
ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਕੀਤਾ ਦਰਜ
Immigration fraud Chandigarh News in punjabi : ਪੱਛਮੀ ਬੰਗਾਲ ਦੇ ਰਾਣਾਘਾਟ ਸਥਿਤ ਰਾਣਾਘਾਟ ਦੇ ਪਿੰਡ ਹੰਸਖਾਲੀ ਦੇ ਰਹਿਣ ਵਾਲੇ ਸੁਧੀਰ ਰਾਏ ਦੀ ਸ਼ਿਕਾਇਤ ’ਤੇ ਥਾਣਾ 34 ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਸ ਨੇ ਸੋਸ਼ਲ ਮੀਡੀਆ ਉੱਤੇ ਸੀ2ਏ ਗਰੁੱਪ ਸੈਕਟਰ-34/ਏ ਦਾ ਇਸ਼ਤਿਹਾਰ ਦੇਖਿਆ।
ਇਸ਼ਤਿਹਾਰ ਵਿੱਚ ਦਿੱਤੇ ਹੋਏ ਨੰਬਰ ਉਤੇ ਫ਼ੋਨ ਕਰ ਕੇ ਉਸ ਨੇ ਵਿਦੇਸ਼ ਜਾਣ ਵਿਚ ਦਿਲਚਸਪੀ ਦਿਖਾਈ। ਸ਼ਿਕਾਇਤ ਕਰਤਾ ਨੂੰ ਸੀ2ਏ ਗਰੁੱਪ ਦੇ ਮਾਲਕ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਬੁਲਾਇਆ ਗਿਆ। ਜਿੱਥੇ ਉਸਦੀ ਮੁਲਾਕਾਤ ਰਹਿਤ ਗੁਪਤਾ ਨਾਲ ਹੋਈ।
ਜਿਸ ਨੇ ਸ਼ਿਕਾਇਤਕਰਤਾ ਨੂੰ ਵਿਦੇਸ਼ ਦਾ ਵੀਜ਼ਾ ਦੇਣ ਲਈ ਉਸ ਤੋਂ 14 ਲੱਖ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਨੇ ਉਕਤ ਵਿਅਕਤੀ ਨੂੰ ਕਿਸਤਾਂ ਵਿੱਚ 14 ਲੱਖ 25 ਹਜ਼ਾਰ ਰੁਪਏ ਦਿੱਤੇ। ਕੁੱਝ ਸਮਾਂ ਬੀਤਣ ਤੋ ਬਾਅਦ ਜਦੋਂ ਸ਼ਿਕਾਇਤ ਕਰਤਾ ਨੇ ਮੁੜ ਮੋਬਾਈਲ ਫੋਨ ਰਾਹੀਂ ਸੰਪਰਕ ਕੀਤਾ ਤਾਂ ਕਿਸੇ ਨਾਲ ਉਸ ਦਾ ਸੰਪਰਕ ਨਾ ਹੋਇਆ। ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਮਾਮਲੇ ਦੀ ਸੂਚਨਾ ਸੈਕਟਰ 34 ਪੁਲਿਸ ਨੂੰ ਦਿਤੀ। ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ।
ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪਰੋਟ
(For more news apart from “Immigration fraud Chandigarh News in punjabi , ” stay tuned to Rozana Spokesman.)