
Kangana Ranaut slap Incident: ‘‘ਤੁਸੀਂ ਅਪਣੇ ਸੂਬੇ ’ਚ ਸਾਡੇ ਐਮਪੀ ਦੇ ਥੱਪੜ ਮਾਰਿਆ ਤੇ ਹੁਣ ਸਾਡੇ ਤੋਂ ਆਸ ਕਰਦੇ ਹੋ ਕਿ ਅਸੀਂ ਤੁਹਾਡਾ ਸਵਾਗਤ ਕਰੀਏ।’’
Bad behavior with a Sikh officer of Chandigarh Police in Himachal: ਚੰਡੀਗੜ੍ਹ ਪੁਲਿਸ ਦੇ ਇਕ ਏਐਸਆਈ ਪਰਮਜੀਤ ਸਿੰਘ ’ਤੇ ਉਨ੍ਹਾਂ ਦੇ ਪਰਵਾਰ ਨਾਲ ਹਿਮਾਚਲ ਪ੍ਰਦੇਸ਼ ’ਚ ਮਾੜਾ ਵਿਵਹਾਰ ਹੋਣ ਦੀ ਖ਼ਬਰ ਮਿਲੀ ਹੈ। ਡਲਹੌਜ਼ੀ ਦੇ ਸਥਾਨਕ ਨਿਵਾਸੀਆਂ ਨੇ ਚੰਡੀਗੜ੍ਹ ’ਚ ਨਵੀਂ ਐਮ.ਪੀ. ਕੰਗਨਾ ਰਨੌਤ ਦੇ ਥੱਪੜ ਮਾਰੇ ਜਾਣ ਦਾ ਹਵਾਲਾ ਦਿੰਦਿਆਂ ਪਰਮਜੀਤ ਸਿੰਘ ਨਾਲ ‘ਬਦਤਮੀਜ਼ੀ ਕੀਤੀ।’
ਇਹ ਵੀ ਪੜ੍ਹੋ: Environmentalist Sunita Narayan : ਅਜਿਹੀ ਬੇਮਿਸਾਲ ਗਰਮੀ ਲਈ ਕੋਈ ਵੀ ਤਿਆਰ ਨਹੀਂ : ਵਾਤਾਵਰਣ ਪ੍ਰੇਮੀ ਸੁਨੀਤਾ ਨਾਰਾਇਣ
ਮਿਲੀ ਜਾਣਕਾਰੀ ਅਨੁਸਾਰ ਏਐਸਆਈ ਪਰਮਜੀਤ ਸਿੰਘ ਅਪਣੇ ਪਰਵਾਰ ਨਾਲ ਛੁਟੀਆਂ ’ਚ ਪਹਾੜਾਂ ’ਤੇ ਘੁੰਮਣ ਲਈ ਡਲਹੌਜ਼ੀ ਲਾਗਲੇ ਸਟੇਸ਼ਨ ਖਜਿਆਰ ਆਏ ਸਨ। ਜਦੋਂ ਉਨ੍ਹਾਂ ਪਹਿਲਾਂ ਤੋਂ ਖੜ੍ਹੀਆਂ ਕਾਰਾਂ ਨਾਲ ਅਪਣੀ ਕਾਰ ਖੜ੍ਹੀ ਕੀਤੀ, ਤਾਂ ਕੁੱਝ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਨਾਲ ਹੀ ਟਿਪਣੀਆਂ ਕੀਤੀਆਂ, ‘‘ਤੁਸੀਂ ਅਪਣੇ ਸੂਬੇ ’ਚ ਸਾਡੇ ਐਮਪੀ ਦੇ ਥੱਪੜ ਮਾਰਿਆ ਤੇ ਹੁਣ ਸਾਡੇ ਤੋਂ ਆਸ ਕਰਦੇ ਹੋ ਕਿ ਅਸੀਂ ਤੁਹਾਡਾ ਸਵਾਗਤ ਕਰੀਏ।’’
ਇਹ ਵੀ ਪੜ੍ਹੋ:Rajasansi News: ਨਹਿਰ ’ਚ ਨਹਾਉਣ ਗਏ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ, ਦੋ ਦੀਆਂ ਲਾਸ਼ਾਂ ਬਰਾਮਦ
ਉਸ ਵੇਲੇ ਮਾਮਲਾ ਹੋਰ ਵੀ ਵਿਗੜ ਗਿਆ, ਜਦੋਂ ਹਿਮਾਚਲ ਪੁਲਿਸ ਦੇ ਇਕ ਏਐਸਆਈ ਨੇ ਵੀ ਕਥਿਤ ਤੌਰ ’ਤੇ ਪਰਮਜੀਤ ਸਿੰਘ ਨਾਲ ਬਦਤਮੀਜ਼ੀ ਕੀਤੀ।
ਇਸ ਘਟਨਾ ਤੋਂ ਬਾਅਦ ਪਰਮਜੀਤ ਸਿੰਘ ਉਸੇ ਦਿਨ (9 ਜੂਨ ਨੂੰ) ਚੰਡੀਗੜ੍ਹ ਪਰਤ ਆਏ ਤੇ ਤੁਰਤ ਈ-ਮੇਲ ਰਾਹੀਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਸ਼ਿਕਾਇਤ ਭੇਜੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Bad behavior with a Sikh officer of Chandigarh Police in Himachal, stay tuned to Rozana Spokesman)