![visa visa](/cover/prev/18d7lcd0milsq5s1h06unrohuk-20240915143159.Medi.jpeg)
Chandigarh News : ਹੁਸ਼ਿਆਰਪੁਰ ਦੀ ਔਰਤ ਨੇ ਇਕੱਠੇ ਰਹਿਣ ਤੋਂ ਕੀਤਾ ਇਨਕਾਰ
Chandigarh News : ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਔਰਤ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਨੂੰ ਅਮਰੀਕਾ ਜਾਣ ਅਤੇ ਉੱਥੇ ਰਹਿਣ ਲਈ ਵਰਤਿਆ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੈਕਟਰ-51 ਚੰਡੀਗੜ੍ਹ ਦੇ ਵਸਨੀਕ ਜਗੀਰ ਸਿੰਘ ਨੇ ਯੂਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਸ ਨੇ ਆਪਣੀ ਨੂੰਹ ਅਤੇ ਉਸ ਦੇ ਪਰਿਵਾਰ ’ਤੇ ਉਸ ਨਾਲ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਮਹਿਲਾ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਗੀਰ ਸਿੰਘ ਅਨੁਸਾਰ ਉਸ ਦਾ ਲੜਕਾ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰ ਹੈ। 2023 ਵਿੱਚ ਉਸ ਦਾ ਵਿਆਹ ਗੁਰਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਹੁਸ਼ਿਆਰਪੁਰ ਨਾਲ ਹੋਇਆ। ਵਿਆਹ ਤੋਂ ਬਾਅਦ ਅਜੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਗੁਰਪ੍ਰੀਤ ਨੂੰ ਅਮਰੀਕਾ ਭੇਜਣ ਲਈ ਜਲੰਧਰ ਤੋਂ ਇੱਕ ਏਜੰਟ ਨਿਯੁਕਤ ਕੀਤਾ। ਇਸ ਕਾਰਵਾਈ ਤਹਿਤ ਜਗੀਰ ਸਿੰਘ ਤੋਂ 45 ਲੱਖ ਰੁਪਏ ਲਏ ਗਏ, ਤਾਂ ਜੋ ਗੁਰਪ੍ਰੀਤ ਅਮਰੀਕਾ ਜਾ ਕੇ ਆਪਣੇ ਪਤੀ ਨਾਲ ਰਹਿ ਸਕੇ।
ਹਾਲਾਂਕਿ, ਜਦੋਂ ਗੁਰਪ੍ਰੀਤ ਅਮਰੀਕਾ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਨਾਲ ਜੁੜਨ ਦੀ ਬਜਾਏ ਲਾਸ ਏਂਜਲਸ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣੇ ਪਤੀ ਨਾਲ ਸਬੰਧ ਤੋੜ ਲਏ। ਦੋਸ਼ ਹੈ ਕਿ ਗੁਰਪ੍ਰੀਤ ਨੇ ਅਮਰੀਕਾ ਜਾਣ ਦਾ ਸੁਪਨਾ ਪੂਰਾ ਹੁੰਦੇ ਹੀ ਆਪਣੇ ਪਤੀ ਤੋਂ ਦੂਰੀ ਬਣਾ ਲਈ ਅਤੇ ਉਸਨੂੰ ਆਪਣੇ ਮਿਸ਼ਨ ਦਾ ਹਿੱਸਾ ਸਮਝ ਲਿਆ।
ਜਗੀਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਦੇ ਸੈਕਟਰ-9 ਸਥਿਤ ਐਸਐਸਪੀ ਪਬਲਿਕ ਵਿੰਡੋ ਵਿਚ ਦਰਜ ਕਰਵਾਈ ਹੈ। ਸ਼ਿਕਾਇਤ 'ਚ ਅਜੀਤ ਸਿੰਘ, ਉਸ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ 'ਤੇ ਧੋਖਾਧੜ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
(For more news apart from Chandigarh Hoshiarpur woman broke relations husband News in Punjabi, stay tuned to Rozana Spokesman)