ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਐਲਾਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਂਸੀ ਵਿਚ ਆਯੋਜਤ ਵਿਕਾਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਾਂਸੀ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਕ ਹਫ਼ਤੇ ਵਿਚ ਇਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਜਾਵੇਗਾ, ਜਿਸ ਦੇ ਬਾਅਦ ਰੇਵੇਨਿਯੂ ਦੇ ਨਜਰਇਏ ਨਾਲ ਵੀ ਹਾਂਸੀ ਜ਼ਿਲ੍ਹਾ ਬਣ ਜਾਵੇਗਾ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਹਾਂਸੀ ਵਿਚ 77 ਕਰੋੜ 30 ਲੱਖ ਰੁਪਏ ਦੀ ਲਾਗਤ ਦੀ 3 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 1857 ਵਿਚ ਪਹਿਲੇ ਸੁਤੰਤਰਤਾ ਸੰਗ੍ਰਾਮ ਦੌਰਾਨ ਹਾਂਸੀ ਦੇ ਲੋਕਾਂ ਨੇ ਮਹਾਨ ਬਲਿਦਾਨ ਦਿਤੇ ਸਨ।
ਇੱਥੇ ਦੀ ਲਾਲ ਸੜਕ ਅੰਗ੍ਰੇਜਾਂ ਵਲੋਂ ਕੀਤੇ ਗਏ ਜ਼ੁਲਮਾਂ ਦੀ ਗਵਾਹ ਹੈ। ਇਹ ਨਗਰ ਕਦੀ ਆਸੀ ਅਤੇ ਅਸੀਗੜ੍ਹ ਨਾਮ ਨਾਲ ਪ੍ਰਸਿੱਦ ਸੀ। ਸਮਰਾਟ ਹਰਸ਼ ਦੇ ਸਮੇਂ ਹਾਂਸੀ ਸਤਲਜ ਪ੍ਰਾਂਤ ਦੀ ਰਾਜਧਾਨੀ ਸੀ।
