Cricketer Arshdeep Singh News: ਵਿਦਿਆਰਥੀਆਂ ਨੇ ਅਰਸ਼ਦੀਪ 'ਤੇ ਕੀਤੀ ਫੁੱਲਾਂ ਦੀ ਵਰਖਾ
Cricketer Arshdeep Singh reached Chandigarh University news: ਭਾਰਤੀ ਕ੍ਰਿਕਟ ਟੀਮ ਦਾ ਸਭ ਤੋਂ ਤੇਜ਼ ਗੇਂਦਬਾਜ਼ ਅਤੇ ਟੀ-20 ਵਿਸ਼ਵ ਕੱਪ 2024 ਦਾ ਸਟਾਰ ਖਿਡਾਰੀ ਅਰਸ਼ਦੀਪ ਸਿੰਘ ਮੁਹਾਲੀ ਦੇ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਪਹੁੰਚਿਆ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: Manoj Soni resigned News: UPSC ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ
ਅਰਸ਼ਦੀਪ ਸਿੰਘ ਸੀ.ਯੂ. ਦਾ ਵਿਦਿਆਰਥੀ ਰਿਹਾ ਹੈ। ਇਹ ਪਹਿਲੀ ਵਾਰ ਸੀ ਜਦੋਂ ਉਹ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸੀਯੂ ਪਹੁੰਚਿਆ। ਇਸ ਦੌਰਾਨ ਉਸ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਲਜੀਤ ਕੌਰ ਵੀ ਉਸ ਦੇ ਨਾਲ ਸਨ।
ਇਹ ਵੀ ਪੜ੍ਹੋ: Arvind Kejriwal News: 'CM ਅਰਵਿੰਦ ਕੇਜਰੀਵਾਲ ਨੂੰ ਮਾਰਨ ਲਈ...', 'ਆਪ' ਦਾ ਬੀਜੇਪੀ 'ਤੇ ਵੱਡਾ ਇਲਜ਼ਾਮ?
ਅਰਸ਼ਦੀਪ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਜਿਵੇਂ ਹੀ ਅਰਸ਼ਦੀਪ ਸੀਯੂ ਪਹੁੰਚਿਆ ਤਾਂ ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਦੇ ਪ੍ਰਸ਼ੰਸਕ ਅਰਸ਼ਦੀਪ ਨੂੰ ਮਿਲਣ ਲਈ ਬੇਤਾਬ ਨਜ਼ਰ ਆਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਿਸ਼ਵ ਕੱਪ ਜੇਤੂ ਮੈਗਾ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਨਾਚ ਅਤੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਅਰਸ਼ਦੀਪ ਸਿੰਘ ਦੇ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ ’ਤੇ ਐੱਨਸੀਸੀ ਕੈਡਿਟਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਗਾਰਡ ਆਫ਼ ਆਨਰ ਵੀ ਕੀਤਾ। ਅਰਸ਼ਦੀਪ ਸਿੰਘ ਨੇ ਆਪਣੇ ਪਰਿਵਾਰ ਸਮੇਤ ਖੁੱਲੀ ਛੱਤ ਵਾਲੀ ਬੱਸ ਵਿਚ ਬੈਠ ਕੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਂਦਿਆ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
(For more Punjabi news apart from Cricketer Arshdeep Singh reached Chandigarh University news, stay tuned to Rozana Spokesman)