
Chandigarh News : ਹਾਦਸੇ ਦੌਰਾਨ ਸ਼ੱਕੀ ਅਤੁਲ ਫ਼ਰਾਰ, ਅਭਿਜੀਤ ਗ੍ਰਿਫ਼ਤਾਰ
Worker dies in accident at washing centre of Tata Motors Chandigarh Latest News in Punjabi :ਟਾਟਾ ਮੋਟਰਜ਼ ਇੰਡਸਟਰੀਅਲ ਏਰੀਆ ਫੇਜ਼ 2 ਦੇ ਪਲਾਟ ਨੰਬਰ 42 ਵਿਚ ਬੀਤੇ ਦਿਨ ਇਕ ਦਰਦਨਾਕ ਹਾਦਸਾ ਵਾਪਰਿਆ। ਰਾਜੂ ਨਾਮ ਦਾ ਇਕ ਨੌਜਵਾਨ, ਜੋ ਕੰਪਨੀ ਵਿੱਚ ਕੋਟਿੰਗ ਵਰਕਰ ਵਜੋਂ ਕੰਮ ਕਰਦਾ ਸੀ, ਉਸ ਸਮੇਂ ਵਾਸ਼ਿੰਗ ਸੈਂਟਰ ਵਿਚ ਮੌਜੂਦ ਸੀ। ਫਿਰ ਅਚਾਨਕ ਉਹ ਕੰਮ ਦੌਰਾਨ ਇਕ ਕਾਰ ਦੇ ਹੇਠਾਂ ਆ ਗਿਆ, ਇਸ ਹਾਦਸੇ ’ਚ ਕਾਰ ਉਸ ਨੂੰ ਦੋ ਵਾਰ ਕੁਚਲ ਕੇ ਅੱਗੇ ਵਧ ਗਈ।
ਘਟਨਾ ਤੋਂ ਤੁਰਤ ਬਾਅਦ, ਰਾਜੂ ਨੂੰ ਗੰਭੀਰ ਹਾਲਤ ਵਿਚ 32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਹਾਦਸੇ ਤੋਂ ਬਾਅਦ ਕਾਰ ਧੋਣ ਵਾਲਾ ਕਰਮਚਾਰੀ ਅਤੁਲ ਮੌਕੇ ਤੋਂ ਭੱਜ ਗਿਆ, ਜਿਸ ਨਾਲ ਮਾਮਲੇ ਵਿਚ ਹੋਰ ਸ਼ੱਕ ਪੈਦਾ ਹੋ ਗਿਆ ਹੈ।
ਕੰਪਨੀ ਨੇ ਇਸ ਘਟਨਾ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸੀਸੀਟੀਵੀ ਕੈਮਰਿਆਂ 'ਤੇ ਧੂੜ ਜਮ੍ਹਾ ਹੋਣ ਕਾਰਨ ਵੀਡੀਉ ਫੁਟੇਜ਼ ਉਪਲਬਧ ਨਹੀਂ ਹੈ, ਜਿਸ ਕਾਰਨ ਹਾਦਸੇ ਦੇ ਪੂਰੇ ਵੇਰਵੇ ਸਪੱਸ਼ਟ ਨਹੀਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫ਼ਰਾਰ ਧੋਣ ਵਾਲੇ ਵਰਕਰ ਅਤੁਲ ਦੀ ਭਾਲ ਜਾਰੀ ਹੈ।
ਇਸ ਦੌਰਾਨ, ਸੈਕਟਰ 31 ਸਟੇਸ਼ਨ ਪੁਲਿਸ ਨੇ ਦੋਸ਼ੀ ਅਭਿਜੀਤ ਨੂੰ ਸਿਰਫ਼ 2 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਕੋਲੋਂ ਅਹਿਮ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।