Chandigarh Airport Gold News : ਚੰਡੀਗੜ੍ਹ ਏਅਰਪੋਰਟ 'ਤੇ ਕਰੀਬ 1 ਕਰੋੜ ਰੁਪਏ ਦਾ ਸੋਨਾ ਬਰਾਮਦ
Published : Apr 17, 2024, 3:39 pm IST
Updated : Apr 18, 2024, 9:25 am IST
SHARE ARTICLE
About 1 crore gold recovered at Chandigarh airport News in punjabi
About 1 crore gold recovered at Chandigarh airport News in punjabi

Chandigarh Airport Gold News : ਪੱਗ 'ਚ ਲੁਕੋ ਕੇ ਸੋਨਾ ਲਿਜਾ ਰਿਹਾ ਸੀ ਮੁਲਜ਼ਮ

About 1 crore gold recovered at Chandigarh airport News in punjabi : ਚੰਡੀਗੜ੍ਹ ਏਅਰਪੋਰਟ 'ਤੇ ਕਸਟਮ ਵਿਭਾਗ ਲੁਧਿਆਣਾ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਏਅਰਪੋਰਟ 'ਤੇ ਦੁਬਈ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ 'ਚ ਇਕ ਵਿਅਕਤੀ ਨੂੰ ਪੱਗ 'ਚ ਛੁਪਾ ਕੇ ਸੋਨੇ ਦਾ ਪਾਊਡਰ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ ਹੈ। ਬਰਾਮਦ ਸੋਨੇ ਦਾ ਵਜ਼ਨ 2276 ਗ੍ਰਾਮ ਹੈ ਅਤੇ 24 ਕੈਰਟ ਸ਼ੁੱਧਤਾ ਹੈ।

ਇਹ ਵੀ ਪੜ੍ਹੋ: Dubai Rain News: ਦੁਬਈ ਵਿਚ ਆਏ ਹੜ੍ਹ!, ਏਅਰਪੋਰਟ ਅਤੇ ਸੜਕਾਂ ਤੇ ਭਰਿਆ ਪਾਣੀ, 18 ਲੋਕਾਂ ਦੀ ਮੌਤ 

 ਅੰਤਰਰਾਸ਼ਟਰੀ ਬਜ਼ਾਰ ਵਿਚ ਇਸ ਦੀ ਕੀਮਤ ਕਰੀਬ 1 ਕਰੋੜ 73 ਲੱਖ ਰੁਪਏ ਹੈ। ਸੋਨਾ ਜ਼ਬਤ ਕਰਨ ਦੇ ਨਾਲ-ਨਾਲ ਵਿਭਾਗ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿੱਥੇ ਦਿੱਤਾ ਜਾਣਾ ਸੀ। ਇਸ ਦੇ ਨਾਲ ਹੀ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਹਿਲਾਂ ਕਿੰਨਾ ਸੋਨਾ ਲਿਆਂਦਾ ਗਿਆ ਹੈ ਤੇ ਇਸ ਵਿਚ ਹੋਰ ਕਿਹੜੇ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ: Ludhiana News: ਪਤੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜੇ ਜਾਣ 'ਤੇ ਇਹ ਕਾਰਵਾਈ ਕੀਤੀ ਗਈ।  ਗਰੀਨ ਚੈਨਲ ਪਾਰ ਕਰਦੇ ਸਮੇਂ ਵਿਭਾਗ ਦੇ ਅਧਿਕਾਰੀਆਂ ਨੂੰ ਪੱਗ ਕੁਝ ਜ਼ਿਆਦਾ ਵੱਡੀ ਹੋਣ ਦਾ ਸ਼ੱਕ ਹੋਇਆ ਅਤੇ ਇਸ ਦੇ ਬੰਨ੍ਹਣ ਦੇ ਤਰੀਕੇ ਨਾਲ ਵਿਭਾਗ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਸਤਾਰਧਾਰੀ ਵਿਅਕਤੀ ਨੇ ਚਾਰ ਪਾਊਚਾਂ 'ਚ ਸੋਨੇ ਨੂੰ ਪਾਊਡਰ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਇਹ ਸੋਨਾ ਜਾਂਚ ਤੋਂ ਬਾਅਦ ਬਰਾਮਦ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Dubai Rain News in punjabi , stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement