ਦੇਖਿਆ। ਇਸ ਪੂਰੇ ਮਾਮਲੇ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ, ਸਿਰਾਜ ਦੀ ਇਸ ਪ੍ਰਤੀਕਿਰਿਆ ਤੋਂ, ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਲਾਰਡਜ਼ ਟੈਸਟ ਵਿਚ ਦੋਵਾਂ ਟੀਮਾਂ ਵਿਚਕਾਰ ਬਹੁਤ ਹੰਗਾਮਾ ਹੋਣ ਵਾਲਾ ਹੈ।
ਲਾਰਡਜ਼ ਟੈਸਟ ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ 387 ਦੌੜਾਂ ਬਣਾਉਣ ਵਿਚ ਸਫ਼ਲ ਰਹੀ ਜਿਸ ਦੇ ਜਵਾਬ ਵਿਚ, ਟੀਮ ਇੰਡੀਆ ਨੇ ਵੀ ਪਹਿਲੀ ਪਾਰੀ ਵਿਚ 387 ਦੌੜਾਂ ਬਣਾਈਆਂ। ਇਸ ਦੇ ਨਾਲ ਹੀ, ਦੂਜੀ ਪਾਰੀ ਵਿਚ, ਇੰਗਲੈਂਡ 192 ਦੌੜਾਂ ’ਤੇ ਆਲ ਆਊਟ ਹੋ ਗਈ ਹੈ ਤੇ ਭਾਰਤ ਨੂੰ 193 ਦੌੜਾ ਦਾ ਟਿੱਚਾ ਮਿਲਿਆ ਹੈ। ਜਿਸ ਦੇ ਜਵਾਬ ਵਿਚ ਭਾਰਤ 58 ਦੋੜਾਂ ’ਤੇ 4 ਵਿਕਟਾਂ ਗੁਆ ਚੁੱਕਾ ਹੈ। ਭਾਰਤ ਵਲੋਂ ਪੰਜਵੇਂ ਦਿਨ ਦੀ ਸ਼ੁਰੂਆਤ ਕੇ.ਐਲ ਰਾਹੁਲ ਤੇ ਰਿਸ਼ਭ ਪੰਤ ਵਲੋਂ ਕੀਤੀ ਜਾ ਸਕਦੀ ਹੈ।
(For more news apart from Mohammed Siraj was Warned and Fined after Dismissing Duckett Latest News in Punjabi stay tuned to Rozana Spokesman.)