
Chandigarh News : ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ ਨੇ ਦਿੱਤਾ ਅਸਤੀਫ਼ਾ,
Chandigarh News in Punjabi : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ 11 ਅਗਸਤ 2022 ਨੂੰ ਅਹੁਦਾ ਸੰਭਾਲਿਆ ਸੀ । ਉਨ੍ਹਾਂ ਵਲੋਂ ਚਿੱਠੀ ਵੀ ਲਿਖੀ ਗਈ ਹੈ। 2022 ਵਿਚ ਜਗਦੀਪ ਧਨਖੜ ਨੇ 14ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। 6 ਅਗਸਤ 2022 ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਈ ਸੀ। ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ ਸੀ। ਧਨਖੜ ਨੂੰ ਕੁੱਲ 725 ਵਿਚੋਂ 528 ਵੋਟਾਂ ਮਿਲੀਆਂ ਸੀ।
(For more news apart from Vice President Jagdeep Dhankhar resigns, citing ill health News in Punjabi, stay tuned to Rozana Spokesman)