Chandigarh News : ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ

By : BALJINDERK

Published : May 23, 2025, 5:14 pm IST
Updated : May 23, 2025, 5:14 pm IST
SHARE ARTICLE
 ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ
ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ

Chandigarh News : BBMB ਵੱਲੋਂ CISF ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖ਼ਾਲੀ ਕਰਨ ਦੇ ਹੁਕਮ

Chandigarh News in Punjabi : ਪੰਜਾਬ ਹਰਿਆਣਾ ਦੇ ਪਾਣੀ ਦਾ ਵਿਵਾਦ ਹਾਲੇ ਸਹੀ ਢੰਗ ਨਾਲ ਖ਼ਤਮ ਨਹੀਂ ਹੋਇਆ ਕੀ ਹੁਣ ਨਵਾਂ ਵਿਵਾਦ ਖੜਾ ਹੋਣਾ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਨੰਗਲ ਡੈਮ ਭਾਖੜਾ ਡੈਮ ਤੇ ਸੀਆਈਐਸਐਫ ਦੇ 296 ਜਵਾਨਾਂ ਦੀ ਤਾਇਨਾਤੀ ਨੂੰ ਲੈ ਕੇ ਛੜਿਆ ਹੈ। ਹਾਲਾਂਕਿ ਡੈਮਾਂ ਦੀ ਸੁਰੱਖਿਆ ਸੀਆਈਐਸਐਫ ਨੂੰ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਹੁਣ ਪਾਣੀ ਦੀ ਵੰਡ ’ਤੇ ਜੋ ਵਿਵਾਦ ਛਿੜਿਆ ਸੀ ਉਸ ਵਿਵਾਦ ਤੋਂ ਇਕਦਮ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਨ ਨਾਲ ਇੱਕ ਨਵਾਂ ਮੁੱਦਾ ਖੜਾ ਹੋ ਗਿਆ ਹੈ।

ਜਿਸ ਦਾ ਕਿ ਬੀਬੀਐਮਬੀ ਦੇ ਕਰਮਚਾਰੀ ਸੰਘ ਦੇ ਨੇਤਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਬੀਬੀਐਮਬੀ ਵੱਲੋਂ ਸੀਆਈਐਸਐਫ ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ  ਹਨ ਤਾਂ ਜੋ ਕੇਂਦਰੀ ਸੁਰੱਖਿਆ ਬਲ ਮੁਲਾਜ਼ਮਾਂ ਨੂੰ ਰਿਹਾਇਸ਼ ਦਿੱਤੀ ਜਾ ਸਕੇ। 

ਲਗਭਗ ਪਿਛਲੇ 20 ਦਿਨਾਂ ਤੋਂ ਪੰਜਾਬ ਹਰਿਆਣਾ ’ਚ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਜਿਸ ਕਰ ਕੇ ਪੰਜਾਬ ਸਰਕਾਰ ਵੱਲੋਂ ਨੰਗਲ ਡੈਮ ਦੇ ਉੱਪਰ ਦਿਨ ਰਾਤ ਮੋਰਚਾ ਲਗਾ ਕੇ ਪਾਣੀ ਦੀ ਰਾਖੀ ਲਈ ਆਮ ਆਦਮੀ ਪਾਰਟੀ ਵਲੰਟੀਅਰ ਬੈਠੇ ਹੋਏ ਸਨ। ਪੰਜਾਬ ਸਰਕਾਰ ਨੇ ਹਰਿਆਣੇ ਨੂੰ ਵਾਧੂ ਪਾਣੀ ਨਾ ਦੇਣ ਦੀ ਗੱਲ ਕਹਿ ਦਿੱਤੀ ਸੀ ਉਸ ਤੋਂ ਬਾਅਦ ਇਹ ਦੋਨਾਂ ਸਟੇਟਾਂ ਦਾ ਪਾਣੀ ਦਾ ਵਿਵਾਦ ਹਾਈਕੋਰਟ ਤੱਕ ਪਹੁੰਚ ਗਿਆ, ਪਰ ਹੁਣ ਪਾਣੀ ਦਾ ਮੁੱਦਾ 21 ਮਈ ਪਿਛਲੇ ਕੱਲ ਤੋਂ ਖ਼ਤਮ ਹੋ ਗਿਆ ਹੈ ਕਿਉਂਕਿ ਹਰਿਆਣੇ ਨੂੰ ਨਵੀਂ ਟਰਨ ਦੇ ਹਿਸਾਬ ਨਾਲ ਉਸ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। 

ਪਰ ਹੁਣ ਇੱਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਬੀਬੀਐਮਬੀ ਨੂੰ ਨੰਗਲ ਡੈਮ ਭਾਖੜਾ ਡੈਮ ਦੀ ਸੁਰੱਖਿਆ ਵਾਸਤੇ 296 ਸੀਆਈਐਸਐਫ ਦੇ ਜਵਾਨ ਲਗਾਉਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਦਾ ਖਾਣ ਪੀਣ, ਰਹਿਣ, ਸਹਿਣ, ਆਉਣ, ਜਾਣ, ਦਾ ਸਾਰਾ ਖਰਚਾ ਬੀਬੀਐਮਬੀ ਚੁੱਕੇਗੀ। ਹਾਲਾਂਕਿ ਡੈਮਾਂ ਦੀ ਸੁਰੱਖਿਆ ਵਾਸਤੇ ਪਿਛਲੇ ਕਈ ਸਾਲਾਂ ਤੋਂ ਸੀਆਈਐਸਐਫ ਲਗਾਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਹਰ ਵਾਰ ਇਹ ਮੁੱਦਾ ਠੰਡੇ ਵਾਸਤੇ ਵਿੱਚ ਚਲਾ ਜਾਂਦਾ ਸੀ ਪਰ ਹੁਣ ਜਿਉਂ ਹੀ ਪਾਣੀ ਦਾ ਮੁੱਦਾ ਪਿਛਲੇ ਕੱਲ ਖਤਮ ਹੋਇਆ ਤਾਂ ਕੱਲ ਸ਼ਾਮ ਨੂੰ ਹੀ ਕੇਂਦਰ ਗ੍ਰਹਿ ਮੰਤਰਾਲਿਆ ਵੱਲੋਂ ਇੱਕ ਪੱਤਰ ਜਾਰੀ ਕਰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ ਸੀਆਈਐਸਐਫ ਨੂੰ ਦੇ ਦਿੱਤੀ ਜਾਵੇ।

 (For more news apart from Central Government deploys 296 CISF personnel at Nangal Dam, Bhakra Dam News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement