Punjab and haryana high court : ਹਾਈਕੋਰਟ ਨੇ ਤਸਕਰੀ ਦੇ ਮਾਮਲੇ ’ਚ ਦੋਸ਼ੀ ਦੀ 20 ਸਾਲ ਦੀ ਸਜ਼ਾ ਰੱਖੀ ਬਰਕਰਾਰ, ਅਪੀਲ ਨੂੰ ਕੀਤਾ ਰੱਦ 

By : BALJINDERK

Published : Jun 21, 2024, 1:17 pm IST
Updated : Jun 21, 2024, 1:17 pm IST
SHARE ARTICLE
punjab and haryana high court
punjab and haryana high court

Punjab and haryana high court : ਕਿਹਾ, 25 ਕਿੱਲੋ ਹੈਰੋਇਨ ‘ਪਲਾਂਟ’ ਕਰਨਾ ਸੰਭਵ ਨਹੀਂ, 2010 'ਚ 20 ਕਿੱਲੋ ਹੈਰੋਇਨ ਸਣੇ ਫੜਿਆ ਗਿਆ ਸੀ ਤਸਕਰ

Punjab and haryana high court : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 25 ਕਿੱਲੋ ਹੈਰੋਇਨ ਦੀ ਤਸਕਰੀ ਦੇ ਮਾਮਲੇ ’ਚ ਦੋਸ਼ੀ ਦੀ 20 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਅੰਮ੍ਰਿਤਸਰ ਅਦਾਲਤ ਦੇ ਫੈਸਲੇ ਖ਼ਿਲਾਫ਼ ਦੀ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਪੁਲਿਸ ਲਈ 25 ਕਿੱਲੋ ਹੈਰੋਇਨ ‘ਪਲਾਂਟ' ਕਰਨਾ ਸੰਭਵ ਨਹੀਂ ਹੈ। 

ਇਹ ਵੀ ਪੜੋ:Abohar News : ਅਬੋਹਰ ’ਚ ਰਾਤੀਂ ਪਈ ਬਰਸਾਤ ਕਾਰਨ ਮਕਾਨ ਦੀ ਡਿੱਗੀ ਛੱਤ 

ਜ਼ਿਕਰਯੋਗ ਹੈ ਕਿ ਐਫਆਈਆਰ ਅਨੁਸਾਰ ਜਨਵਰੀ 2010 ’ਚ ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਜਿੰਦਰ ਸਿੰਘ ਅਤੇ ਹੋਰ ਪਾਕਿਸਤਾਨ ਤੋਂ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਇਸ ਮਗਰੋਂ ਪੁਲਿਸ ਨੇ ਤਿੰਨ ਟੀਮਾਂ ਬਣਾ ਕੇ ਗਜ਼ਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਟਵੇਰਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ।  ਇਸ ਦੌਰਾਨ ਐਫਐਸਐਲ ਦੀ ਜਾਂਚ ਦੌਰਾਨ ਇੱਕ-ਇੱਕ ਕਿੱਲੋ ਦੇ 25 ਪੈਕੇਟ ਬਰਾਮਦ ਹੋਏ ਜੋ ਕਿ ਹੈਰੋਇਨ ਦੇ ਪਾਏ ਗਏ। 2012 ’ਚ ਅੰਮ੍ਰਿਤਸਰ ਦੀ ਫ਼ਸਟ ਟ੍ਰੈਕ ਕੋਰਟ ਨੇ ਪਟੀਸ਼ਨਰ ਨੂੰ ਦੋਸ਼ੀ ਪਾਇਆ ਸੀ ਅਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। 

ਇਹ ਵੀ ਪੜੋ:Swiss banks : ਸਵਿਸ ਬੈਂਕਾਂ 'ਚ ਰੱਖਿਆ ਭਾਰਤੀਆਂ ਦਾ ਪੈਸਾ ਪਿਛਲੇ 4 ਸਾਲਾਂ 'ਚ 70 ਫੀਸਦੀ ਘੱਟ ਕੇ ਰਿਕਾਰਡ ਹੇਠਲੇ ਪੱਧਰ 'ਤੇ ਆਇਆ  

ਇਸ ਸਬੰਧੀ ਪਟੀਸ਼ਨਕਰਤਾ ਨੇ ਸਜ਼ਾ ਦੇ ਖ਼ਿਲਾਫ਼ ਹਾਈਕੋਰਟ ’ਚ ਅਪੀਲ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ 12 ਸਾਲ ਬਾਅਦ ਨਿਪਟਾਇਆ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਦੀ ਇਹ ਦਲੀਲ ਕਿ ਪੁਲਿਸ ਨੇ ਉਸ ਨੂੰ ਨਸ਼ਾ ਲਗਾ ਕੇ ਇਸ ਮਾਮਲੇ ’ਚ ਫਸਾਇਆ ਹੈ, ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਇੰਨੀ ਵੱਡੀ ਮਾਤਰਾ ਵਿਚ ਨਸ਼ੇ ਵੇਚਦੇ ਹਨ। ਇਸ ਦੇ ਨਾਲ ਹੀ ਪਟੀਸ਼ਨਰ ਕੋਈ ਵੀ ਕਾਰਨ ਦੱਸਣ 'ਚ ਅਸਫ਼ਲ ਰਿਹਾ, ਜਿਸ ਕਾਰਨ ਪੁਲਿਸ ਉਸ ਨੂੰ ਝੂਠੇ ਕੇਸ 'ਚ ਫਸਾ ਰਹੀ ਹੈ। ਨਾਲ ਹੀ, ਇਸ ਕੇਸ ਵਿਚ ਨਮੂਨੇ ਲੈਣ ਸਮੇਂ ਨਿਰਧਾਰਤ 'ਚ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸੀ ਅਤੇ ਸਬੂਤਾਂ ਦੀ ਲੜੀ ਕਿਤੇ ਵੀ ਟੁੱਟੀ ਨਹੀਂ ਹੈ।  ਐਫਐਸਐਲ ਨੂੰ ਭੇਜੇ ਗਏ ਸੈਂਪਲ ਵੀ ਪੂਰੀ ਤਰ੍ਹਾਂ ਠੀਕ ਪਾਏ ਗਏ। ਹਾਈਕੋਰਟ  ਨੇ ਕਿਹਾ ਕਿ ਇਸ ਮਾਮਲੇ ਦੇ ਸਾਰੇ ਗਵਾਹ ਪੁਲਿਸ ਵਾਲੇ ਸਨ ਅਤੇ ਇਸ ਦੇ ਆਧਾਰ ‘ਤੇ ਹੀ ਨਸ਼ਾ ਤਸਕਰੀ ਦੇ ਇੰਨੇ ਵੱਡੇ ਮਾਮਲੇ 'ਚ ਮੁਲਜ਼ਮਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਖਾਰਜ ਕਰ ਦਿੱਤੀ।

(For more news apart from punjab and haryana high court upheld the 20-year sentence of the accused in smuggling case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement