Chandigarh News : ਝੋਨੇ ਦੀ ਖਰੀਦ, DAP ਖਾਦ, ਪਰਾਲੀ ਦੇ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵਲੋਂ 'ਕੱਲ੍ਹ ਕੀਤਾ ਜਾਵੇਗਾ ਚੱਕਾ ਜਾਮ 

By : BALJINDERK

Published : Oct 24, 2024, 2:22 pm IST
Updated : Oct 24, 2024, 2:22 pm IST
SHARE ARTICLE
ਮੀਟਿੰਗ ਦੀ ਤਸਵੀਰ
ਮੀਟਿੰਗ ਦੀ ਤਸਵੀਰ

Chandigarh News : 26 ਅਕਤੂਬਰ ਤੋਂ ਸੂਬੇ ਭਰ 'ਚ 1 ਵਜੇ ਹੋਵੇਗਾ ਧਰਨਾ ਸ਼ੁਰੂ

Chandigarh News : ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਖਾਦ ਦੀ ਕਿੱਲਤ ਦੇ ਚੱਲਦਿਆਂ,ਪਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਲੋਂ ਪੰਜਾਬ ’ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਹ ਧਰਨਾ 26 ਅਕਤੂਬਰ ਤੋਂ ਸੂਬੇ ਭਰ 'ਚ 1 ਵਜੇ  ਸ਼ੁਰੂ ਹੋਵੇਗਾ। ਪੰਜਾਬ ਦੇ  ਚਾਰ ਜ਼ਿਲ੍ਹਿਆਂ ਫਗਵਾੜਾ , ਬਟਾਲਾ , ਮੋਗਾ, ਸੰਗਰੂਰ ਨੂੰ ਅਣਮਿੱਥੇ ਸਮੇਂ ਬੰਦ ਕੀਤਾ ਜਾਵੇਗਾ। 

ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਸਮੱਸਿਆ ਵਰਗੀ ਕਿਸੇ ਵਰਗ ਦੀ ਸਮੱਸਿਆ ਨਹੀਂ ਹੈ, ਜੇਕਰ ਕਿਸੇ ਦੀ ਆਂਦਰਾਂ ਨੂੰ ਹੱਥ ਪਾਉਗੇ ਤਾਂ ਉਹ ਬਰਦਾਸ਼ਤ ਨਹੀਂ ਕਰਦਾ ਹੁੰਦਾ। ਸਾਨੂੰ ਮੋਦੀ ਸਰਕਾਰ ਕੋਲੋ ਕੋਈ ਆਸ ਨਹੀਂ ਹੈ ਕਿ ਕਿ ਉਹ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨਗੇ । ਇਹ ਪੰਜਾਬ ਦੇ ਸੰਕਟ ਦਾ ਹੱਲ ਕੀ ਕਰਨਗੇ ਉਨ੍ਹਾਂ ਵਲੋਂ ਤਾਂ ਬਦਲੇ ਦੀ ਭਾਵਨਾ ਨਾਲ ਪੰਜਾਬ ਵਿਚ ਸੰਕਟ ਪੈਦਾ ਕੀਤਾ ਗਿਆ ਹੈ।  ਇਸਦੇ ਨਾਲ ਹੀ ਪਰਾਲੀ ਮਾਮਲੇ 'ਚ ਰੈੱਡ ਐਂਟਰੀਆਂ ਹੋ ਰਹੀਆਂ ਹਨ।  ਪੰਜਾਬ ਦੇ ਲਈ ਇਹ ਸੰਕਟ ਬਦਲੇ ਦੀ ਭਾਵਨਾ ਨਾਲ ਖੜ੍ਹਾ ਕੀਤਾ ਗਿਆ।  ਕਿਸਾਨਾਂ ਦਾ ਪੱਤਾ ਪੱਤਾ ਵੈਰੀ ਹੈ। ਸਾਨੂੰ ਇਹੀ ਲੱਗ ਰਿਹਾ ਹੈ ਕਿ ਸਾਡੀ ਬੋਟੀ ਬੋਟੀ ਨੋਚੀ ਜਾ ਰਹੀ ਹੈ। ਸੋ ਅਸੀਂ ਮਜ਼ਬੂਰ ਹੋ ਕੇ ਤਿੱਖਾ ਐਲਾਨ ਕਰ ਰਹੇ ਹਾਂ।

(For more news apart from  Chaka Jam will be held tomorrow by United Kisan Morcha regarding the purchase of paddy, DAP fertilizer, straw. News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement